Health Tips: ਮਰਦਾਨਾ ਸਮੱਸਿਆਵਾਂ ਨੂੰ ਦੂਰ ਕਰਨ ਲਈ ਸ਼ਹਿਦ ਤੇ ਹਲਦੀ ਦਾ ਕਰੋ ਸੇਵਨ...ਕੁਝ ਹੀ ਦਿਨਾਂ ਵਿੱਚ ਨਜ਼ਰ ਆਵੇਗਾ ਕਮਾਲ ਦਾ ਅਸਰ
ਭਾਰਤ ਵਿੱਚ ਕਿਸੇ ਵੀ ਸਰੀਰਕ ਸਮੱਸਿਆ ਨਾਲ ਨਜਿੱਠਣ ਲਈ ਅਕਸਰ ਪੁਰਾਣੇ ਨੁਸਖੇ ਅਪਣਾਏ ਜਾਂਦੇ ਰਹੇ ਹਨ। ਘਰੇਲੂ ਨੁਸਖੇ ਕਿਤੇ ਨਾ ਕਿਤੇ ਬਹੁਤ ਫਾਇਦੇਮੰਦ ਸਾਬਤ ਹੁੰਦੇ ਹਨ। ਇਸੇ ਤਰ੍ਹਾਂ ਅੱਜ ਅਸੀਂ ਤੁਹਾਨੂੰ ਇੱਕ ਅਜਿਹੇ ਉਪਾਅ ਬਾਰੇ ਦੱਸਣ ਜਾ ਰਹੇ ਹਾਂ ਜਿਸ ਨਾਲ ਪੁਰਸ਼ਾਂ ਨੂੰ ਹੋਣ ਵਾਲੀਆਂ ਸਮੱਸਿਆਵਾਂ ਆਸਾਨੀ ਨਾਲ ਦੂਰ ਹੋ ਜਾਣਗੀਆਂ।
Download ABP Live App and Watch All Latest Videos
View In Appਇਨ੍ਹਾਂ ਸਮੱਸਿਆਵਾਂ ਦਾ ਇਲਾਜ ਰਸੋਈ ਵਿੱਚ ਪਈਆਂ ਚੀਜ਼ਾਂ ਨਾਲ ਹੀ ਹੋ ਸਕਦਾ ਹੈ। ਮਰਦਾਨਾ ਸਮੱਸਿਆਵਾਂ ਲਈ ਸ਼ਹਿਦ ਤੇ ਹਲਦੀ ਦਾ ਖਾਸ ਨੁਸਖਾ ਹੈ। ਆਓ ਜਾਣਦੇ ਹਾਂ ਇਨ੍ਹਾਂ ਦੋਹਾਂ ਚੀਜ਼ਾਂ ਦਾ ਸੁਮੇਲ ਕਿਵੇਂ ਫਾਇਦੇਮੰਦ ਹੋ ਸਕਦਾ ਹੈ।
ਹਲਦੀ ਤੇ ਸ਼ਹਿਦ ਵੀਰਜ ਦੇ ਪਤਲੇ ਹੋਣ ਤੇ ਸਮੇਂ ਤੋਂ ਪਹਿਲਾਂ ਨਿਕਲ ਜਾਣ ਦਾ ਰਾਮਬਾਨ ਇਲਾਜ ਹੈ। ਇਸ ਦੇ ਲਈ ਰੋਜ਼ਾਨਾ ਸਵੇਰੇ ਖਾਲੀ ਪੇਟ ਇੱਕ ਚੱਮਚ ਹਲਦੀ ਪਾਊਡਰ 'ਚ ਇੱਕ ਚੱਮਚ ਸ਼ਹਿਦ ਮਿਲਾ ਕੇ ਪੀਣਾ ਚਾਹੀਦਾ ਹੈ। ਇਸ ਦੇ ਫਾਇਦੇ ਕੁਝ ਹਫਤਿਆਂ 'ਚ ਨਜ਼ਰ ਆਉਣਗੇ। ਉਂਝ ਇਹ ਸਹੀ ਮਾਤਰਾ ਵਿੱਚ ਹੀ ਲੈਣਾ ਚਾਹੀਦਾ ਹੈ।
ਹਲਦੀ ਤੇ ਸ਼ਹਿਦ ਦੇ ਹੋਰ ਫਾਇਦੇ-ਜ਼ੁਕਾਮ ਤੇ ਫਲੂ ਹੋਣ 'ਤੇ ਅੱਧਾ ਚੱਮਚ ਸ਼ਹਿਦ ਤੇ ਹਲਦੀ ਮਿਲਾ ਕੇ ਖਾਓ ਤੇ ਕੁਝ ਦੇਰ ਤੱਕ ਪਾਣੀ ਨਾ ਪੀਓ। ਤੁਸੀਂ ਚਾਹੋ ਤਾਂ ਇਸ ਨਾਲ ਤੁਲਸੀ ਦੀ ਵਰਤੋਂ ਵੀ ਕਰ ਸਕਦੇ ਹੋ। ਭੋਜਨ ਤੋਂ ਬਾਅਦ ਹਲਦੀ ਦਾ ਸੇਵਨ ਗੁਰਦਿਆਂ ਤੇ ਫੇਫੜਿਆਂ ਲਈ ਫਾਇਦੇਮੰਦ ਹੁੰਦਾ ਹੈ।
ਦਿਲ ਦੇ ਰੋਗਾਂ ਤੋਂ ਬਚਾਅ ਲਈ ਹਲਦੀ ਤੇ ਸ਼ਹਿਦ ਵਰਤਿਆ ਜਾ ਸਕਦਾ ਹੈ। ਭਾਰਤ 'ਚ ਦਿਲ ਦੀ ਬੀਮਾਰੀ ਨਾਲ ਮਰਨ ਵਾਲਿਆਂ ਦੀ ਗਿਣਤੀ ਲਗਾਤਾਰ ਵਧ ਰਹੀ ਹੈ। ਅਜਿਹੇ 'ਚ ਇਹ ਚੀਜ਼ਾਂ ਫਾਇਦੇਮੰਦ ਸਾਬਤ ਹੋ ਸਕਦੀਆਂ ਹਨ।
ਛਾਹੀਆਂ, ਝੁਰੜੀਆਂ, ਦਾਗ-ਧੱਬੇ ਆਦਿ ਵਰਗੀਆਂ ਚਮੜੀ ਦੀਆਂ ਸਮੱਸਿਆਵਾਂ ਤੋਂ ਛੁਟਕਾਰਾ ਪਾਉਣ ਲਈ ਹਲਦੀ, ਸ਼ਹਿਦ ਤੇ ਗੁਲਾਬ ਜਲ ਨੂੰ ਮਿਲਾ ਕੇ ਪੇਸਟ ਬਣਾਓ। ਇਸ ਨੂੰ ਚਿਹਰੇ 'ਤੇ ਉਦੋਂ ਤੱਕ ਲਾਓ ਜਦੋਂ ਤੱਕ ਇਹ ਥੋੜ੍ਹਾ ਸੁੱਕ ਨਾ ਜਾਵੇ। ਅੰਤ ਵਿੱਚ ਕੋਸੇ ਪਾਣੀ ਨਾਲ ਚਿਹਰਾ ਧੋ ਲਓ।