ਬਦਲ ਲਓ ਆਪਣਾ ਨਮਕ, ਨਹੀਂ ਤਾਂ ਘੱਟ ਜਾਵੇਗਾ ਬੀਪੀ, ਵੱਧ ਜਾਵੇਗਾ Stroke ਦਾ ਖਤਰਾ- ਸਟੱਡੀ

ਚੀਨ ਵਿੱਚ ਕੀਤੇ ਗਏ ਇੱਕ ਅਧਿਐਨ ਤੋਂ ਪਤਾ ਲੱਗਿਆ ਹੈ ਕਿ ਜੇਕਰ ਆਮ ਨਮਕ ਦੀ ਬਜਾਏ ਘੱਟ ਸੋਡੀਅਮ ਅਤੇ ਜ਼ਿਆਦਾ ਪੋਟਾਸ਼ੀਅਮ ਵਾਲਾ ਨਮਕ ਖਾਧਾ ਜਾਵੇ ਤਾਂ ਸਟ੍ਰੋਕ ਦਾ ਖ਼ਤਰਾ ਘੱਟ ਹੋ ਸਕਦਾ ਹੈ। ਇਹ ਉਨ੍ਹਾਂ ਲੋਕਾਂ ਲਈ ਵਧੇਰੇ ਫਾਇਦੇਮੰਦ ਹੈ ਜਿਨ੍ਹਾਂ ਨੂੰ ਪਹਿਲਾਂ ਹੀ ਦੌਰਾ ਪੈ ਚੁੱਕਾ ਹੈ। ਅਜਿਹੇ ਲੋਕਾਂ ਨੂੰ ਨਮਕ ਦੇ ਸਬਸਟੀਟਿਊਟ 'ਤੇ ਧਿਆਨ ਦੇਣਾ ਚਾਹੀਦਾ ਹੈ। ਬਹੁਤ ਜ਼ਿਆਦਾ ਨਮਕ ਖਾਣਾ ਖ਼ਤਰਨਾਕ ਹੁੰਦਾ ਹੈ। ਇਸ ਨਾਲ ਕਈ ਗੰਭੀਰ ਬਿਮਾਰੀਆਂ ਹੋ ਸਕਦੀਆਂ ਹਨ। WHO ਦੇ ਅਨੁਸਾਰ ਦੁਨੀਆ ਭਰ ਦੇ ਜ਼ਿਆਦਾਤਰ ਲੋਕ ਹਰ ਰੋਜ਼ 10.8 ਗ੍ਰਾਮ ਨਮਕ ਖਾ ਰਹੇ ਹਨ, ਜੋ ਕਿ ਉਨ੍ਹਾਂ ਦੀ ਜ਼ਰੂਰਤ ਤੋਂ ਕਈ ਗੁਣਾ ਜ਼ਿਆਦਾ ਹੈ। ਜੇਕਰ ਇਦਾਂ ਹੀ ਚੱਲਦਾ ਰਿਹਾ, ਤਾਂ ਅਗਲੇ 5-6 ਸਾਲਾਂ ਵਿੱਚ ਲਗਭਗ 70 ਲੱਖ ਲੋਕ ਨਮਕ ਤੋਂ ਹੋਣ ਵਾਲੀਆਂ ਬਿਮਾਰੀਆਂ ਕਰਕੇ ਆਪਣੀ ਜਾਨ ਗੁਆ ਦੇਣਗੇ।
Download ABP Live App and Watch All Latest Videos
View In App
JAMA Cardiology ਵਿੱਚ ਪ੍ਰਕਾਸ਼ਿਤ ਇਸ ਅਧਿਐਨ ਦੇ ਅਨੁਸਾਰ ਸਟ੍ਰੋਕ ਨਾਲ ਮੌਤ ਜਾਂ ਅੰਗ ਫੇਲ੍ਹ ਹੋਣ ਦਾ ਕਾਰਨ ਬਣ ਸਕਦਾ ਹੈ। ਜਿਨ੍ਹਾਂ ਲੋਕਾਂ ਨੂੰ ਪਹਿਲਾਂ ਹੀ ਦੌਰਾ ਪੈ ਚੁੱਕਿਆ ਹੈ, ਉਨ੍ਹਾਂ ਵਿੱਚ ਇੱਕ ਸਾਲ ਵਿੱਚ ਦੁਬਾਰਾ ਦੌਰਾ ਪੈਣ ਦਾ ਖ਼ਤਰਾ 10% ਅਤੇ ਪੰਜ ਸਾਲਾਂ ਵਿੱਚ 15% ਹੁੰਦਾ ਹੈ। ਇਸ ਦਾ ਮੁੱਖ ਕਾਰਨ ਹਾਈਪਰਟੈਨਸ਼ਨ ਹੈ, ਜੋ ਕਿ ਜ਼ਿਆਦਾ ਨਮਕ ਖਾਣ ਕਾਰਨ ਹੁੰਦੀ ਹੈ। ਅਜਿਹੀ ਸਥਿਤੀ ਵਿੱਚ ਸਟ੍ਰੋਕ ਤੋਂ ਬਚਣ ਲਈ ਸੋਡੀਅਮ ਘਟਾਉਣ ਅਤੇ ਪੋਟਾਸ਼ੀਅਮ ਵਧਾਉਣ ਦੀ ਸਲਾਹ ਦਿੱਤੀ ਜਾਂਦੀ ਹੈ।

