Heatstroke: ਲੂ ਤੋਂ ਬਚਣ ਦੇ ਲਈ ਅਜ਼ਮਾਓ ਇਹ 5 ਅਸਰਦਾਰ ਉਪਾਅ

Health news: IMD ਵੱਲੋਂ ਮੌਸਮ ਨੂੰ ਲੈ ਕੇ ਪਹਿਲਾਂ ਹੀ ਚੇਤਾਵਨੀ ਦਿੱਤੀ ਜਾ ਚੁੱਕੀ ਹੈ। ਦੱਸਿਆ ਗਿਆ ਹੈ ਕਿ ਇਸ ਵਾਰ ਅਪ੍ਰੈਲ ਤੋਂ ਜੂਨ ਤੱਕ ਸਖ਼ਤ ਗਰਮੀ ਪੈਣ ਵਾਲੀ ਹੈ। ਦੇਸ਼ ਦੇ ਕਈ ਹਿੱਸਿਆਂ ਵਿੱਚ ਗਰਮੀ ਦੀ ਸੰਭਾਵਨਾ ਹੈ।

( Image Source : Freepik )

1/6
ਕਈ ਹਿੱਸਿਆਂ ਵਿੱਚ ਤਾਪਮਾਨ 40 ਡਿਗਰੀ ਸੈਲਸੀਅਸ ਤੋਂ ਵੱਧ ਸਕਦਾ ਹੈ। ਹਰ ਸਾਲ ਗਰਮੀ ਆਪਣੇ ਹੀ ਰਿਕਾਰਡ ਬਣਾਉਂਦੀ ਹੈ। ਅਜਿਹੀ ਸਥਿਤੀ ਵਿੱਚ, ਗਰਮੀ ਦੀ ਲਹਿਰ ਤੋਂ ਬਚਾਅ ਵੱਲ ਧਿਆਨ ਦੇਣਾ ਚਾਹੀਦਾ ਹੈ। ਨਹੀਂ ਤਾਂ ਤੁਸੀਂ ਹੀਟਸਟ੍ਰੋਕ ਕਾਰਨ ਬਿਮਾਰ ਹੋ ਸਕਦੇ ਹੋ ।
2/6
ਗਰਮੀਆਂ ਵਿੱਚ ਲੂ ਕਾਰਨ ਡੀਹਾਈਡਰੇਸ਼ਨ ਦਾ ਖ਼ਤਰਾ ਵੱਧ ਜਾਂਦਾ ਹੈ। ਅਜਿਹੇ 'ਚ ਸਮੇਂ-ਸਮੇਂ 'ਤੇ ਪਾਣੀ ਪੀਂਦੇ ਰਹੋ, ਜਿਸ ਨਾਲ ਸਰੀਰ ਹਾਈਡ੍ਰੇਟ ਬਣਿਆ ਰਹੇ।
3/6
ਇਸ ਮੌਸਮ ਵਿੱਚ ਹਰ ਰੋਜ਼ ਘੱਟ ਤੋਂ ਘੱਟ 8-10 ਗਲਾਸ ਪਾਣੀ ਪੀਣ ਦੀ ਕੋਸ਼ਿਸ਼ ਕਰੋ। ਆਪਣੀ ਖੁਰਾਕ 'ਚ ਭਰਪੂਰ ਮਾਤਰਾ 'ਚ ਫਲ ਅਤੇ ਸਬਜ਼ੀਆਂ ਸ਼ਾਮਲ ਕਰੋ।
4/6
ਜੇਕਰ ਤੁਸੀਂ ਗਰਮੀ ਹਵਾਵਾਂ ਤੋਂ ਬਚਣਾ ਚਾਹੁੰਦੇ ਹੋ, ਤਾਂ ਬਿਨ੍ਹਾਂ ਕਿਸੇ ਕੰਮ ਤੋਂ ਘਰ ਤੋਂ ਬਾਹਰ ਨਿਕਲਣ ਤੋਂ ਪ੍ਰਹੇਜ਼ ਕਰੋ। ਘਰ ਦੇ ਅੰਦਰ ਹੀ ਪੱਖੇ, ਕੂਲਰ, ਏ.ਸੀ. ਹੇਠ ਬੈਠੋ। ਇਸ ਨਾਲ ਤੁਸੀਂ ਹੀਟ ਵੇਵ ਦੇ ਗੰਭੀਰ ਖ਼ਤਰਿਆਂ ਤੋਂ ਬਚ ਸਕਦੇ ਹੋ।
5/6
ਜੇਕਰ ਬਾਹਰ ਗਰਮੀ ਦੀ ਲਹਿਰ ਤੇਜ਼ ਹੈ ਤਾਂ ਕਦੇ ਵੀ ਗਲਤੀ ਨਾਲ ਵੀ ਖਾਲੀ ਪੇਟ ਘਰ ਤੋਂ ਬਾਹਰ ਨਾ ਨਿਕਲੋ। ਅਜਿਹਾ ਕਰਨ ਨਾਲ ਗਰਮੀ ਅਤੇ ਧੁੱਪ ਕਾਰਨ ਚੱਕਰ ਆ ਸਕਦੇ ਹਨ। ਇਸ ਲਈ ਜਦੋਂ ਵੀ ਘਰ ਤੋਂ ਬਾਹਰ ਜਾਓ ਤਾਂ ਕੁਝ ਖਾਣ ਤੋਂ ਬਾਅਦ ਹੀ ਅਜਿਹਾ ਕਰੋ।
6/6
ਜਦੋਂ ਵੀ ਗਰਮ ਲੂ ਅਤੇ ਸਿੱਧੀ ਧੁੱਪ ਵਿਚ ਨਾ ਆਓ। ਜੇਕਰ ਤੁਸੀਂ ਕਿਸੇ ਕਾਰਨ ਬਾਹਰ ਜਾ ਰਹੇ ਹੋ ਤਾਂ ਵੀ ਟੋਪੀ, ਤੌਲੀਆ ਅਤੇ ਐਨਕਾਂ ਦੀ ਵਰਤੋਂ ਕਰਨਾ ਨਾ ਭੁੱਲੋ। ਸਿਰਫ਼ ਹਲਕੇ ਰੰਗ ਦੇ ਢਿੱਲੇ ਕੱਪੜੇ ਹੀ ਪਹਿਨੋ, ਤਾਂ ਜੋ ਚਮੜੀ ਨੂੰ ਸੁਰੱਖਿਅਤ ਰੱਖਿਆ ਜਾ ਸਕੇ ਅਤੇ ਲੂ ਨਾ ਲੱਗੇ।
Sponsored Links by Taboola