Hangover: ਮਿੰਟਾਂ ਵਿੱਚ ਹੈਂਗਓਵਰ ਹੋ ਜਾਵੇਗਾ ਛੂ-ਮੰਤਰ, ਅਜ਼ਮਾਓ ਇਹ ਨੁਸਖਾ
ਜਦੋਂ ਉਹ ਅਗਲੇ ਦਿਨ ਜਾਗਦੇ ਹਨ, ਤਾਂ ਉਹ ਸਿਰ ਦਰਦ, ਭਾਰਾਪਣ, ਥਕਾਵਟ ਅਤੇ ਉਲਟੀਆਂ ਤੋਂ ਪ੍ਰੇਸ਼ਾਨ ਹੁੰਦੇ ਹਨ।
Download ABP Live App and Watch All Latest Videos
View In Appਇਸ ਹੈਂਗਓਵਰ ਤੋਂ ਛੁਟਕਾਰਾ ਪਾਉਣ ਲਈ ਕਈ ਲੋਕ ਤਾਂ ਦਵਾਈਆਂ ਦਾ ਸਹਾਰਾ ਲੈਂਦੇ ਹਨ। ਪਰ ਕਈ ਵਾਰ ਦਵਾਈਆਂ ਦੇ ਮਾੜਾ ਅਸਰ ਵੀ ਹੋ ਸਕਦੇ ਹਨ।
ਇਸ ਲਈ ਦਵਾਈਆਂ ਦੀ ਥਾਂ ਇਹ ਘਰੇਲੂ ਡ੍ਰਿੰਕ ਦੀ ਵਰਤੋਂ ਕਰਨੀ ਚਾਹੀਦੀ ਹੈ।
ਹੈਂਗਓਵਰ ਤੋਂ ਛੁਟਕਾਰਾ ਪਾਉਣ ਲਈ, ਬਹੁਤ ਪ੍ਰਭਾਵਸ਼ਾਲੀ ਘਰੇਲੂ ਡ੍ਰਿੰਕ ਪੀਣ ਦੀ ਕੋਸ਼ਿਸ਼ ਕਰੋ। ਕੁਦਰਤੀ ਤੱਤਾਂ ਨਾਲ ਬਣਿਆ ਇਹ ਡਰਿੰਕ ਤੁਹਾਨੂੰ ਮਿੰਟਾਂ ਵਿੱਚ ਹੈਂਗਓਵਰ ਤੋਂ ਛੁਟਕਾਰਾ ਦਿਵਾ ਸਕਦਾ ਹੈ। ਨਿਊਟ੍ਰੀਸ਼ਨਿਸਟ ਲਵਨੀਤ ਬੱਤਰਾ ਨੇ ਆਪਣੇ ਇੰਸਟਾਗ੍ਰਾਮ ਅਕਾਊਂਟ 'ਤੇ ਇਸ ਕੁਦਰਤੀ ਡਰਿੰਕ ਦੀ ਰੈਸਿਪੀ ਸ਼ੇਅਰ ਕੀਤੀ ਹੈ।
ਸ਼ਰਾਬ ਪੀਣ ਤੋਂ ਬਾਅਦ ਹੈਂਗਓਵਰ ਤੋਂ ਛੁਟਕਾਰਾ ਪਾਉਣ ਲਈ ਤੁਸੀਂ ਅਦਰਕ, ਪੁਦੀਨਾ, ਨਿੰਬੂ ਅਤੇ ਖੀਰੇ ਦੀ ਵਰਤੋਂ ਦੇ ਨਾਲ ਇੱਕ ਕੁਦਰਤੀ ਘਰੇਲੂ ਡ੍ਰਿੰਕ ਬਣਾ ਸਕਦੇ ਹੋ। ਇਨ੍ਹਾਂ ਚਾਰਾਂ 'ਚ ਮੌਜੂਦ ਪੋਸ਼ਕ ਤੱਤ ਹੈਂਗਓਵਰ ਨੂੰ ਦੂਰ ਕਰਨ 'ਚ ਕਾਰਗਰ ਹੁੰਦੇ ਹਨ।
ਖ਼ਬਰਾਂ ਵਿੱਚ ਦਿੱਤੀ ਗਈ ਕੁਝ ਜਾਣਕਾਰੀ ਮੀਡੀਆ ਰਿਪੋਰਟਾਂ 'ਤੇ ਅਧਾਰਤ ਹੈ। ਕਿਸੇ ਵੀ ਸੁਝਾਅ ਨੂੰ ਲਾਗੂ ਕਰਨ ਤੋਂ ਪਹਿਲਾਂ, ਤੁਹਾਨੂੰ ਸਬੰਧਤ ਮਾਹਿਰ ਦੀ ਸਲਾਹ ਜ਼ਰੂਰ ਲੈਣੀ ਚਾਹੀਦੀ ਹੈ।