Cardamom Benefits: ਰੋਜ਼ਾਨਾ ਚਾਹ 'ਚ ਇਲਾਇਚੀ ਪਾ ਕੇ ਪੀਣ ਵਾਲਿਆਂ ਨੂੰ ਵੀ ਨਹੀਂ ਪਤਾ ਹੋਣਾ ਇਸ ਦੇ ਫਾਇਦੇ

ਭਾਰਤੀ ਰਸੋਈ ਚ ਛੋਟੀ ਜਿਹੀ ਇਲਾਇਚੀ ਦੀ ਵਰਤੋਂ ਖਾਣ ਚ ਸੁਆਦ ਵਧਾਉਣ ਲਈ ਵੀ ਕੀਤੀ ਜਾਂਦੀ ਹੈ। ਪਰ ਕੀ ਤੁਸੀਂ ਜਾਣਦੇ ਹੋ ਕਿ ਛੋਟੀ ਜਿਹੀ ਦਿੱਸਣ ਵਾਲੀ ਇਲਾਇਚੀ ਤੁਹਾਡੀਆਂ ਕਈ ਸਮੱਸਿਆਵਾਂ ਦਾ ਹੱਲ ਵੀ ਹੈ। ਚੱਲੋ ਦੱਸਦੇ ਹਾਂ ਇਸ ਦੇ ਕੁਝ ਫਾਇਦੇ...