ਲੋਅਰ ਸੋਡੀਅਮ ਸਾਲਟ ਸਬਸਟੀਚਿਊਟ (LSSS) ਅਸੀਂ ਜਿਹੜਾ ਆਮ ਤੌਰ ‘ਤੇ ਨਮਕ ਖਾਂਦੇ ਹਾਂ ਉਸ ਦਾ ਵਿਕਲਪ ਹੈ। ਇਸ ਵਿੱਚ ਸੋਡੀਅਮ ਘੱਟ ਹੁੰਦਾ ਹੈ ਅਤੇ ਇਸ ਦਾ ਆਮ ਨਮਕ ਵਰਗਾ ਸੁਆਦ ਬਣਾਉਣ ਲਈ ਪੋਟਾਸ਼ੀਅਮ ਕਲੋਰਾਈਡ ਜਾਂ ਹੋਰ ਏਜੰਟ ਮਿਲਾਏ ਜਾਂਦੇ ਹਨ। ਇਸ ਨੂੰ ਖਾਣ ਨਾਲ ਕੋਈ ਨੁਕਸਾਨ ਨਹੀਂ ਹੁੰਦਾ।
ਘੱਟ ਸੋਡੀਅਮ ਵਾਲੇ ਲੂਣ ਦੇ ਫਾਇਦੇ: 1. ਦਿਲ ਦੀਆਂ ਬਿਮਾਰੀਆਂ ਅਤੇ ਸਟ੍ਰੋਕ ਦੇ ਜੋਖਮ ਨੂੰ ਘਟਾਉਂਦਾ ਹੈ। 2. ਸਰੀਰ ਵਿੱਚ ਵਾਟਰ ਰਿਟੈਨਸ਼ਨ ਨੂੰ ਘਟਾਉਣ ਵਿੱਚ ਮਦਦ ਮਿਲਦੀ ਹੈ। 3. ਭਾਰ ਨੂੰ ਕੰਟਰੋਲ ਕਰਨਾ ਆਸਾਨ ਹੁੰਦਾ ਹੈ। 4. ਬਲੱਡ ਪ੍ਰੈਸ਼ਰ ਅਤੇ ਸੀਵੀਡੀ ਵਰਗੀਆਂ ਸਮੱਸਿਆਵਾਂ ਘੱਟ ਜਾਂਦੀਆਂ ਹਨ।
ਸਿਹਤ ਮਾਹਿਰਾਂ ਦਾ ਕਹਿਣਾ ਹੈ ਕਿ ਜੇਕਰ ਤੁਸੀਂ ਘੱਟ ਨਮਕ ਖਾਣਾ ਚਾਹੁੰਦੇ ਹੋ, ਤਾਂ ਤੁਸੀਂ ਪੋਟਾਸ਼ੀਅਮ ਆਧਾਰਿਤ ਨਮਕ, ਹਰਬਲ ਨਮਕ ਅਤੇ ਸਾਲਟ ਫ੍ਰੀ ਸੀਜ਼ਨਿੰਗ ਦੀ ਵਰਤੋਂ ਕਰ ਸਕਦੇ ਹੋ। ਹਾਲਾਂਕਿ, ਇਸ ਦੇ ਲਈ ਆਮ ਨਮਕ ਨੂੰ ਬਦਲਣ ਦੀ ਜ਼ਰੂਰਤ ਨਹੀਂ ਹੈ ਪਰ ਖੁਰਾਕ ਵੱਲ ਧਿਆਨ ਦੇਣ ਦੀ ਜ਼ਰੂਰਤ ਹੈ। ਉਦਾਹਰਣ ਵਜੋਂ, ਬਹੁਤ ਜ਼ਿਆਦਾ ਪੈਕ ਕੀਤਾ ਜਾਂ ਪ੍ਰੋਸੈਸਡ ਭੋਜਨ ਖਾਣ ਤੋਂ ਬਚੋ। ਕਿਉਂਕਿ ਇਸ ਵਿੱਚ ਸੋਡੀਅਮ ਨਮਕ ਨੂੰ ਇੱਕ ਪ੍ਰਜ਼ਰਵੇਟਿਵ ਵਜੋਂ ਵਰਤਿਆ ਜਾਂਦਾ ਹੈ, ਜੋ ਬਲੱਡ ਪ੍ਰੈਸ਼ਰ ਨੂੰ ਵਧਾ ਸਕਦਾ ਹੈ। ਤੁਸੀਂ ਆਪਣੀ ਖੁਰਾਕ ਵਿੱਚ ਕੇਲਾ, ਸੰਤਰਾ, ਆਲੂ, ਪਾਲਕ, ਅੰਜੀਰ ਵਰਗੇ ਪੋਟਾਸ਼ੀਅਮ ਦੇ ਨਾਲ-ਨਾਲ ਭਰਪੂਰ ਭੋਜਨ ਸ਼ਾਮਲ ਕਰ ਸਕਦੇ ਹੋ।