Ginger & Lemon : ਨਿੰਬੂ ਪਾਣੀ 'ਚ ਪਾ ਲਵੋ ਆਹ ਚੀਜ਼, ਬੌਡੀ ਰਹੂ ਹਾਈਡਰੇਟਿਡ ਤੇ ਡੀਟੌਕਸਫਾਈਡ
ਅਸਲ 'ਚ ਜਿਵੇਂ ਹੀ ਸਰੀਰ 'ਚੋਂ ਜ਼ਹਿਰੀਲੇ ਪਦਾਰਥ ਭਾਵ ਜਮ੍ਹਾ ਹੋਈ ਗੰਦਗੀ ਬਾਹਰ ਨਿਕਲ ਜਾਵੇਗੀ, ਸਰੀਰ ਅੰਦਰੋਂ ਸਾਫ ਹੋ ਜਾਵੇਗਾ। ਜੋ ਸਾਨੂੰ ਭਾਰ ਘਟਾਉਣ, ਚਮੜੀ 'ਤੇ ਚਮਕ ਲਿਆਉਣ ਅਤੇ ਪਹਿਲਾਂ ਨਾਲੋਂ ਜ਼ਿਆਦਾ ਊਰਜਾ ਮਹਿਸੂਸ ਕਰਨ ਵਿਚ ਮਦਦ ਕਰ ਸਕਦਾ ਹੈ। ਅਤੇ ਉਹ ਭੋਜਨ ਜੋ ਤੁਸੀਂ ਖਾ ਰਹੇ ਹੋ। ਉਹ ਵੀ ਜਲਦੀ ਹਜ਼ਮ ਹੋਣ ਲੱਗੇਗਾ।
Download ABP Live App and Watch All Latest Videos
View In Appਕੁਝ ਲੋਕ ਸਵੇਰੇ ਉੱਠਣ ਤੋਂ ਬਾਅਦ ਨਿੰਬੂ ਪਾਣੀ ਪੀਂਦੇ ਹਨ। ਪਰ ਗਰਮੀਆਂ ਵਿੱਚ ਤੁਸੀਂ ਪਾਣੀ ਵਿੱਚ ਨਿੰਬੂ ਅਤੇ ਅਦਰਕ ਮਿਲਾ ਕੇ ਵੀ ਸੇਵਨ ਕਰ ਸਕਦੇ ਹੋ। ਇਸ ਨਾਲ ਸਾਡੀ ਸਿਹਤ ਨੂੰ ਕਈ ਫਾਇਦੇ ਮਿਲ ਸਕਦੇ ਹਨ। ਇਹ ਪੀਣ ਵਾਲੇ ਪਦਾਰਥ ਤੁਹਾਡੇ ਸਰੀਰ ਨੂੰ ਡੀਟੌਕਸਫਾਈ ਕਰਨ ਅਤੇ ਇਸਨੂੰ ਹਾਈਡਰੇਟ ਰੱਖਣ ਵਿੱਚ ਮਦਦ ਕਰ ਸਕਦੇ ਹਨ। ਆਓ ਜਾਣਦੇ ਹਾਂ ਇਸ ਦੇ ਕਈ ਹੋਰ ਫਾਇਦਿਆਂ ਬਾਰੇ।
