ਸਰਦੀਆਂ 'ਚ ਵਧ ਜਾਂਦੇ ਹਾਰਟ ਅਟੈਕ ਦੇ ਮਾਮਲੇ, ਇਹ ਲੱਛਣ ਨਾ ਕਰੋ ਨਜ਼ਰਅੰਦਾਜ਼
ਸਰਦੀਆਂ ਦੇ ਮੌਸਮ ਵਿੱਚ ਹਾਰਟ ਅਟੈਕ ਅਤੇ ਹੋਰ ਕਾਰਡੀਅਕ ਐਮਰਜੈਂਸੀ ਦੇ ਮਾਮਲੇ ਵਧਦੇ ਨਜ਼ਰ ਆਉਂਦੇ ਹਨ। ਡਾਕਟਰਾਂ ਅਨੁਸਾਰ ਠੰਢ ਦਾ ਸਿੱਧਾ ਅਸਰ ਸਰੀਰ ਅਤੇ ਦਿਲ ’ਤੇ ਪੈਂਦਾ ਹੈ। ਤਾਪਮਾਨ ਘਟਣ ਨਾਲ ਖੂਨ ਗਾੜ੍ਹਾ ਹੋ ਜਾਂਦਾ ਹੈ ਅਤੇ ਬਲੱਡ ਪ੍ਰੈਸ਼ਰ...
Continues below advertisement
( Image Source : Freepik )
Continues below advertisement
1/6
ਡਾਕਟਰਾਂ ਅਨੁਸਾਰ ਠੰਢ ਦਾ ਸਿੱਧਾ ਅਸਰ ਸਰੀਰ ਅਤੇ ਦਿਲ ’ਤੇ ਪੈਂਦਾ ਹੈ। ਤਾਪਮਾਨ ਘਟਣ ਨਾਲ ਖੂਨ ਗਾੜ੍ਹਾ ਹੋ ਜਾਂਦਾ ਹੈ ਅਤੇ ਬਲੱਡ ਪ੍ਰੈਸ਼ਰ ਵਿੱਚ ਉਤਾਰ-ਚੜ੍ਹਾਅ ਆ ਸਕਦਾ ਹੈ, ਜਿਸ ਕਾਰਨ ਦਿਲ ’ਤੇ ਵਧੇਰੇ ਦਬਾਅ ਪੈਂਦਾ ਹੈ। ਇਸ ਕਰਕੇ ਖ਼ਾਸ ਤੌਰ ’ਤੇ ਰਾਤ ਦੇ ਸਮੇਂ ਹਾਰਟ ਅਟੈਕ ਦਾ ਖ਼ਤਰਾ ਵਧ ਜਾਂਦਾ ਹੈ। ਹਾਲਾਂਕਿ ਕੁਝ ਸਾਵਧਾਨੀਆਂ ਅਪਣਾ ਕੇ ਇਸ ਖ਼ਤਰੇ ਨੂੰ ਘਟਾਇਆ ਜਾ ਸਕਦਾ ਹੈ। ਸਰਦੀਆਂ 'ਚ ਐਕਟਿਵ ਰਹਿਣਾ, ਸਿਹਤਮੰਦ ਖੁਰਾਕ ਖਾਣੀ, ਠੰਢ ਤੋਂ ਬਚਾਅ ਕਰਨਾ ਅਤੇ ਬਲੱਡ ਪ੍ਰੈਸ਼ਰ ਦੀ ਨਿਯਮਿਤ ਜਾਂਚ ਕਰਵਾਉਣਾ ਬਹੁਤ ਜ਼ਰੂਰੀ ਹੈ। ਸਮੇਂ-ਸਿਰ ਡਾਕਟਰ ਦੀ ਸਲਾਹ ਲੈਣ ਨਾਲ ਦਿਲ ਦੀ ਸਿਹਤ ਨੂੰ ਬਚਾਇਆ ਜਾ ਸਕਦਾ ਹੈ।
