Health Tips: ਡਾਈਟ ਦੇ ਵਿੱਚ ਸ਼ਾਮਿਲ ਕਰੋ ਭਿੱਜੀ ਹੋਈ ਮੂੰਗਫਲੀ, ਮਿਲਣਗੇ ਗਜ਼ਬ ਦੇ ਫਾਇਦੇ

soaked peanuts: ਬਹੁਤ ਸਾਰੇ ਲੋਕ ਆਪਣੀ ਦਿਨ ਦੀ ਸ਼ੁਰੂਆਤ ਹੈਲਦੀ ਡ੍ਰਿੰਕ ਜਾਂ ਸੁੱਕੇ ਮੇਵਿਆਂ ਦੇ ਨਾਲ ਕਰਦੇ ਹਨ। ਜੇਕਰ ਤੁਸੀਂ ਦਿਨ ਦੀ ਸ਼ੁਰੂਆਤ ਭਿੱਜੀ ਮੂੰਗਫਲੀ ਨਾਲ ਕਰਦੇ ਹੋ ਤਾਂ ਇਸ ਨਾਲ ਸਰੀਰ ਕਈ ਫਾਇਦੇ ਮਿਲਦੇ ਹਨ।

( Image Source : Freepik )

1/7
ਅਸਲ ਵਿੱਚ ਮੂੰਗਫਲੀ ਪੌਸ਼ਟਿਕ ਤੱਤਾਂ ਨਾਲ ਭਰਪੂਰ ਹੁੰਦੀ ਹੈ। ਅਜਿਹੇ 'ਚ ਜੇਕਰ ਇਸ ਨੂੰ ਸਹੀ ਸਮੇਂ 'ਤੇ ਅਤੇ ਸਹੀ ਮਾਤਰਾ 'ਚ ਖਾਧਾ ਜਾਵੇ ਤਾਂ ਇਹ ਸਰੀਰ ਨੂੰ ਗਜ਼ਬ ਦੇ ਫਾਇਦੇ ਦੇਵੇਗੀ।
2/7
ਫਾਈਬਰ ਨਾਲ ਭਰਪੂਰ ਚੀਜ਼ਾਂ ਖਾਣ ਨਾਲ ਪਾਚਨ ਕਿਰਿਆ 'ਚ ਮਦਦ ਮਿਲਦੀ ਹੈ। ਮੂੰਗਫਲੀ 'ਚ ਭਰਪੂਰ ਮਾਤਰਾ 'ਚ ਫਾਈਬਰ ਹੁੰਦਾ ਹੈ, ਜੋ ਪਾਚਨ 'ਚ ਮਦਦ ਕਰਦਾ ਹੈ।
3/7
ਸਾਰਾ ਦਿਨ ਇੱਕ ਜਗ੍ਹਾ ਬੈਠਣ ਨਾਲ ਪਿੱਠ 'ਤੇ ਅਸਰ ਪੈਂਦਾ ਹੈ। ਭਿੱਜੀ ਹੋਈ ਮੂੰਗਫਲੀ ਨੂੰ ਜੇਕਰ ਤੁਸੀਂ ਗੁੜ ਦੇ ਨਾਲ ਖਾਂਦੇ ਹੋ ਤਾਂ ਪਿੱਠ ਦਰਦ ਦੀ ਇਸ ਸਮੱਸਿਆ ਤੋਂ ਰਾਹਤ ਮਿਲਦੀ ਹੈ।
4/7
ਭਿੱਜੀ ਮੂੰਗਫਲੀ ਦਾ ਛਿਲਕਾ ਖੂਨ ਦੇ ਪ੍ਰਵਾਹ ਨੂੰ ਸੁਧਾਰਦਾ ਹੈ ਅਤੇ ਦਿਲ ਦੀ ਰੱਖਿਆ ਕਰਦਾ ਹੈ। ਮੂੰਗਫਲੀ ਮੈਟਾਬੋਲਿਜ਼ਮ ਨੂੰ ਤੇਜ਼ ਕਰਦੀ ਹੈ ਅਤੇ ਸਰੀਰ ਦਾ ਤਾਪਮਾਨ ਵਧਾਉਂਦੀ ਹੈ। ਜੋ ਖੂਨ ਦੇ ਪ੍ਰਵਾਹ ਲਈ ਫਾਇਦੇਮੰਦ ਹੁੰਦਾ ਹੈ।
5/7
ਆਇਰਨ, ਮੈਂਗਨੀਜ਼, ਪੋਟਾਸ਼ੀਅਮ, ਕਾਪਰ, ਕੈਲਸ਼ੀਅਮ ਅਤੇ ਸੇਲੇਨੀਅਮ ਨਾਲ ਭਰਪੂਰ ਭਿਉਂ ਹੋਈ ਮੂੰਗਫਲੀ ਨੂੰ ਸਵੇਰੇ ਖਾਲੀ ਪੇਟ ਖਾਣ ਨਾਲ ਗੈਸ ਅਤੇ ਐਸੀਡਿਟੀ ਘੱਟ ਹੁੰਦੀ ਹੈ।
6/7
ਮੂੰਗਫਲੀ ਵਿੱਚ ਮੌਜੂਦ ਵਿਟਾਮਿਨ ਅੱਖਾਂ ਦੀ ਰੋਸ਼ਨੀ ਅਤੇ ਯਾਦਦਾਸ਼ਤ ਵਧਾਉਣ ਵਿੱਚ ਮਦਦ ਕਰਦੇ ਹਨ। ਸਵੇਰੇ ਮੂੰਗਫਲੀ ਖਾਣ ਨਾਲ ਬੱਚਿਆਂ ਅਤੇ ਵੱਡਿਆਂ ਦੀ ਯਾਦਦਾਸ਼ਤ ਤੇਜ਼ ਹੁੰਦੀ ਹੈ।
7/7
ਮਾਹਿਰਾਂ ਅਨੁਸਾਰ ਭਿੱਜੀ ਮੂੰਗਫਲੀ ਖਾਣ ਦਾ ਸਭ ਤੋਂ ਵਧੀਆ ਸਮਾਂ ਸਵੇਰ ਦੇ ਨਾਸ਼ਤੇ ਤੋਂ ਪਹਿਲਾਂ ਹੈ। ਜੇਕਰ ਤੁਹਾਨੂੰ ਭੁੱਖ ਲੱਗਦੀ ਹੈ, ਤਾਂ ਤੁਸੀਂ ਸਨੈਕ ਦੇ ਤੌਰ 'ਤੇ ਮੂੰਗਫਲੀ ਵੀ ਖਾ ਸਕਦੇ ਹੋ। ਮੂੰਗਫਲੀ ਪ੍ਰੋਟੀਨ ਨਾਲ ਭਰਪੂਰ ਹੁੰਦੀ ਹੈ, ਇਸ ਲਈ ਰਾਤ ਨੂੰ ਖਾਣ ਤੋਂ ਪ੍ਰਹੇਜ਼ ਕਰਨਾ ਚਾਹੀਦਾ ਹੈ।
Sponsored Links by Taboola