ਇਮਿਊਨ ਸਿਸਟਮ ਸਾਨੂੰ ਬਿਮਾਰੀਆਂ ਤੋਂ ਬਚਾਉਣ ਵਿੱਚ ਮਦਦ ਕਰਦਾ ਹੈ। ਅਜਿਹੀ ਸਥਿਤੀ ਵਿੱਚ, ਅਦਰਕ ਅਤੇ ਨਿੰਬੂ ਪਾਣੀ ਪੀਣਾ ਸਾਡੀ ਇਮਿਊਨ ਸਿਸਟਮ ਲਈ ਫਾਇਦੇਮੰਦ ਸਾਬਤ ਹੋ ਸਕਦਾ ਹੈ। ਇਨ੍ਹਾਂ ਦੋਹਾਂ 'ਚ ਵਿਟਾਮਿਨ ਸੀ ਭਰਪੂਰ ਮਾਤਰਾ 'ਚ ਪਾਇਆ ਜਾਂਦਾ ਹੈ, ਜੋ ਇਮਿਊਨ ਸਿਸਟਮ ਨੂੰ ਮਜ਼ਬੂਤ ਕਰਨ 'ਚ ਮਦਦ ਕਰਦਾ ਹੈ।
ਨਿੰਬੂ ਅਤੇ ਅਦਰਕ ਦਾ ਪਾਣੀ ਪੀਣਾ ਪਾਚਨ ਪ੍ਰਣਾਲੀ ਲਈ ਫਾਇਦੇਮੰਦ ਸਾਬਤ ਹੋ ਸਕਦਾ ਹੈ। ਇਹ ਦੋਵੇਂ ਪਾਚਨ ਕਿਰਿਆ ਨੂੰ ਸੁਧਾਰਨ ਵਿੱਚ ਮਦਦ ਕਰ ਸਕਦੇ ਹਨ। ਪਰ ਧਿਆਨ ਰੱਖੋ ਕਿ ਇਸ ਦਾ ਸੇਵਨ ਸੀਮਤ ਮਾਤਰਾ 'ਚ ਕਰੋ।
ਬਹੁਤ ਸਾਰੇ ਲੋਕ ਮੋਟਾਪਾ ਘਟਾਉਣ ਲਈ ਸਵੇਰੇ ਉੱਠਣ ਤੋਂ ਬਾਅਦ ਨਿੰਬੂ ਪਾਣੀ ਪੀਂਦੇ ਹਨ। ਅਜਿਹੇ 'ਚ ਅਦਰਕ ਅਤੇ ਨਿੰਬੂ ਪਾਣੀ ਪੀਣਾ ਤੁਹਾਡੇ ਲਈ ਫਾਇਦੇਮੰਦ ਸਾਬਤ ਹੋ ਸਕਦਾ ਹੈ। ਅਦਰਕ ਤੁਹਾਡੇ ਮੈਟਾਬੋਲਿਜ਼ਮ ਨੂੰ ਵਧਾ ਸਕਦਾ ਹੈ, ਜੋ ਤੁਹਾਨੂੰ ਵਾਧੂ ਕੈਲੋਰੀ ਬਰਨ ਕਰਨ ਵਿੱਚ ਮਦਦ ਕਰ ਸਕਦਾ ਹੈ। ਪਰ ਇਸਦੇ ਨਾਲ ਤੁਹਾਨੂੰ ਕਸਰਤ ਅਤੇ ਇੱਕ ਸਹੀ ਡਾਈਟ ਪਲਾਨ ਦਾ ਵੀ ਪਾਲਣ ਕਰਨਾ ਹੋਵੇਗਾ।
ਕਈ ਲੋਕ ਗਰਮੀਆਂ ਵਿੱਚ ਬਾਰ ਬਾਰ ਸਾਦਾ ਪਾਣੀ ਪੀਣਾ ਪਸੰਦ ਨਹੀਂ ਕਰਦੇ। ਅਜਿਹੇ 'ਚ ਉਹ ਲੋਕ ਅਦਰਕ ਅਤੇ ਨਿੰਬੂ ਪਾਣੀ ਪੀ ਸਕਦੇ ਹਨ। ਇਹ ਤੁਹਾਡੇ ਸਰੀਰ ਨੂੰ ਹਾਈਡਰੇਟਿਡ ਅਤੇ ਡੀਟੌਕਸਫਾਈਡ ਰੱਖਣ ਵਿੱਚ ਵੀ ਮਦਦ ਕਰ ਸਕਦਾ ਹੈ।