2/6
ਠੰਢ ਪੈਂਦਿਆਂ ਹੀ ਖੂਨ ਦੀਆਂ ਨਾੜੀਆਂ (ਬਲੱਡ ਵੈਸਲਜ਼) ਸਿਕੁੜ ਜਾਂਦੀਆਂ ਹਨ, ਜਿਸ ਨਾਲ ਬਲੱਡ ਪ੍ਰੈਸ਼ਰ ਵਧਦਾ ਹੈ ਅਤੇ ਦਿਲ ’ਤੇ ਵੱਧ ਦਬਾਅ ਪੈਂਦਾ ਹੈ। ਸਰਦੀਆਂ 'ਚ ਪਸੀਨਾ ਘੱਟ ਨਿਕਲਦਾ ਹੈ ਅਤੇ ਲੋਕ ਪਾਣੀ ਵੀ ਘੱਟ ਪੀਂਦੇ ਹਨ, ਜਿਸ ਨਾਲ ਖੂਨ ਕੁਝ ਗਾੜ੍ਹਾ ਹੋ ਜਾਂਦਾ ਹੈ ਅਤੇ ਕਲਾਟ ਬਣਨ ਦਾ ਖਤਰਾ ਵਧ ਜਾਂਦਾ ਹੈ।
3/6
ਇਸ ਮੌਸਮ 'ਚ BP ਕੁਦਰਤੀ ਤੌਰ ’ਤੇ ਉੱਚਾ ਰਹਿੰਦਾ ਹੈ, ਨਾਲ ਹੀ ਤਲੇ-ਭੁੰਨੇ ਅਤੇ ਮਿੱਠੇ ਪਦਾਰਥ ਵੱਧ ਖਾਣ ਕਾਰਨ ਕੋਲੈਸਟ੍ਰੋਲ ਲੈਵਲ ਵੀ ਵਧ ਸਕਦਾ ਹੈ। ਠੰਢ ਕਾਰਨ ਕਸਰਤ ਘੱਟ ਹੋ ਜਾਂਦੀ ਹੈ, ਜਿਸ ਨਾਲ ਵਜ਼ਨ, ਸ਼ੂਗਰ ਅਤੇ BP ਵਿਗੜ ਸਕਦੇ ਹਨ—ਇਹ ਸਾਰੇ ਦਿਲ ਲਈ ਖ਼ਤਰਨਾਕ ਹਨ।
4/6
ਕਾਰਡੀਓਲੋਜਿਸਟਾਂ ਮੁਤਾਬਕ ਸਰਦੀਆਂ ਵਿੱਚ ਦਿਲ ਨੂੰ ਸੁਰੱਖਿਅਤ ਰੱਖਣ ਲਈ ਸਰੀਰ ਨੂੰ ਗਰਮ ਰੱਖਣਾ ਬਹੁਤ ਜ਼ਰੂਰੀ ਹੈ। ਪਰਤਾਂ ਵਿੱਚ ਕੱਪੜੇ ਪਹਿਨੋ ਅਤੇ ਸਿਰ, ਛਾਤੀ ਨਾਲ ਨਾਲ ਹੱਥ-ਪੈਰ ਢੱਕ ਕੇ ਰੱਖੋ। ਸਰਦੀਆਂ ਵਿੱਚ ਵੀ ਪੂਰਾ ਪਾਣੀ ਪੀਣਾ ਨਾ ਭੁੱਲੋ, ਕੋਸਾ ਪਾਣੀ ਸਭ ਤੋਂ ਵਧੀਆ ਰਹਿੰਦਾ ਹੈ। ਸਵੇਰੇ ਉੱਠਦੇ ਹੀ ਅਚਾਨਕ ਭਾਰੀ ਕਸਰਤ ਕਰਨ ਤੋਂ ਬਚੋ, ਪਹਿਲਾਂ ਹਲਕੀ ਸਟ੍ਰੈਚਿੰਗ ਕਰੋ ਅਤੇ ਫਿਰ ਦਿਨ ਚੜ੍ਹਨ ’ਤੇ ਵਾਕ ਜਾਂ ਯੋਗ ਅਪਣਾਓ।
