Heart Attack Symptoms: ਇਹ ਆਦਤਾਂ ਦਿੰਦੀਆਂ ਹਾਰਟ ਅਟੈਕ ਨੂੰ ਸੱਦਾ, ਅੱਜ ਹੀ ਇਨ੍ਹਾਂ ਨੂੰ ਸੁਧਾਰੋ

Health: ਪਹਿਲਾਂ ਲੋਕ 60-70 ਸਾਲ ਦੀ ਉਮਰ ਦੇ ਵਿੱਚ ਜਾ ਕੇ Heart Attack ਵਰਗੀਆਂ ਬਿਮਾਰੀਆਂ ਦੇ ਸ਼ਿਕਾਰ ਹੁੰਦੇ ਸਨ, ਪਰ ਹੁਣ ਅਜਿਹੀਆਂ ਖਤਰਨਾਕ ਬਿਮਾਰੀਆਂ 25-30 ਸਾਲ ਦੀ ਉਮਰ ਦੇ ਨੌਜਵਾਨਾਂ ਨੂੰ ਪ੍ਰਭਾਵਿਤ ਕਰ ਰਹੀਆਂ ਹਨ। ਕਿਹੜੀਆਂ ਆਦਤਾਂ

ਕਿਹੜੀਆਂ ਆਦਤਾਂ ਹਾਰਟ ਅਟੈਕ ਦਾ ਕਾਰਨ ਬਣ ਸਕਦੀਆਂ ਹਨ( Image Source : Freepik )

