ਤੇਜ਼ੀ ਨਾਲ ਝੜ ਰਹੇ ਵਾਲਾਂ ਦੀ ਦਿੱਕਤ ਤੋਂ ਪਾਓ ਛੁਟਕਾਰਾ! ਅਪਣਾਓ ਇਹ ਸੌਖੇ ਟਿਪਸ
ਅੱਜ-ਕੱਲ੍ਹ ਵਾਲ ਝੜਨਾ ਇਕ ਆਮ ਸਮੱਸਿਆ ਬਣ ਗਈ ਹੈ। ਗਲਤ ਖਾਣ-ਪੀਣ, ਵਧ ਰਿਹਾ ਪ੍ਰਦੂਸ਼ਣ, ਵਧੇਰੇ ਚਿੰਤਾ ਜਾਂ ਸਰੀਰ ਵਿੱਚ ਪੋਸ਼ਕ ਤੱਤਾਂ ਦੀ ਕਮੀ ਵਾਲਾਂ ਦੇ ਝੜਨ ਦਾ ਕਾਰਨ ਬਣਦੀ ਹੈ। ਕਈ ਵਾਰ ਘਟੀਆ ਕੁਆਲਿਟੀ ਦੇ ਹੇਅਰ ਪ੍ਰੋਡਕਟਸ ਵੀ ਇਸ...
Continues below advertisement
image source freepik
Continues below advertisement
1/6
ਅੱਜ-ਕੱਲ੍ਹ ਵਾਲ ਝੜਨਾ ਇਕ ਆਮ ਸਮੱਸਿਆ ਬਣ ਗਈ ਹੈ। ਗਲਤ ਖਾਣ-ਪੀਣ, ਵਧ ਰਿਹਾ ਪ੍ਰਦੂਸ਼ਣ, ਵਧੇਰੇ ਚਿੰਤਾ ਜਾਂ ਸਰੀਰ ਵਿੱਚ ਪੋਸ਼ਕ ਤੱਤਾਂ ਦੀ ਕਮੀ ਵਾਲਾਂ ਦੇ ਝੜਨ ਦਾ ਕਾਰਨ ਬਣਦੀ ਹੈ। ਕਈ ਵਾਰ ਘਟੀਆ ਕੁਆਲਿਟੀ ਦੇ ਹੇਅਰ ਪ੍ਰੋਡਕਟਸ ਵੀ ਇਸ ਵਿੱਚ ਹਿੱਸਾ ਲੈਂਦੇ ਹਨ। ਪਰ ਕੁਝ ਆਸਾਨ ਟਿਪਸ ਨੂੰ ਆਪਣੀ ਰੋਜ਼ਾਨਾ ਲਾਈਫ ਸਟਾਈਲ ਵਿੱਚ ਸ਼ਾਮਲ ਕਰਕੇ ਤੁਸੀਂ ਵਾਲ ਝੜਨ ਤੋਂ ਛੁਟਕਾਰਾ ਪਾ ਸਕਦੇ ਹੋ।
2/6
ਵਾਲ ਧੋਣ ਵੇਲੇ ਹਮੇਸ਼ਾ ਮਾਈਲਡ ਸ਼ੈਂਪੂ ਦੀ ਵਰਤੋਂ ਕਰੋ। ਵਾਲਾਂ ਦੀ ਲੰਬਾਈ ਜਾਂ ਮਾਤਰਾ ਮੁਤਾਬਕ ਸ਼ੈਂਪੂ ਚੋਣੋ ਅਤੇ ਉਸ ਵਿੱਚ ਥੋੜ੍ਹਾ ਜਿਹਾ ਪਾਣੀ ਮਿਲਾ ਕੇ ਹੌਲੀ-ਹੌਲੀ ਵਾਲਾਂ 'ਤੇ ਲਗਾਓ।
3/6
ਲਗਾਤਾਰ ਹੇਅਰ ਸਟਾਈਲਿੰਗ, ਟਾਈਟ ਹੇਅਰ ਅਤੇ ਪ੍ਰੋਡਕਟ ਵਾਲਾਂ ਨੂੰ ਕਮਜ਼ੋਰ ਕਰ ਦਿੰਦੇ ਹਨ, ਜਿਸ ਨਾਲ ਵਾਲ ਝੜਨਾ ਸ਼ੁਰੂ ਹੋ ਸਕਦਾ ਹੈ। ਇਕ ਹਫ਼ਤੇ ਲਈ ਹੇਅਰ ਜੈਲ, ਸਪ੍ਰੇਅ ਜਾਂ ਹੀਟ ਟੂਲ ਦੀ ਵਰਤੋਂ ਬੰਦ ਕਰੋ ਅਤੇ ਵਾਲਾਂ ਨੂੰ ਖੁੱਲ੍ਹਾ ਤੇ ਨੈਚਰਲ ਰੱਖੋ।
4/6
2 ਚਮਚ ਪਿਆਜ਼ ਦਾ ਰਸ ਅਤੇ 1 ਚਮਚ ਕਾਸਟਰ ਆਇਲ ਮਿਲਾ ਕੇ ਸਕੈਲਪ 'ਤੇ ਲਗਾਓ। ਲਗਭਗ ਅੱਧੇ ਘੰਟੇ ਬਾਅਦ ਮਾਈਲਡ ਸ਼ੈਂਪੂ ਨਾਲ ਵਾਲ ਧੋਵੋ। 2-3 ਵਾਰ ਇਹ ਟਿਪਸ ਅਪਣਾਉਣ ਨਾਲ ਵਾਲਾਂ ਦਾ ਝੜਨਾ ਕਮ ਹੋ ਜਾਂਦਾ ਹੈ।
5/6
ਵਾਲਾਂ ਨੂੰ ਸ਼ੈਂਪੂ ਕਰਨ ਤੋਂ ਬਾਅਦ ਹੇਅਰ ਕੰਡੀਸ਼ਨਰ ਜਾਂ ਮਾਸਕ ਲਗਾਉਣਾ ਬਹੁਤ ਜ਼ਰੂਰੀ ਹੈ। ਇਸ ਨਾਲ ਵਾਲਾਂ ਦੇ ਰੋਮ ਖੁੱਲ੍ਹਣ ਤੋਂ ਬਚਦੇ ਹਨ ਅਤੇ ਧੂੜ, ਮਿੱਟੀ ਤੇ ਪ੍ਰਦੂਸ਼ਣ ਤੋਂ ਵਾਲਾਂ ਦੀ ਸੁਰੱਖਿਆ ਹੁੰਦੀ ਹੈ।
Continues below advertisement
6/6
ਵਾਲਾਂ ਨੂੰ ਵੀ ਸਰੀਰ ਵਾਂਗ ਪੋਸ਼ਣ ਦੀ ਲੋੜ ਹੁੰਦੀ ਹੈ। ਹਫ਼ਤੇ ਵਿੱਚ ਇੱਕ ਵਾਰੀ ਜੈਤੂਨ ਜਾਂ ਨਾਰੀਅਲ ਤੇਲ ਨਾਲ ਸਿਰ ਦੀ ਮਸਾਜ ਕਰੋ। ਇਸ ਨਾਲ ਸਕੈਲਪ ਵਿੱਚ ਖੂਨ ਦਾ ਸੰਚਾਰ ਤੇਜ਼ ਹੁੰਦਾ ਹੈ ਅਤੇ ਵਾਲਾਂ ਦਾ ਝੜਨਾ ਘੱਟ ਹੁੰਦਾ ਹੈ।
Published at : 05 Jan 2026 03:41 PM (IST)