Holi 2024: ਹੋਲੀ ਦੇ ਰੰਗ ਅਸਥਮਾ ਦੇ ਮਰੀਜ਼ਾਂ ਦੀ ਵਧਾ ਸਕਦੇ ਇਨਫੈਕਸ਼ਨ, ਇਦਾਂ ਰੱਖੋ ਆਪਣਾ ਖਿਆਲ
ਹੋਲੀ ਦਾ ਤਿਉਹਾਰ ਖੁਸ਼ੀਆਂ ਅਤੇ ਰੰਗਾਂ ਦਾ ਤਿਉਹਾਰ ਹੈ। ਪਰ ਅਸਥਮਾ ਦੇ ਮਰੀਜ਼ਾਂ ਨੂੰ ਕੁਝ ਖ਼ਾਸ ਗੱਲਾਂ ਦਾ ਧਿਆਨ ਰੱਖਣਾ ਚਾਹੀਦਾ ਹੈ। ਖ਼ਾਸ ਕਰਕੇ ਜਿਹੜੇ ਲੋਕਾਂ ਨੂੰ ਸਾਹ ਦੀ ਬਿਮਾਰੀ ਹੈ, ਉਨ੍ਹਾਂ ਨੂੰ ਇਸ ਤਿਉਹਾਰ ਵਿੱਚ ਆਪਣਾ ਖ਼ਾਸ ਖਿਆਲ ਰੱਖਣਾ ਚਾਹੀਦਾ ਹੈ
Download ABP Live App and Watch All Latest Videos
View In Appਜਿਹੜੇ ਲੋਕਾਂ ਨੂੰ ਸਾਹ ਨਾਲ ਜੁੜੀ ਬਿਮਾਰੀ ਜਾਂ ਪਰੇਸ਼ਾਨੀ ਹੈ ਤਾਂ ਉਨ੍ਹਾਂ ਨੂੰ ਕੈਮੀਕਲ ਵਾਲੇ ਰੰਗ ਅਤੇ ਗੁਲਾਲ ਕਰਕੇ ਸਾਹ ਲੈਣ ਵਿੱਚ ਪਰੇਸ਼ਾਨੀ ਹੋ ਸਕਦੀ ਹੈ।
ਸਾਹ ਫੁਲਣ ਦੀ ਸਮੱਸਿਆ ਵੀ ਹੋ ਸਕਦੀ ਹੈ। ਕਈ ਵਾਰ ਇਨ੍ਹਾਂ ਕੈਮੀਕਲ ਵਾਲੇ ਰੰਗਾਂ ਨਾਲ ਸਕਿਨ, ਐਲਰਜੀ ਅਤੇ ਲਾਲ ਦਾਣਿਆਂ ਵਰਗੀ ਸ਼ਿਕਾਇਤ ਹੋ ਸਕਦੀ ਹੈ।
ਅਸਥਮਾ ਬਹੁਤ ਹੀ ਗੰਭੀਰ ਬਿਮਾਰੀ ਹੈ, ਜਿਹੜੀ ਫੇਫੜਿਆਂ ਅਤੇ ਸਾਹ ਲੈਣ ਵਾਲੀ ਨਲੀ ਵਿੱਚ ਖ਼ਤਰਨਾਕ ਬਿਮਾਰੀ ਕਰਕੇ ਹੁੰਦੀ ਹੈ।
ਇਸ ਬਿਮਾਰੀ ਵਿੱਚ ਸਾਹ ਲੈਣ ਦੀ ਨਲੀ ਵਿੱਚ ਸੁੰਘੜਨ ਅਤੇ ਸੋਜ ਦੋਵੇਂ ਹੋਣ ਲੱਗਦੀ ਹੈ। ਜਿਸ ਕਰਕੇ ਸਾਹ ਲੈਣ ਵਿੱਚ ਪਰੇਸ਼ਾਨੀ, ਖੰਘ ਅਤੇ ਸੀਨੇ ਵਿੱਚ ਦਰਦ ਹੋਣਾ ਸ਼ੁਰੂ ਹੋ ਜਾਂਦਾ ਹੈ।
ਇਕ ਰਿਸਰਚ ਦੇ ਮੁਤਾਬਕ ਰੰਗ ਅਤੇ ਗੁਲਾਲ ਦੇ ਪਾਉਡਰ ਦੇ ਜਿਹੜੇ ਛੋਟੇ ਜਿਹੇ ਰੰਗ ਹੁੰਦੇ ਹਨ, ਉਹ ਫੇਫੜਿਆਂ ਤੱਕ ਚਲੇ ਜਾਂਦੇ ਹਨ। ਜਿਸ ਕਰਕੇ ਸਾਹ ਲੈਣ ਵਿੱਚ ਪਰੇਸ਼ਾਨੀ ਹੁੰਦੀ ਹੈ। ਇਸ ਕਰਕੇ ਗੰਭੀਰ ਸਾਹ ਦੀ ਬਿਮਾਰੀ ਸ਼ੁਰੂ ਹੋ ਸਕਦੀ ਹੈ। ਇਸ ਕਰਕੇ ਜਿਹੜੇ ਲੋਕ ਅਸਥਾਮ ਦੇ ਮਰੀਜ਼ ਹਨ, ਉਹ ਕੋਸ਼ਿਸ਼ ਕਰਨ ਰੰਗਾਂ ਵਾਲੀ ਹੋਲੀ ਨਾ ਖੇਡਣ, ਇਸ ਦੀ ਥਾਂ ਫੁੱਲ ਵਾਲੀ ਹੋਲੀ ਖੇਡ ਲੈਣ।