1/6
ਇਸ ਦਾ ਮੁੱਖ ਕਾਰਨ ਸਾਡੀ ਖਰਾਬ ਜੀਵਨ ਸ਼ੈਲੀ ਨੂੰ ਮੰਨਿਆ ਜਾਂਦਾ ਹੈ। ਬੈਠ ਕੇ ਕੰਮ ਕਰਨਾ, ਸਰੀਰਕ ਗਤੀਵਿਧੀ ਨਾ ਕਰਨਾ, ਜੰਕ ਫੂਡ ਅਤੇ ਬਾਹਰ ਦਾ ਭੋਜਨ ਖਾਣਾ, ਮਿਲਾਵਟੀ ਭੋਜਨ ਪਦਾਰਥਾਂ ਦਾ ਸੇਵਨ ਕਰਨਾ, ਸਮੇਂ ਸਿਰ ਨਾ ਸੌਣਾ ਅਤੇ ਨਾ ਉੱਠਣਾ। ਇੱਕ ਤਰ੍ਹਾਂ ਨਾਲ ਅੱਜਕੱਲ੍ਹ ਕਿਸੇ ਵੀ ਕੰਮ ਵਿੱਚ ਕੋਈ ਨਿਯਮ ਨਹੀਂ ਹਨ। ਜਿਸ ਕਾਰਨ ਤੁਹਾਡਾ ਸਾਰਾ ਜੀਵਨ ਪ੍ਰਭਾਵਿਤ ਹੋ ਰਿਹਾ ਹੈ। ਇਸ ਕਾਰਨ ਦਿਲ ਦੇ ਦੌਰੇ ਦਾ ਖਤਰਾ ਵੀ ਤੇਜ਼ੀ ਨਾਲ ਵਧ ਰਿਹਾ ਹੈ।
2/6
ਚੰਗੀ ਸਿਹਤ ਲਈ ਤੁਹਾਨੂੰ ਸਿਹਤਮੰਦ ਭੋਜਨ ਖਾਣ ਦੀ ਆਦਤ ਪਾਉਣੀ ਚਾਹੀਦੀ ਹੈ। ਪੌਸ਼ਟਿਕ ਤੱਤਾਂ ਨਾਲ ਭਰਪੂਰ ਸੰਤੁਲਿਤ ਅਤੇ ਸਿਹਤਮੰਦ ਭੋਜਨ ਦਿਲ ਦੇ ਦੌਰੇ ਅਤੇ ਹੋਰ ਕਈ ਖਤਰਨਾਕ ਬਿਮਾਰੀਆਂ ਨੂੰ ਦੂਰ ਰੱਖਦਾ ਹੈ।
3/6
ਅੱਜ ਕੱਲ੍ਹ ਨੌਜਵਾਨਾਂ ਵਿੱਚ ਸਿਗਰਟ ਪੀਣ ਦੀ ਆਦਤ ਤੇਜ਼ੀ ਨਾਲ ਵੱਧ ਰਹੀ ਹੈ। ਇਸ ਕਾਰਨ ਕੈਂਸਰ ਅਤੇ ਹਾਰਟ ਅਟੈਕ ਵਰਗੀਆਂ ਘਾਤਕ ਬਿਮਾਰੀਆਂ ਦਾ ਖਤਰਾ ਤੇਜ਼ੀ ਨਾਲ ਵੱਧ ਰਿਹਾ ਹੈ। ਤੰਬਾਕੂ ਦੇ ਸੇਵਨ ਅਤੇ ਸਿਗਰਟਨੋਸ਼ੀ ਦੀ ਆਦਤ ਵਾਲੇ ਲੋਕਾਂ ਨੂੰ ਦਿਲ ਦੇ ਦੌਰੇ ਦਾ ਖ਼ਤਰਾ ਦੁੱਗਣੇ ਤੋਂ ਵੱਧ ਹੁੰਦਾ ਹੈ।
4/6
ਸਰੀਰਕ ਕਸਰਤ ਦੀ ਕਮੀ ਕਾਰਨ ਮੋਟਾਪਾ ਹਾਰਟ ਅਟੈਕ ਸਮੇਤ ਦਿਲ ਨਾਲ ਜੁੜੀਆਂ ਕਈ ਸਮੱਸਿਆਵਾਂ ਦਾ ਕਾਰਨ ਬਣਦਾ ਹੈ। ਮੋਟਾਪਾ ਵਧਣ ਨਾਲ ਹਾਈ ਬਲੱਡ ਪ੍ਰੈਸ਼ਰ ਅਤੇ ਹਾਈ ਕੋਲੈਸਟ੍ਰੋਲ ਦਾ ਪੱਧਰ ਵਧਦਾ ਹੈ। ਇਸ ਲਈ, ਦਿਲ ਦੇ ਦੌਰੇ ਤੋਂ ਬਚਣ ਲਈ ਕਿਰਿਆਸ਼ੀਲ ਜੀਵਨ ਸ਼ੈਲੀ ਬਣਾਈ ਰੱਖਣਾ ਬਹੁਤ ਜ਼ਰੂਰੀ ਹੋ ਜਾਂਦਾ ਹੈ। ਹਰ ਰੋਜ਼ ਕੁਝ ਸਰੀਰਕ ਗਤੀਵਿਧੀ ਕਰੋ।
5/6
ਅੱਜ ਕੱਲ੍ਹ ਨੌਜਵਾਨਾਂ ਵਿੱਚ ਚਿੰਤਾ ਅਤੇ ਤਣਾਅ ਦੀ ਆਦਤ ਵਧਦੀ ਜਾ ਰਹੀ ਹੈ। ਉਨ੍ਹਾਂ ਲਈ ਮਾਮੂਲੀ ਜਿਹੀ ਸਮੱਸਿਆ ਨੂੰ ਵੀ ਸੰਭਾਲਣਾ ਮੁਸ਼ਕਲ ਹੋ ਜਾਂਦਾ ਹੈ। ਯੁਵਾ ਜੋ ਕਿ ਆਪਣੇ ਕੰਮ ਕਰਨ ਵਾਲੀ ਥਾਂ ਦੇ ਵਿੱਚ ਵੀ ਤਣਾਅ ਦਾ ਸ਼ਿਕਾਰ ਹੋ ਜਾਂਦਾ ਹੈ। ਵਧਦੇ ਤਣਾਅ ਕਾਰਨ ਕਈ ਵਾਰ ਨੌਜਵਾਨ ਨਸ਼ੇ ਅਤੇ ਡਰੱਗ ਦਾ ਸੇਵਨ ਕਰਨ ਲੱਗ ਜਾਂਦੇ ਹਨ। ਇਹ ਦੋਵੇਂ ਕਾਰਨ ਤੁਹਾਡੇ ਦਿਲ ਲਈ ਖ਼ਤਰਾ ਬਣ ਸਕਦੇ ਹਨ।
6/6
ਸ਼ੂਗਰ ਤੋਂ ਪੀੜਤ ਲੋਕਾਂ ਨੂੰ ਦਿਲ ਦੇ ਦੌਰੇ ਅਤੇ ਦਿਲ ਨਾਲ ਸਬੰਧਤ ਬਿਮਾਰੀਆਂ ਦਾ ਖਤਰਾ ਤੇਜ਼ੀ ਨਾਲ ਵੱਧ ਜਾਂਦਾ ਹੈ। ਇਸ ਤੋਂ ਇਲਾਵਾ ਹਾਈ ਬਲੱਡ ਪ੍ਰੈਸ਼ਰ ਹਾਰਟ ਅਟੈਕ ਦਾ ਇਕ ਮੁੱਖ ਕਾਰਨ ਹੈ। ਲੰਬੇ ਸਮੇਂ ਤੱਕ ਉੱਚ ਕੋਲੇਸਟ੍ਰੋਲ ਦੀਆਂ ਸਮੱਸਿਆਵਾਂ ਵੀ ਪਲਾਕ ਇਕੱਠਾ ਕਰਨ ਦਾ ਕਾਰਨ ਬਣ ਸਕਦੀਆਂ ਹਨ। ਜਿਸ ਕਾਰਨ ਧਮਨੀਆਂ ਵਿੱਚ ਬਲਾਕੇਜ ਹੋ ਜਾਂਦੀ ਹੈ ਅਤੇ ਦਿਲ ਦਾ ਦੌਰਾ ਪੈ ਸਕਦਾ ਹੈ।
Sponsored Links by Taboola