ਕੀ ਤੁਸੀ ਜਾਣਦੇ ਹੋ ਡਿਓਡ੍ਰੈਂਟ-ਪਰਫ਼ਿਊਮ ਦੇ ਨੁਕਸਾਨ?
ਗਰਮੀ ਦੇ ਮੌਸਮ ’ਚ ਪਸੀਨੇ ਦੀ ਬਦਬੂ ਤੋਂ ਬਚਣ ਲਈ ਡਿਓਡ੍ਰੈਂਟ (ਡਿਓ) ਜਾਂ ਪਰਫ਼ਿਊਮ ਦੀ ਵਰਤੋਂ ਆਮ ਗੱਲ ਹੈ।
Download ABP Live App and Watch All Latest Videos
View In Appਬਹੁਤ ਸਾਰੇ ਲੋਕ ਠੰਢ ਦੇ ਮੌਸਮ ’ਚ ਵੀ ਨਹਾਉਣ ਦੀ ਥਾਂ ਡਿਓ ਦੀ ਵਰਤੋਂ ਉੱਤੇ ਵੱਧ ਭਰੋਸਾ ਕਰਦੇ ਹਨ ਪਰ ਇਸ ਦੀ ਵਰਤੋਂ ਨਾਲ ਸਿਹਤ ਦਾ ਡਾਢਾ ਨੁਕਸਾਨ ਹੋ ਸਕਦਾ ਹੈ।
ਡਿਓ ਲਾਉਣ ਦਾ ਸਭ ਤੋਂ ਵੱਧ ਨੁਕਸਾਨ ਚਮੜੀ ਨੂੰ ਹੁੰਦਾ ਹੈ। ਡਿਓ ’ਚ ਪਾਏ ਜਾਣ ਵਾਲੇ ਪ੍ਰੋਪਲੀਨ ਗਲਾਈਕੋਲ ਨਾਂਅ ਦੇ ਰਸਾਇਣ ਕਾਰਣ ਚਮੜੀ ਵਿੱਚ ਛਪਾਕੀ ਹੋਣ ਲੱਗਦਾ ਹੈ।
ਡਿਓ ’ਚ ਮੌਜੂਦ ਨਿਊਰੋਟੌਕਸਿਨ ਕੈਮੀਕਲ ਕਾਰਨ ਗੁਰਦਿਆਂ ਤੇ ਜਿਗਰ ਉੱਤੇ ਬਹੁਤ ਮਾੜਾ ਅਸਰ ਪੈਂਦਾ ਹੈ।
ਸਾਡੇ ਸਰੀਰ ਅੰਦਰ ਚੰਗੇ ਤੇ ਮਾੜੇ ਦੋਵੇਂ ਤਰ੍ਹਾਂ ਦੇ ਬੈਕਟੀਰੀਆ ਹੁੰਦੇ ਹਨ। ਡਿਓ ਦੀ ਵਰਤੋਂ ਕਾਰਣ ਵਧੀਆ ਬੈਕਟੀਰੀਆ ਮਰ ਜਾਂਦੇ ਹਨ।
ਪਸੀਨੇ ਰਾਹੀਂ ਸਰੀਰ ਦੇ ਖ਼ਰਾਬ ਤੱਤ ਬਾਹਰ ਨਿਕਲਦੇ ਹਨ ਪਰ ਡਿਓ ਲਾਉਣ ਨਾਲ ਪਸੀਨੇ ਦੀਆਂ ਗ੍ਰੰਥੀਆਂ ਕਮਜ਼ੋਰ ਹੋ ਜਾਂਦੀਆਂ ਹਨ ਤੇ ਸਰੀਰ ਉੱਤੇ ਬੀਮਾਰੀਆਂ ਦੇ ਹਮਲੇ ਦਾ ਖ਼ਤਰਾ ਵਧ ਜਾਂਦਾ ਹੈ।
ਜ਼ਿਆਦਾਤਰ ਡਿਓਡੋਰੈਂਟਸ ਵਿੱਚ ਪਰਾਬੇਨ ਨਾਂ ਦਾ ਕੈਮੀਕਲ ਹੁੰਦਾ ਹੈ, ਜਿਸ ਕਾਰਨ ਔਰਤਾਂ ਦੀ ਛਾਤੀ ਦਾ ਕੈਂਸਰ ਹੋਣ ਦਾ ਖ਼ਤਰਾ ਵੀ ਵਧ ਜਾਂਦਾ ਹੈ। ਡਿਓਡੋਰੈਂਟ ਦਾ ਅਸਰ ਵਿਅਕਤੀ ਦੇ ਦਿਮਾਗ਼ ਉੱਤੇ ਵੀ ਪੈਂਦਾ ਹੈ, ਜਿਸ ਨਾਲ ਅਲਜ਼ਾਈਮਰ ਹੋਣ ਦਾ ਖ਼ਤਰਾ ਹੁੰਦਾ ਹੈ। ਅਲਜ਼ਾਈਮਰ ਨਾਂ ਦੇ ਰੋਗ ਵਿੱਚ ਵਿਅਕਤੀ ਦੀ ਯਾਦਦਾਸ਼ਤ ਕਮਜ਼ੋਰ ਹੋ ਜਾਂਦੀ ਹੈ।