Health Tips : ਲੋਕਾਂ 'ਚ ਤੇਜ਼ੀ ਨਾਲ ਵਧ ਰਹੀ ਕੰਨਜਕਟਿਵਾਇਟਿਸ ਦੀ ਸਮੱਸਿਆ, ਜਾਣੋ ਬਚਣ ਦਾ ਉਪਾਅ
ਮੀਂਹ ਤੋਂ ਬਾਅਦ ਹੁਣ ਠੰਢ ਸ਼ੁਰੂ ਹੋ ਗਈ ਹੈ। ਲੋਕ ਕਈ ਤਰ੍ਹਾਂ ਦੀਆਂ ਇਨਫੈਕਸ਼ਨਾਂ ਤੋਂ ਪੀੜਤ ਹਨ। ਸਰਦੀ, ਖਾਂਸੀ, ਜ਼ੁਕਾਮ ਸਮੇਤ ਮੌਸਮੀ ਬਿਮਾਰੀਆਂ ਵਧ ਰਹੀਆਂ ਹਨ।
Download ABP Live App and Watch All Latest Videos
View In Appਲੋਕਾਂ ਵਿੱਚ ਕੰਨਜਕਟਿਵਾਇਟਿਸ ਜਾਂ ਪਿੰਕ ਆਈ ਦੀ ਸਮੱਸਿਆ ਬਹੁਤ ਤੇਜ਼ੀ ਨਾਲ ਵੱਧ ਰਹੀ ਹੈ। ਇਹ ਬਿਮਾਰੀ ਬਹੁਤ ਸਾਰੇ ਲੋਕਾਂ ਵਿੱਚ ਦੇਖੀ ਜਾ ਰਹੀ ਹੈ।
ਹਸਪਤਾਲਾਂ ਵਿੱਚ ਇਸ ਦੇ ਮਰੀਜ਼ਾਂ ਦੀ ਲਗਾਤਾਰ ਲਾਈਨ ਲੱਗੀ ਹੋਈ ਹੈ। ਸਿਹਤ ਮਾਹਿਰਾਂ ਅਨੁਸਾਰ ਮੌਸਮ ਵਿੱਚ ਤਬਦੀਲੀ ਕਾਰਨ ਇਹ ਬਿਮਾਰੀ ਲੋਕਾਂ ਨੂੰ ਆਪਣੀ ਲਪੇਟ ਵਿੱਚ ਲੈ ਰਹੀ ਹੈ।
ਪਿੰਕ ਆਈ ਦੀ ਸਮੱਸਿਆ ਤੋਂ ਪ੍ਰੇਸ਼ਾਨ ਲੋਕਾਂ ਨੂੰ ਤੇਜ਼ ਰੌਸ਼ਨੀ ਦੀ ਸਮੱਸਿਆ ਹੁੰਦੀ ਹੈ। ਇਸ ਦੇ ਨਾਲ ਹੀ ਡਾਕਟਰਾਂ ਦੀ ਸਲਾਹ ਅਨੁਸਾਰ ਅੱਖਾਂ ਨੂੰ ਵਾਰ-ਵਾਰ ਹੱਥ ਨਾ ਲਗਾਓ।
ਜਿੰਨੀ ਵਾਰੀ ਹੋ ਸਕੇ ਆਪਣੇ ਹੱਥਾਂ ਨੂੰ ਸਾਫ ਰੱਖੋ ਤੇ ਕੁਝ ਵੀ ਖਾਣ ਤੋਂ ਪਹਿਲਾਂ ਆਪਣੇ ਹੱਥਾਂ ਨੂੰ ਵਾਰ-ਵਾਰ ਧੋਵੋ।
ਮੌਸਮ 'ਚ ਬਦਲਾਅ ਹੋਣ ਕਾਰਨ ਵਾਇਰਸ ਵੀ ਤੇਜ਼ੀ ਨਾਲ ਫੈਲ ਰਿਹਾ ਹੈ, ਇਸ ਲਈ ਘਰ ਵਿੱਚ ਵੀ ਸਾ-ਸਫਾਈ ਰੱਖੋ।
ਬੱਚਿਆਂ ਨੂੰ ਵੀ ਸਮਝਾਓ ਕਿ ਉਹ ਆਪਣੀ ਚੀਜ਼ ਕਿਸੀ ਦੂਸਰੇ ਨਾਲ ਸਾਂਝੀ ਨਾ ਕਰਨ, ਇਸ ਨਾਲ ਤੇਜ਼ੀ ਨਾਲ ਵਾਇਰਸ ਫੈਲਦਾ ਹੈ।
ਜੇਕਰ ਤੁਸੀਂ ਕੰਨਜਕਟਿਵਾਇਟਿਸ ਦੀ ਸਮੱਸਿਆ ਤੋਂ ਪੀੜਤ ਹੋ ਤਾਂ ਇੱਕ ਵਾਰ ਡਾਕਟਰ ਦੀ ਸਲਾਹ ਜ਼ਰੂਰ ਲਓ।
ਕੰਨਜਕਟਿਵਾਇਟਿਸ ਦੀਆਂ ਕਈ ਕਿਸਮਾਂ ਹੁੰਦੀਆਂ ਹਨ ਅਤੇ ਹਰੇਕ ਦਾ ਇਲਾਜ ਵੀ ਵੱਖਰਾ ਹੁੰਦਾ ਹੈ, ਪਰ ਜ਼ਿਆਦਾਤਰ ਮਾਮਲਿਆਂ ਵਿੱਚ ਇਹ ਆਪਣੇ ਆਪ ਠੀਕ ਹੋ ਜਾਂਦਾ ਹੈ।