5/6
ਇਸ ਤੋਂ ਇਲਾਵਾ ਬਲੱਡ ਪ੍ਰੈਸ਼ਰ ਅਤੇ ਸ਼ੂਗਰ ਦੀ ਨਿਯਮਿਤ ਜਾਂਚ ਕਰਵਾਉਣੀ ਚਾਹੀਦੀ ਹੈ, ਕਿਉਂਕਿ ਸਰਦੀਆਂ ਵਿੱਚ BP ਅਚਾਨਕ ਵਧ ਸਕਦਾ ਹੈ। ਦਵਾਈਆਂ ਹਮੇਸ਼ਾ ਡਾਕਟਰ ਦੀ ਸਲਾਹ ਨਾਲ ਹੀ ਲਓ। ਦਿਲ ਲਈ ਫਾਇਦੇਮੰਦ ਡਾਇਟ ਅਪਣਾਓ, ਜਿਵੇਂ ਘੱਟ ਲੂਣ, ਘੱਟ ਤਲਿਆ-ਭੁੰਨਿਆ ਅਤੇ ਵਧੇਰੇ ਫਲ-ਸਬਜ਼ੀਆਂ। ਓਮੇਗਾ-3 ਵਾਲੇ ਭੋਜਨ ਸ਼ਾਮਲ ਕਰੋ ਅਤੇ ਘਿਓ, ਮੱਖਣ ਤੇ ਮਿਠਾਈਆਂ ਤੋਂ ਪਰਹੇਜ਼ ਕਰੋ। ਨਾਲ ਹੀ ਸਿਗਰਟ ਅਤੇ ਸ਼ਰਾਬ ਤੋਂ ਦੂਰ ਰਹਿਣਾ ਦਿਲ ਦੀ ਸਿਹਤ ਲਈ ਬਹੁਤ ਜ਼ਰੂਰੀ ਹੈ।
Continues below advertisement
6/6
ਹਾਰਟ ਅਟੈਕ ਤੋਂ ਪਹਿਲਾਂ ਸਰੀਰ ਕੁਝ ਚਿਤਾਵਨੀ ਸੰਕੇਤ ਦਿੰਦਾ ਹੈ, ਜਿਨ੍ਹਾਂ ਨੂੰ ਕਦੇ ਵੀ ਅਣਦੇਖਾ ਨਹੀਂ ਕਰਨਾ ਚਾਹੀਦਾ। ਛਾਤੀ ਵਿੱਚ ਦਰਦ ਜਾਂ ਦਬਾਅ ਮਹਿਸੂਸ ਹੋਣਾ, ਦਰਦ ਦਾ ਖੱਬੀ ਬਾਂਹ, ਜਬੜੇ ਜਾਂ ਪਿੱਠ ਵੱਲ ਫੈਲਣਾ, ਅਚਾਨਕ ਸਾਹ ਚੜ੍ਹਨਾ, ਨਾਲ ਹੀ ਠੰਢਾ ਪਸੀਨਾ ਆਉਣਾ, ਚੱਕਰ ਲੱਗਣਾ ਜਾਂ ਘਬਰਾਹਟ ਮਹਿਸੂਸ ਹੋਣਾ ਹਾਰਟ ਅਟੈਕ ਦੇ ਗੰਭੀਰ ਸੰਕੇਤ ਹੋ ਸਕਦੇ ਹਨ। ਇਨ੍ਹਾਂ ਵਿੱਚੋਂ ਕੋਈ ਵੀ ਲੱਛਣ ਨਜ਼ਰ ਆਉਣ ’ਤੇ ਤੁਰੰਤ ਡਾਕਟਰੀ ਮਦਦ ਲੈਣੀ ਬਹੁਤ ਜ਼ਰੂਰੀ ਹੈ।
Published at : 16 Dec 2025 02:51 PM (IST)