Room Heater: ਰੂਮ ਹੀਟਰ ਅੰਦਰੋਂ ਅੰਦਰੀ ਕਿੰਨਾ ਹੈ ਖ਼ਤਰਨਾਕ, ਅੱਜ ਹੀ ਬੰਦ ਕਰੋ ਇਹ ਗਲਤੀਆਂ
ਰੂਮ ਹੀਟਰ ਦੀ ਵਰਤੋਂ ਕਰਨ ਨਾਲ ਤੁਹਾਡੇ ਕਮਰੇ ਦੀ ਹਵਾ ਖੁਸ਼ਕ ਹੋ ਸਕਦੀ ਹੈ। ਇਸ ਕਾਰਨ ਤੁਸੀਂ ਆਪਣੀਆਂ ਅੱਖਾਂ ਵਿੱਚ ਖੁਸ਼ਕੀ ਦਾ ਅਨੁਭਵ ਵੀ ਕਰ ਸਕਦੇ ਹੋ, ਜਿਸ ਨਾਲ ਅੱਖਾਂ ਵਿੱਚ ਜਲਣ, ਖੁਜਲੀ ਅਤੇ ਲਾਲੀ ਹੋ ਸਕਦੀ ਹੈ।
Download ABP Live App and Watch All Latest Videos
View In Appਸਰਦੀਆਂ ਵਿੱਚ ਨਮੀ ਦੀ ਕਮੀ ਕਾਰਨ ਚਮੜੀ ਬਹੁਤ ਖੁਸ਼ਕ ਹੋ ਜਾਂਦੀ ਹੈ। ਰੂਮ ਹੀਟਰ ਦੀ ਵਰਤੋਂ ਕਰਨ ਨਾਲ ਚਮੜੀ ਹੋਰ ਵੀ ਖੁਸ਼ਕ ਹੋ ਸਕਦੀ ਹੈ। ਇਸ ਕਾਰਨ ਚਮੜੀ ਪਤਲੀ ਤੇ ਖੁਰਦਰੀ ਹੋ ਸਕਦੀ ਹੈ।
ਇਸ ਤੋਂ ਇਲਾਵਾ ਖੁਜਲੀ ਅਤੇ ਲਾਲੀ ਦੀ ਸਮੱਸਿਆ ਵੀ ਹੋ ਸਕਦੀ ਹੈ। ਇਨ੍ਹਾਂ ਕਾਰਨਾਂ ਕਰਕੇ ਚਮੜੀ 'ਤੇ ਜਲਣ ਵੀ ਹੋ ਸਕਦੀ ਹੈ।
ਰੂਮ ਹੀਟਰ ਦੀ ਵਰਤੋਂ ਨਾਲ ਵਾਤਾਵਰਣ ਵਿੱਚ ਮੌਜੂਦ ਧੂੜ ਤੇ ਐਲਰਜੀਨ ਤੁਹਾਡੇ ਸਰੀਰ ਵਿੱਚ ਦਾਖਲ ਹੋ ਸਕਦੇ ਹਨ, ਜਿਸ ਕਾਰਨ ਐਲਰਜੀ ਦੀ ਸਮੱਸਿਆ ਹੋ ਸਕਦੀ ਹੈ।
ਕਈ ਵਾਰ ਰੂਮ ਹੀਟਰ ਦੀ ਵਰਤੋਂ ਕਾਰਨ ਕਾਰਬਨ ਮੋਨੋਆਕਸਾਈਡ ਗੈਸ ਨਿਕਲਦੀ ਹੈ। ਇਹ ਇੱਕ ਜ਼ਹਿਰੀਲੀ ਗੈਸ ਹੈ, ਜੋ ਤੁਹਾਡੀ ਜਾਨ ਵੀ ਲੈ ਸਕਦੀ ਹੈ।
ਸਾਵਧਾਨੀ ਵਜੋਂ ਆਪਣੇ ਕਮਰੇ ਦੇ ਹਵਾਦਾਰੀ ਦਾ ਧਿਆਨ ਰੱਖੋ, ਤਾਂ ਜੋ ਹੀਟਰ ਵਿੱਚੋਂ ਨਿਕਲਣ ਵਾਲੀਆਂ ਗੈਸਾਂ ਬਾਹਰ ਨਿਕਲ ਸਕਣ।
ਰਾਤ ਨੂੰ ਹੀਟਰ ਨੂੰ ਚਲਾ ਕੇ ਨਾ ਸੌਂਵੋ ਤੇ ਨਾ ਹੀ ਜ਼ਿਆਦਾ ਦੇਰ ਤੱਕ ਚਲਦਾ ਰਹਿਣ ਦਿਓ।