Exit Poll 2024
(Source: Poll of Polls)
Health Tips: ਹੱਥ ਧੋਣ ਨਾਲ ਦੂਰ ਰਹਿੰਦੀਆਂ ਨੇ ਕਈ ਬੀਮਾਰੀਆਂ
ਕੁਝ ਲੋਕ ਹੱਥਾਂ ਨੂੰ ਪਾਣੀ ਨਾਲ ਧੋ ਲੈਦੇ ਹਨ ਜਿਸ ਕਾਰਨ ਹੱਥਾਂ 'ਚ ਮੌਜੂਦ ਕੀਟਾਣੂ ਖਤਮ ਨਹੀਂ ਹੁੰਦੇ। ਭੋਜਨ ਕਰਨ ਤੋਂ ਪਹਿਲਾਂ ਹੱਥਾਂ ਨੂੰ ਸਾਬਣ ਨਾਲ ਧੋਣਾ ਚਾਹੀਦਾ ਹੈ ਤਾਂ ਕਿ ਹੱਥਾਂ 'ਚ ਮੌਜੂਦ ਕੀਟਾਣੂ ਪੂਰੀ ਤਰ੍ਹਾਂ ਖਤਮ ਹੋ ਜਾਣ। ਆਓ ਜਾਣਦੇ ਹਾਂ ਕਿ ਹੱਥ ਧੋਣ ਨਾਲ ਕਿਹੜੀਆਂ ਬੀਮਾਰੀਆਂ ਤੋਂ ਦੂਰ ਰਿਹਾ ਜਾ ਸਕਦਾ ਹੈ।
Download ABP Live App and Watch All Latest Videos
View In Appਦਸਤ ਦੀ ਸ਼ਿਕਾਇਤ ਬੱਚਿਆਂ 'ਚ ਆਮ ਦੇਖਣ ਨੂੰ ਮਿਲਦੀ ਹੈ। ਭੋਜਨ ਕਰਨ ਤੋਂ ਪਹਿਲਾਂ ਹੱਥ ਨਾ ਧੋਣ ਨਾਲ ਇਸ ਬੀਮਾਰੀ ਦਾ ਸਾਹਮਣਾ ਕਰਨਾ ਪੈਂਦਾ ਹੈ ਕਿਉਂਕਿ ਇਹ ਪਾਚਨ ਕਿਰਿਆ ਨਾਲ ਜੁੜੀ ਹੁੰਦੀ ਹੈ।
ਹੱਥ ਧੋਣ ਤੋਂ ਬਿਨ੍ਹਾਂ ਭੋਜਨ ਕਰਨ ਨਾਲ ਗਲੇ ਦੀ ਇਨਫੈਕਸ਼ਨ ਹੋ ਸਕਦੀ ਹੈ। ਇਸ ਤੋਂ ਇਲਾਵਾ ਕਫ 'ਤੇ ਖਾਰਸ਼ ਵਰਗੀ ਸਮੱਸਿਆ ਵੀ ਹੋ ਸਕਦੀ ਹੈ।
ਜੇਕਰ ਤੁਸੀਂ ਗੰਦੇ ਹੱਥਾਂ ਨਾਲ ਭੋਜਨ ਕਰਦੇ ਹੋ ਤਾਂ ਇਸ ਦਾ ਅਸਰ ਪਾਚਨ ਕਿਰਿਆ 'ਤੇ ਹੁੰਦਾ ਹੈ। ਪਾਚਨ ਕਿਰਿਆ ਠੀਕ ਨਾ ਹੋਣ 'ਤੇ ਦਸਤ, ਕਬਜ਼, ਪੇਟ ਦਰਦ 'ਤੇ ਗੈਸ ਦੀ ਤਕਲੀਫ ਹੋ ਸਕਦੀ ਹੈ।
ਗੰਦੇ ਹੱਥਾਂ ਨਾਲ ਭੋਜਨ ਕਰਨ ਨਾਲ ਫੂਡ ਇਨਫੈਕਸ਼ਨ ਹੋ ਸਕਦੀ ਹੈ। ਪੂਰਾ ਦਿਨ ਅਸੀਂ ਕਈ ਚੀਜ਼ਾਂ ਨੂੰ ਛੂਹਦੇ ਹਾਂ ਜਿਸ ਨਾਲ ਹੱਥਾਂ 'ਚ ਕਈ ਰੀਗਾਣੂ ਚਿਪਕ ਜਾਂਦੇ ਹਨ। ਇਸ ਨਾਲ ਫੂਡ ਇਨਫੈਕਸ਼ਨ ਦਾ ਖਤਰਾ ਹੋ ਸਕਦਾ ਹੈ।