Health News: ਭਾਰ ਘੱਟ ਕਰਨ ਤੋਂ ਲੈ ਕੇ ਡਾਈਜੇਸ਼ਨ ਠੀਕ ਰੱਖਣ ਤੱਕ, ਜਾਣੋ ਅਦਰਕ ਦੇ ਗੁਣਕਾਰੀ ਫਾਇਦਿਆਂ ਬਾਰੇ
Ginger Benefits : ਅਦਰਕ ਪੋਸ਼ਕ ਤੱਤਾਂ ਦਾ ਖ਼ਜ਼ਾਨਾ ਹੈ ਇਹ ਸਵਾਦਇਸ਼ਟ ਹੋਣ ਦੇ ਨਾਲ ਸਿਹਤ ਲਈ ਭਰਪੂਰ ਹੁੰਦਾ ਹੈ। ਆਯੁਰਵੇਦ ’ਚ ਇਸਦਾ ਇਸਤੇਮਾਲ ਦਵਾ ਬਣਾਉਣ ਦੇ ਲਈ ਕੀਤਾ ਜਾਂਦਾ ਹੈ। ਅਦਰਕ ਭਾਰਤੀ ਰਸੋਈ ਵਿੱਚ ਆਮ ਪਾਇਆ ਜਾਂਦਾ ਹੈ।
( Image Source : Freepik )
1/5
ਇਹ ਵਿਟਾਮਿਨ-ਸੀ, ਮੈਗਨੀਸ਼ੀਅਮ ਤੇ ਹੋਰ ਖਣਿਜਾਂ ਨਾਲ ਭਰਪੂਰ ਹੁੰਦਾ ਹੈ। ਤੁਸੀਂ ਇਸ ਨੂੰ ਆਪਣੀ ਖ਼ੁਰਾਕ ਵਿੱਚ ਸ਼ਾਮਿਲ ਕਰ ਕੇ ਕਈ ਬਿਮਾਰੀਆਂ ਤੋਂ ਬਚ ਸਕਦੇ ਹੋ।
2/5
ਅਦਰਕ ਇਮਿਊਨਿਟੀ ਵਧਾਉਣ ’ਚ ਮਦਦ ਕਰਦਾ ਹੈ। ਇਸ ਵਿੱਚ ਇਨਫਲੇਮੇਟਰੀ ਗੁਣ ਪਾਏ ਜਾਂਦੇ ਹੈ, ਜੋ ਲਾਗ ਨੂੰ ਦੂਰ ਕਰਨ ਵਿੱਚ ਮਦਦ ਕਰਦਾ ਹੈ। ਇਮਿਊਨਿਟੀ ਸਿਸਟਮ ਨੂੰ ਮਜ਼ਬੂਤ ਕਰਨ ਲਈ ਤੁਸੀਂ ਖਾਣੇ ਵਿੱਚ ਅਦਰਕ ਦਾ ਇਸਤੇਮਾਲ ਜ਼ਰੂਰ ਕਰੋ।
3/5
ਅਦਰਕ ਵਿੱਚ ਅਜਿਹੇ ਕਈ ਗੁਣ ਹੁੰਦੇ ਹਨ ਜੋ ਪਾਚਨ ਨੂੰ ਬੇਹਤਰ ਬਣਾਉਣ ’ਚ ਮਦਦ ਕਰਦੇ ਹੈ। ਜੇ ਤੁਸੀਂ ਬਦਹਜ਼ਮੀ, ਕਬਜ਼, ਪੇਟ ਦੇ ਫੁਲਣ ਵਰਗੀਆਂ ਸਮੱਸਿਆਵਾਂ ਤੋਂ ਪਰੇਸ਼ਾਨ ਹੋ ਤਾਂ ਅਦਰਕ ਤੁਹਾਡੇ ਲਈ ਬਹੁਤ ਫ਼ਾਇਦੇਮੰਦ ਸਾਬਿਤ ਹੋ ਸਕਦਾ ਹੈ। ਇਹ ਪਾਚਨ ਸ਼ਕਤੀ ਨੂੰ ਵਧਾਉਣ ’ਚ ਮਦਦ ਕਰਦਾ ਹੈ।
4/5
ਜਿਨ੍ਹਾਂ ਲੋਕਾਂ ਨੂੰ ਭਾਰ ਘੱਟ ਕਰਨ ਦੀ ਸਮੱਸਿਆਂ ਹੈ, ਉਨ੍ਹਾਂ ਲਈ ਅਦਰਕ ਕਾਫ਼ੀ ਫ਼ਾਇਦੇਮੰਦ ਸਾਬਿਤ ਹੋ ਸਕਦਾ ਹੈ। ਅਦਰਕ ਵਿੱਚ ਐਂਟੀ ਇੰਫਲੇਮੇਟਰੀ, ਐਂਟੀ ਆਕਸੀਡੈਂਟਸ ਗੁਣ ਪਾਏ ਜਾਂਦੇ ਹਨ। ਜੋ ਭਾਰ ਘੱਟ ਕਰਨ ਵਿੱਚ ਮਦਦ ਕਰਦੇ ਹਨ।
5/5
ਅਦਰਕ ਵਿੱਚ ਵਿਟਾਮਿਨ, ਖਣਿਜ ਤੇ ਅਮੀਨੋ ਐਸਿਡ ਭਰਪੂਰ ਮਾਤਰਾ ਵਿੱਚ ਪਾਏ ਜਾਂਦੇ ਹਨ। ਇਹ ਦਿਲ ਸਬੰਧੀ ਸਮੱਸਿਆਵਾਂ ਦੀ ਸੰਭਾਵਨਾ ਨੂੰ ਘੱਟ ਕਰਨ ’ਚ ਮਦਦ ਕਰਦੇ ਹਨ, ਜਿਸ ਨਾਲ ਦਿਲ ਦੇ ਦੌਰੇ ਤੇ ਸਟ੍ਰੋਕ ਨੂੰ ਰੋਕਣ ਵਿੱਚ ਮਦਦ ਮਿਲਦੀ ਹੈ।
Published at : 24 Sep 2023 10:26 PM (IST)