Heart Attack: ਮਰਦਾਂ ਨੂੰ ਕਿਉਂ ਵੱਧ ਹੁੰਦਾ ਹਾਰਟ ਅਟੈਕ ਦਾ ਖਤਰਾ? ਜਾਣੋ ਬਚਣ ਦਾ ਤਰੀਕਾ
ਦਿਲ ਦੇ ਦੌਰੇ ਦੇ ਮਰੀਜ਼ਾਂ ਦੀ ਗਿਣਤੀ ਹਰ ਸਾਲ ਲਗਾਤਾਰ ਵੱਧ ਰਹੀ ਹੈ। ਇੰਨਾ ਹੀ ਨਹੀਂ ਮਰਦਾਂ 'ਚ ਹਾਰਟ ਅਟੈਕ ਦਾ ਖਤਰਾ ਕਾਫੀ ਵੱਧ ਰਿਹਾ ਹੈ। ਗਲਤ ਖਾਣ-ਪੀਣ ਦੀਆਂ ਆਦਤਾਂ ਨਾ ਸਿਰਫ਼ ਵਿਅਕਤੀ ਵਿੱਚ ਕੋਲੈਸਟ੍ਰੋਲ ਦਾ ਪੱਧਰ ਵਧਾਉਂਦੀਆਂ ਹਨ ਸਗੋਂ ਕਈ ਬਿਮਾਰੀਆਂ ਦਾ ਖ਼ਤਰਾ ਵੀ ਵਧਾਉਂਦੀਆਂ ਹਨ।
Download ABP Live App and Watch All Latest Videos
View In Appਖਰਾਬ ਕੋਲੈਸਟ੍ਰੋਲ ਵਧਣ ਨਾਲ ਹਾਈ ਬੀਪੀ ਅਤੇ ਹਾਰਟ ਅਟੈਕ ਦਾ ਖਤਰਾ ਵੱਧ ਜਾਂਦਾ ਹੈ। ਮਰਦਾਂ ਨੂੰ ਔਰਤਾਂ ਦੇ ਮੁਕਾਬਲੇ ਦਿਲ ਦੇ ਦੌਰੇ ਦਾ ਖ਼ਤਰਾ ਬਹੁਤ ਜ਼ਿਆਦਾ ਹੁੰਦਾ ਹੈ।
ਮਰਦ ਤੰਬਾਕੂ ਦਾ ਸੇਵਨ ਕਰਦੇ ਹਨ, ਇਸ ਲਈ ਔਰਤਾਂ ਦੇ ਮੁਕਾਬਲੇ ਮਰਦਾਂ ਵਿੱਚ ਦਿਲ ਦੇ ਦੌਰੇ ਦਾ ਖ਼ਤਰਾ ਬਹੁਤ ਜ਼ਿਆਦਾ ਹੁੰਦਾ ਹੈ। ਤੰਬਾਕੂ ਦਾ ਸੇਵਨ ਕਰਨ ਨਾਲ ਨਸਾਂ 'ਤੇ ਦਬਾਅ ਪੈਂਦਾ ਹੈ।
ਹਾਈ ਬੀਪੀ ਕਾਰਨ ਦਿਲ ਨਾਲ ਸਬੰਧਤ ਬਿਮਾਰੀਆਂ ਦਾ ਖ਼ਤਰਾ ਕਾਫ਼ੀ ਵੱਧ ਜਾਂਦਾ ਹੈ। ਹਾਈ ਬੀ.ਪੀ., ਮੋਟਾਪਾ, ਕੋਲੈਸਟ੍ਰੋਲ ਅਤੇ ਸ਼ੂਗਰ ਅਤੇ ਬਲੱਡ ਸਰਕੁਲੇਸ਼ਨ ਦੀਆਂ ਸਮੱਸਿਆਵਾਂ ਹੁੰਦੀਆਂ ਹਨ।
ਬਲੱਡ ਸ਼ੂਗਰ ਵਧਣ ਕਾਰਨ ਇਨਸੁਲਿਨ ਬਹੁਤ ਪ੍ਰਭਾਵਿਤ ਹੁੰਦਾ ਹੈ। ਇਨਸੁਲਿਨ ਪ੍ਰਭਾਵਿਤ ਹੋਣ ਕਾਰਨ ਖੂਨ ਵਿੱਚ ਸ਼ੂਗਰ ਦਾ ਪੱਧਰ ਵਿਗੜਨਾ ਸ਼ੁਰੂ ਹੋ ਜਾਂਦਾ ਹੈ। ਸ਼ੂਗਰ ਦੇ ਕਾਰਨ ਦਿਲ ਦੀਆਂ ਬਿਮਾਰੀਆਂ ਦਾ ਖ਼ਤਰਾ ਵੱਧ ਜਾਂਦਾ ਹੈ।