Boiled Eggs: ਜਾਣੋ ਆਂਡੇ ਦਾ ਕਿਹੜਾ ਹਿੱਸਾ ਹੁੰਦਾ ਜ਼ਿਆਦਾ ਫਾਇਦੇਮੰਦ

ਆਂਡਾ ਇੱਕ ਸੰਪੂਰਨ ਭੋਜਨ ਹੈ। ਇਹ ਪ੍ਰੋਟੀਨ ਦਾ ਵਧੀਆ ਸਰੋਤ ਹੈ। ਇਸ ਦੇ ਦੋ ਭਾਗ ਹਨ। ਇੱਕ ਸਫ਼ੈਦ ਜਿਸ ਨੂੰ ਅਸੀਂ ਆਂਡੇ ਦੀ ਸਫ਼ੈਦ ਵਜੋਂ ਜਾਣਦੇ ਹਾਂ ਅਤੇ ਦੂਜਾ ਪੀਲਾ ਜਿਸ ਨੂੰ ਅਸੀਂ ਆਂਡੇ ਦੀ ਜ਼ਰਦੀ ਵਜੋਂ ਜਾਣਦੇ ਹਾਂ।

Eggs

1/6
ਆਂਡੇ ਦੇ ਦੋਵੇਂ ਹਿੱਸੇ ਫਾਇਦੇਮੰਦ ਹੁੰਦੇ ਹਨ।ਦੋਵਾਂ 'ਚ ਜ਼ਰੂਰੀ ਪੌਸ਼ਟਿਕ ਤੱਤ ਹੁੰਦੇ ਨੇ, ਇਹ ਉਸ ਵਿਅਕਤੀ 'ਤੇ ਨਿਰਭਰ ਕਰਦਾ ਹੈ ਜੋ ਖਾ ਰਿਹਾ ਹੈ, ਉਸਨੂੰ ਕਦੋਂ ਤੇ ਕੀ ਚਾਹੀਦਾ ਹੈ।
2/6
ਜਿਨ੍ਹਾਂ ਨੂੰ ਦਿਲ ਦੀ ਬਿਮਾਰੀ ਹੈ ਜਾਂ ਹਾਈ ਕੋਲੈਸਟ੍ਰੋਲ ਹੈ, ਉਨ੍ਹਾਂ ਨੂੰ ਆਂਡੇ ਦੀ ਸਫ਼ੈਦ ਖਾਣ ਦੀ ਸਲਾਹ ਦਿੱਤੀ ਜਾਂਦੀ ਹੈ। ਇਸ ਵਿੱਚ ਥੋੜੀ ਜਿਹੀ ਚਰਬੀ ਹੁੰਦੀ ਹੈ ਅਤੇ ਇਹ ਸਰੀਰ ਨੂੰ ਪ੍ਰੋਟੀਨ ਪ੍ਰਦਾਨ ਕਰਦੀ ਹੈ।
3/6
ਆਂਡੇ ਦੇ ਪੀਲੇ ਹਿੱਸੇ 'ਚ ਵਿਟਾਮਿਨ ਡੀ ਭਰਪੂਰ ਮਾਤਰਾ ਵਿੱਚ ਪਾਇਆ ਜਾਂਦਾ ਹੈ ਜੋ ਹੱਡੀਆਂ ਦੀ ਸਿਹਤ ਲਈ ਜ਼ਰੂਰੀ ਹੈ। ਇਸ ਦੇ ਸੇਵਨ ਨਾਲ ਇਮਿਊਨਿਟੀ ਵੀ ਵਧਦੀ ਹੈ।
4/6
ਇਸ 'ਚ ਵਿਟਾਮਿਨ ਏ ਹੁੰਦਾ ਹੈ ਜੋ ਅੱਖਾਂ ਦੀ ਰੋਸ਼ਨੀ ਨੂੰ ਬਣਾਈ ਰੱਖਣ ਲਈ ਬਹੁਤ ਫਾਇਦੇਮੰਦ ਹੁੰਦਾ ਹੈ।
5/6
ਸੀਮਤ ਮਾਤਰਾ 'ਚ ਆਂਡੇ ਦਾ ਸੇਵਨ ਕਰਨ ਨਾਲ ਕੋਈ ਸਮੱਸਿਆ ਨਹੀਂ ਹੁੰਦੀ, ਜ਼ਿਆਦਾ ਮਾਤਰਾ 'ਚ ਕਿਸੇ ਵੀ ਚੀਜ਼ ਦਾ ਸੇਵਨ ਕਰਨਾ ਸਿਹਤ ਲਈ ਹਾਨੀਕਾਰਕ ਸਾਬਤ ਹੋ ਸਕਦਾ ਹੈ।
6/6
ਪਤਲੇ ਲੋਕਾਂ ਨੂੰ ਉੱਚਿਤ ਪੋਸ਼ਣ ਪ੍ਰਾਪਤ ਕਰਨ ਲਈ ਪੂਰਾ ਆਂਡਾ ਖਾਣ ਦੀ ਸਲਾਹ ਦਿੱਤੀ ਜਾਂਦੀ ਹੈ।
Sponsored Links by Taboola