Cardamom Benefits

1/7
ਜੇਕਰ ਤੁਸੀਂ ਆਪਣੇ ਵਧੇ ਹੋਏ ਪੇਟ ਨੂੰ ਅੰਦਰ ਕਰਨਾ ਚਾਹੁੰਦੇ ਹੋ ਤਾਂ ਰਾਤ ਨੂੰ 2 ਇਲਾਇਚੀ ਖਾ ਕੇ ਗਰਮ ਪਾਣੀ ਪੀ ਲਓ। ਇਸ 'ਚ ਪੋਟਾਸ਼ੀਅਮ, ਮੈਗਨੀਸ਼ੀਅਮ, ਵਿਟਾਮਿਨ ਬੀ1, ਬੀ6ਅਤੇ ਵਿਟਾਮਿਨ ਸੀ ਹੁੰਦਾ ਹੈ, ਜੋ ਐਕਸਟਰਾ ਕੈਲੋਰੀ ਬਰਨ ਕਰਨ 'ਚ ਮਦਦ ਕਰਦਾ ਹੈ।
2/7
ਸੌਣ ਤੋਂ ਪਹਿਲਾਂ ਇਕ ਇਲਾਇਚੀ ਨੂੰ ਗਰਮ ਪਾਣੀ ਦੇ ਨਾਲ ਖਾਣ ਨਾਲ ਪੱਥਰੀ ਜਲਦੀ ਟੁੱਟ ਕੇ ਪੇਸ਼ਾਬ ਰਾਹੀਂ ਬਾਹਰ ਆ ਜਾਂਦੀ ਹੈ। ਨਾਲ ਹੀ ਇਸ ਨਾਲ ਸੀਨੇ 'ਚ ਜਲਨ ਅਤੇ ਜੋੜਾਂ ਦੇ ਦਰਦ ਤੋਂ ਵੀ ਰਾਹਤ ਮਿਲਦੀ ਹੈ।
3/7
ਕੁਝ ਲੋਕਾਂ ਨੂੰ ਢੇਰ ਸਾਰਾ ਕੰਮ ਕਰਨ ਦੇ ਬਾਅਦ ਵੀ ਰਾਤ ਨੂੰ ਨੀਂਦ ਨਹੀਂ ਆਉਂਦੀ। ਸੌਣ ਲਈ ਲੋਕ ਦਵਾਈਆਂ ਦਾ ਸਹਾਰਾ ਲੈਂਦੇ ਹਨ ਜਿਸ ਦਾ ਸਰੀਰ 'ਤੇ ਗਲਤ ਅਸਰ ਪੈਂਦਾ ਹੈ। ਨੈਚੁਰਲ ਤਰੀਕੇ ਨਾਲ ਨੀਂਦ ਲੈਣ ਲਈ ਰੋਜ਼ਾਨਾ ਰਾਤ ਨੂੰ ਸੌਣ ਤੋਂ ਪਹਿਲਾਂ ਇਲਾਇਚੀ ਨੂੰ ਗਰਮ ਪਾਣੀ ਦੇ ਨਾਲ ਖਾਓ। ਇਸ ਨਾਲ ਨੀਂਦ ਆਵੇਗੀ ਅਤੇ ਖਰਾਟੇ ਦੀ ਸਮੱਸਿਆ ਵੀ ਦੂਰ ਹੋ ਜਾਵੇਗੀ।
4/7
ਰੋਜ਼ਾਨਾ ਇਸ ਦਾ ਕਾੜ੍ਹਾ ਪੀਣੀ ਨਾਲ ਮਾਨਸਿਕ ਤਣਾਅ ਦੂਰ ਹੁੰਦਾ ਹੈ। ਇਸ ਦਾ ਕਾੜ੍ਹਾ ਬਣਾਉਣ ਲਈ ਇਲਾਇਚੀ ਪਾਊਡਰ ਨੂੰ ਪਾਣੀ 'ਚ ਉਬਾਲੋ। ਹੁਣ ਕਾੜ੍ਹੇ 'ਚ ਥੋੜ੍ਹਾ ਜਿਹਾ ਸ਼ਹਿਦ ਮਿਲਾ ਕੇ ਪੀਓ। ਕੁਝ ਦਿਨ ਪੀਣ ਨਾਲ ਤੁਹਾਨੂੰ ਫਰਕ ਦਿਖਾਈ ਦੇਣ ਲੱਗੇਗਾ।
5/7
ਕੁਝ ਲੋਕਾਂ ਨੂੰ ਹਮੇਸ਼ਾ ਪੇਟ ਨਾਲ ਸੰਬੰਧਤ ਪ੍ਰੇਸ਼ਾਨੀਆਂ ਰਹਿੰਦੀਆਂ ਹਨ। ਪੇਟ ਠੀਕ ਨਾ ਰਹਿਣ ਦੇ ਕਾਰਨ ਵਾਲ ਝੜਣ ਲੱਗਦੇ ਹਨ। ਇਨ੍ਹਾਂ ਦੋਵਾਂ ਸਮੱਸਿਆਵਾਂ ਤੋਂ ਬਚਣ ਲਈ ਸਵੇਰੇ ਖਾਲੀ ਪੇਟ 1 ਇਲਾਇਚੀ ਕੋਸੇ ਪਾਣੀ ਦੇ ਨਾਲ ਖਾਓ। ਕੁਝ ਦਿਨਾਂ ਤੱਕ ਲਗਾਤਾਰ ਖਾਣ ਨਾਲ ਫਰਕ ਦਿਖਾਈ ਦੇਣ ਲੱਗੇਗਾ।
6/7
ਗੈਸ, ਐਸਡਿਟੀ, ਕਬਜ਼ ਦੀ ਸਮੱਸਿਆ ਨੂੰ ਇਲਾਇਚੀ ਨਾਲ ਦੂਰ ਕੀਤਾ ਜਾ ਸਕਦਾ ਹੈ। ਇਸ ਦੇ ਨਾਲ ਹੀ ਹਿਚਕੀ ਤੋਂ ਵੀ ਰਾਹਤ ਮਿਲਦੀ ਹੈ। ਇਸ ਇਕ ਚੀਜ਼ ਨੂੰ ਚਬਾਉਣ ਨਾਲ ਭਾਰ ਵੀ ਘੱਟ ਹੋਵੇਗਾ।
7/7
ਹਰੀ ਇਲਾਇਚੀ ਫੇਫੜਿਆਂ 'ਚ ਖੂਨ ਦੀ ਸੰਚਾਰ ਗਤੀ ਨੂੰ ਠੀਕ ਰੱਖਦਾ ਹੈ। ਇਸ ਦੇ ਨਾਲ ਹੀ ਇਹ ਅਸਥਮਾ, ਜੁਕਾਮ, ਖਾਂਸੀ ਵਰਗੀਆਂ ਸਮੱਸਿਆਵਾਂ ਤੋਂ ਵੀ ਰਾਹਤ ਪਹੁੰਚਦੀ ਹੈ। ਇਹ ਬਲਗਮ ਅਤੇ ਕੱਫ ਨੂੰ ਬਾਹਰ ਕੱਢ ਕੇ ਛਾਤੀ ਦੀ ਜਕੜਨ ਨੂੰ ਘੱਟ ਕਰਨ 'ਚ ਮਦਦ ਕਰਦੀ ਹੈ।
Sponsored Links by Taboola