Health Tips : ਸ਼ਰਾਬ ਦਾ ਨਸ਼ਾ ਉਤਾਰਨਾ ਹੋਵੇ ਜਾਂ ਘੱਟ ਕਰਨਾ ਹੋਵੇ ਬੈਡ ਕੋਲੈਸਟ੍ਰੋਲ, ਬਸ ਭੋਜਨ 'ਚ ਸ਼ਾਮਲ ਕਰੋ ਇਹ ਫਲ
ਇਸ ਫਲ ਦਾ ਇਤਿਹਾਸ ਦੋ ਹਜ਼ਾਰ ਸਾਲ ਪੁਰਾਣਾ ਹੈ, ਚਕੋਤਰੇ ਫਲ ਮਲੇਸ਼ੀਆ ਅਤੇ ਇੰਡੋਨੇਸ਼ੀਆ ਦੀਪ ਸਮੂਹ ਵਿੱਚ ਖਾਧਾ ਜਾਂਦਾ ਸੀ।
Download ABP Live App and Watch All Latest Videos
View In Appਜ਼ਿਆਦਾ ਸੇਵਨ ਵੀ ਪਰੇਸ਼ਾਨੀ ਦਾ ਕਾਰਨ ਬਣ ਸਕਦਾ ਹੈ। ਜੇਕਰ ਤੁਸੀਂ ਕਿਸੇ ਬੀਮਾਰੀ ਦੀ ਹਾਲਤ 'ਚ ਦਵਾਈ ਲੈ ਰਹੇ ਹੋ ਤਾਂ ਚਕੋਤਰੇ ਦਾ ਸੇਵਨ ਧਿਆਨ ਨਾਲ ਕਰਨਾ ਚਾਹੀਦਾ ਹੈ
ਆਯੁਰਵੈਦਿਕ ਗ੍ਰੰਥ ‘ਚਰਕਸੰਹਿਤਾ’ ਵਿੱਚ ਚਕੋਤਰੇ ਨੂੰ ਬਹੁਤ ਲਾਭਕਾਰੀ ਦੱਸਿਆ ਗਿਆ ਹੈ। ਕਿਹਾ ਗਿਆ ਹੈ ਕਿ ਜੇਕਰ ਕੋਈ ਵਿਅਕਤੀ ਜ਼ਿਆਦਾ ਸ਼ਰਾਬ ਪੀਂਦਾ ਹੈ ਤਾਂ ਚਕੋਤਰੇ ਖਾਣ ਨਾਲ ਉਸ ਦਾ ਨਸ਼ਾ ਦੂਰ ਹੋ ਜਾਂਦਾ ਹੈ।
ਇਸ ਦਾ ਛਿਲਕਾ ਅਤੇ ਬੀਜ ਵੀ ਬਹੁਤ ਫਾਇਦੇਮੰਦ ਹੁੰਦੇ ਹਨ। ਇਸ ਦੇ ਸੇਵਨ ਨਾਲ ਵਾਤ-ਕਫ਼ ਬੰਦ ਹੋ ਜਾਂਦਾ ਹੈ। ਖਾਂਸੀ, ਉਲਟੀ ਅਤੇ ਹਿਚਕੀ ਦੀ ਸਮੱਸਿਆ ਵੀ ਦੂਰ ਹੁੰਦੀ ਹੈ।
ਚਕੋਤਰੇ ਵਿੱਚ ਵਿਟਾਮਿਨ ਅਤੇ ਖਣਿਜ ਪਾਏ ਜਾਂਦੇ ਹਨ। ਇਹ ਦਿਲ ਲਈ ਕਿਸੇ ਰਾਮਬਾਣ ਤੋਂ ਘੱਟ ਨਹੀਂ ਹੈ। ਸਰੀਰ ਨੂੰ ਖਰਾਬ ਕੋਲੈਸਟ੍ਰੋਲ ਤੋਂ ਦੂਰ ਰੱਖਦਾ ਹੈ।
ਇਸ ਦੇ ਸੇਵਨ ਨਾਲ ਭਾਰ ਵੀ ਘੱਟ ਕੀਤਾ ਜਾ ਸਕਦਾ ਹੈ। ਇੰਨਾ ਹੀ ਨਹੀਂ, ਚਕੋਤਰੇ ਦੇ ਐਂਟੀਆਕਸੀਡੈਂਟ ਗੁਣ ਕੈਂਸਰ ਸੈੱਲਾਂ ਨਾਲ ਲੜਨ ਵਿਚ ਵੀ ਮਦਦਗਾਰ ਸਾਬਤ ਹੁੰਦੇ ਹਨ।
ਚਕੋਤਰਾ ਕੁਝ ਦਵਾਈਆਂ ਨੂੰ ਵੀ ਪ੍ਰਭਾਵਿਤ ਕਰ ਸਕਦਾ ਹੈ। ਸਿਹਤ ਮਾਹਿਰਾਂ ਮੁਤਾਬਕ ਇਸ ਦੇ ਸੇਵਨ ਨਾਲ ਕੈਂਸਰ ਦੀ ਦਵਾਈ ਟੈਮੋਕਸੀਫੇਨ ਦਾ ਪ੍ਰਭਾਵ ਘੱਟ ਹੋ ਜਾਂਦਾ ਹੈ।
ਜੇਕਰ ਤੁਸੀਂ ਐਲਰਜੀ ਦੀ ਸਮੱਸਿਆ ਤੋਂ ਪਰੇਸ਼ਾਨ ਹੋ ਤਾਂ ਚਕੋਤਰਾ ਖਾਣ ਤੋਂ ਪਰਹੇਜ਼ ਕਰੋ। ਜ਼ਿਆਦਾ ਮਾਤਰਾ 'ਚ ਸੇਵਨ ਪੇਟ 'ਚ ਐਸਿਡ ਦੇ ਪੱਧਰ ਨੂੰ ਗੰਭੀਰ ਪੱਧਰ ਤੱਕ ਵਧਾ ਸਕਦਾ ਹੈ।
ਜੇਕਰ ਤੁਹਾਨੂੰ ਕਿਡਨੀ ਅਤੇ ਲੀਵਰ ਦੀ ਬਿਮਾਰੀ ਹੈ ਤਾਂ ਇਸ ਦੇ ਸੇਵਨ ਤੋਂ ਪਰਹੇਜ਼ ਕਰੋ।