ਮਾਈਗ੍ਰੇਨ ਦੇ ਦਰਦ ਤੋਂ ਛੁਟਕਾਰਾ ਪਾਉਣ ਲਈ ਅਪਣਾਓ ਇਹ ਘਰੇਲੂ ਨੁਸਖੇ....ਮਿਲੇਗੀ ਰਾਹਤ
ਭੱਜ-ਦੌੜ ਅਤੇ ਤਣਾਅ ਵਾਲੀ ਜ਼ਿੰਦਗੀ ਚ ਬਹੁਤ ਲੋਕ ਸਿਰ ਦਰਦ ਦੀ ਸ਼ਿਕਾਇਤ ਕਰਦੇ ਹਨ। ਇਹ ਦਰਦ ਵਾਰ-ਵਾਰ ਹੋਣ ਤੇ ਮਾਈਗ੍ਰੇਨ ਬਣ ਜਾਂਦਾ ਹੈ, ਜੋ ਸਿਰ ਦੇ ਇਕ ਹਿੱਸੇ ਵਿੱਚ ਤੇਜ਼ ਹੁੰਦਾ ਹੈ। ਕਈ ਵਾਰ ਇਹ ਮਿੰਟਾਂ ਵਿੱਚ ਠੀਕ ਹੋ ਜਾਂਦਾ ਹੈ
Continues below advertisement
( Image Source : Freepik )
Continues below advertisement
1/6
ਭੱਜ-ਦੌੜ ਅਤੇ ਤਣਾਅ ਵਾਲੀ ਜ਼ਿੰਦਗੀ 'ਚ ਬਹੁਤ ਲੋਕ ਸਿਰ ਦਰਦ ਦੀ ਸ਼ਿਕਾਇਤ ਕਰਦੇ ਹਨ। ਇਹ ਦਰਦ ਵਾਰ-ਵਾਰ ਹੋਣ 'ਤੇ ਮਾਈਗ੍ਰੇਨ ਬਣ ਜਾਂਦਾ ਹੈ, ਜੋ ਸਿਰ ਦੇ ਇਕ ਹਿੱਸੇ ਵਿੱਚ ਤੇਜ਼ ਹੁੰਦਾ ਹੈ। ਕਈ ਵਾਰ ਇਹ ਮਿੰਟਾਂ ਵਿੱਚ ਠੀਕ ਹੋ ਜਾਂਦਾ ਹੈ, ਕਈ ਵਾਰ ਘੰਟਿਆਂ ਤੱਕ ਰਹਿੰਦਾ ਹੈ। ਮਾਈਗ੍ਰੇਨ ਤੋਂ ਰਾਹਤ ਲਈ ਘਰੇਲੂ ਨੁਸਖੇ ਲਾਭਦਾਇਕ ਹੁੰਦੇ ਹਨ।
2/6
ਮਾਈਗ੍ਰੇਨ ਦੀ ਸਮੱਸਿਆ ਤੋਂ ਪਰੇਸ਼ਾਨ ਲੋਕ ਰੋਜ਼ਾਨਾ ਸਵੇਰੇ ਖਾਲੀ ਢਿੱਡ ਇਕ ਸੇਬ ਦਾ ਸੇਵਨ ਜ਼ਰੂਰ ਕਰਨ। ਮਾਈਗ੍ਰੇਨ ਤੋਂ ਛੁਟਕਾਰਾ ਪਾਉਣ ਲਈ ਇਹ ਕਾਫ਼ੀ ਅਸਰਦਾਰ ਤਰੀਕਾ ਹੈ।
3/6
ਮਾਈਗ੍ਰੇਨ ਦੇ ਦਰਦ ਤੋਂ ਰਾਹਤ ਲਈ ਰੋਜ਼ਾਨਾ 2 ਬੂੰਦਾਂ ਸ਼ੁੱਧ ਦੇਸੀ ਘਿਓ ਨੱਕ ਵਿੱਚ ਪਾਉਣੀਆਂ ਚਾਹੀਦੀਆਂ ਹਨ। ਇਹ ਬਹੁਤ ਅਸਰਦਾਰ ਤਰੀਕਾ ਹੈ।
4/6
ਮਾਈਗ੍ਰੇਨ ਦੇ ਦਰਦ ਤੋਂ ਰਾਹਤ ਲਈ ਦੁੱਧ ਵਿੱਚ ਲੌਂਗ ਪਾਊਡਰ ਅਤੇ ਲੂਣ ਮਿਲਾ ਕੇ ਪੀਣਾ ਬਹੁਤ ਅਸਰਦਾਰ ਹੈ। ਇਹ ਸਿਰ ਦਾ ਦਰਦ ਜਲਦੀ ਘਟਾ ਦਿੰਦਾ ਹੈ।
5/6
ਮਾਈਗ੍ਰੇਨ ਦੇ ਦਰਦ ਤੋਂ ਰਾਹਤ ਲਈ ਪਾਲਕ ਅਤੇ ਗਾਜਰ ਦਾ ਜੂਸ ਪੀਓ। ਨਾਲ ਹੀ ਖੀਰੇ ਦੀ ਸਲਾਈਸ ਨੂੰ ਸਿਰ 'ਤੇ ਰੱਗੜੋ ਜਾਂ ਇਸ ਨੂੰ ਸੁੰਘੋ, ਇਸ ਨਾਲ ਦਰਦ ਬਹੁਤ ਹੱਦ ਤੱਕ ਘੱਟ ਹੋ ਜਾਵੇਗਾ।
Continues below advertisement
6/6
ਮਾਈਗ੍ਰੇਨ ਤੋਂ ਰਾਹਤ ਲਈ ਨਿੰਬੂ ਦੇ ਸੁੱਕੇ ਛਿਲਕੇ ਦਾ ਪੇਸਟ ਮੱਥੇ 'ਤੇ ਲਗਾਓ। ਨਾਲ ਹੀ 1 ਚਮਚ ਅਦਰਕ ਦਾ ਰਸ ਅਤੇ ਸ਼ਹਿਦ ਮਿਲਾ ਕੇ ਪੀਓ ਜਾਂ ਅਦਰਕ ਦਾ ਟੁੱਕੜਾ ਮੂੰਹ ਵਿੱਚ ਰੱਖੋ, ਇਸ ਨਾਲ ਦਰਦ ਬਹੁਤ ਹੱਦ ਤੱਕ ਘੱਟ ਹੋ ਜਾਵੇਗਾ।
Published at : 21 Sep 2025 02:10 PM (IST)