Beauty Tips : ਚਿਹਰੇ ‘ਤੇ ਨਿਖਾਰ ਲਿਆਉਣ ਲਈ ਅਪਣਾਓ ਘਰੇਲੂ ਨੁਸਖੇ

ਅੱਜਕਲ ਹਰ ਕੋਈ ਖੂਬਸੂਰਤ ਬਣਨਾ ਚਾਹੁੰਦਾ ਹੈ। ਬਹੁਤ ਸਾਰੇ ਲੋਕ ਪਾਰਲਰਾਂ ਵਿੱਚ ਜਾ ਕੇ ਟਰੀਟਮੈਂਟ ਕਰਾਉਂਦੇ ਹਨ ਤਾਂ ਜੋ ਉਹ ਸਭ ਤੋਂ ਸੁੰਦਰ ਲੱਗ ਸਕਣ। ਪਰ ਅਸੀਂ ਇਸ ਦੇ ਲਈ ਘਰੇਲੂ ਨੁਸਖਿਆਂ ਦੀ ਵਰਤੋਂ ਵੀ ਕਰ ਸਕਦੇ ਹਾਂ...

beauty tips

1/7
ਬਦਾਮ ਵਿੱਚ ਵਿਟਾਮਿਨ ਈ ਦੀ ਮਾਤਰਾ ਕਾਫੀ ਹੁੰਦੀ ਹੈ, ਜੋ ਸਕਿਨ ਲਈ ਬਹੁਤ ਚੰਗਾ ਹੁੰਦਾ ਹੈ। ਰਾਤ ਨੂੰ ਸੌਣ ਤੋਂ ਪਹਿਲਾ ਬਦਾਮ ਦੇ ਤੇਲ ਦੀ ਮਾਲਿਸ਼ ਕਰਨ ਨਾਲ ਚਿਹਰੇ ਤੇ ਚਮਕ ਆਉਂਦੀ ਹੈ
2/7
ਹਲਦੀ ਵੀ ਚਿਹਰੇ ਲਈ ਬਹੁਤ ਚੰਗੀ ਮੰਨੀ ਜਾਂਦੀ ਹੈ। ਸ਼ਾਹਿਦ ਵਿੱਚ ਚੁਟਕੀ ਹਲਦੀ ਮਿਲਾ ਕੇ ਇਸਦਾ ਪੇਸਟ ਬਣਾ ਲਵੋ। ਇਸਨੂੰ ਚਿਹਰੇ ਤੇ ਲਗਾਉਣ ਨਾਲ ਰੰਗ ਸਾਫ ਹੋ ਜਾਂਦਾ ਹੈ। ਬਾਅਦ ਵਿੱਚ ਇਸਨੂੰ ਕੋਸੇ ਪਾਣੀ ਨਾਲ ਸਾਫ ਕਰ ਲਵੋ।
3/7
ਕੇਲਾ ਵੀ ਸਕਿਨ ਲਈ ਬਹੁਤ ਚੰਗਾ ਮੰਨਿਆ ਜਾਂਦਾ ਹੈ। ਜੇਕਰ ਤੁਹਾਡਾ ਚਿਹਰਾ ਖੁਸ਼ਕ ਹੈ ਤਾਂ ਕੇਲਾ ਇਸ ਲਈ ਬਹੁਤ ਫਾਇਦੇਮੰਦ ਹੈ। ਕੇਲਾ ਲਗਾਉਣ ਲਈ ਤੁਸੀਂ ਕੇਲੇ ਨੂੰ ਮਸਲ ਕੇ ਇਸ ਵਿੱਚ ਸ਼ਹਿਦ ਮਿਲਾ ਕੇ ਪੇਸਟ ਬਣਾ ਲਵੋ। ਇਸ ਨਾਲ ਚਿਹਰਾ ਕੋਮਲ ਹੋਵੇਗਾ।
4/7
ਐਲੋਵੇਰਾ ਦਾ ਪੌਦਾ ਹਰ ਇਕ ਦੇ ਘਰ ਵਿੱਚ ਪਾਇਆ ਜਾਂਦਾ ਹੈ। ਇਹ ਚਮੜੀ ਲਈ ਬਹੁਤ ਲਾਭਦਾਇਕ ਹੈ। ਇਸ ਦੀ ਉੱਪਰਲੀ ਪਰਤ ਛਿਲ ਕੇ ਇਸਦੇ ਗੁੱਦੇ ਦੀ ਚਿਹਰੇ ਤੇ ਮਾਲਿਸ਼ ਕਰੋ। ਐਲੋਵੇਰਾ ਦੀ ਮਾਲਿਸ਼ ਕਰਨ ਨਾਲ ਚਿਹਰੇ ਤੇ ਦਾਗ -ਧੱਬੇ ਦੂਰ ਹੁੰਦੇ ਹਨ।
5/7
ਜੇਕਰ ਤੁਹਾਡੇ ਚਿਹਰੇ ਤੇ ਛਾਇਆਂ ਹਨ ਤਾਂ ਆਲੂ ਦਾ ਰਸ ਤੁਹਾਡੇ ਲਈ ਬਹੁਤ ਚੰਗਾ ਹੈ। ਆਲੂ ਦਾ ਰਸ ਚਿਹਰੇ ਤੇ ਲਗਾਓ। ਇਸ ਤਰ੍ਹਾਂ ਹਫ਼ਤੇ ਵਿੱਚ ਦੋ ਵਾਰ ਲਗਾਓਣ ਨਾਲ ਚਿਹਰਾ ਸਾਫ ਹੋ ਜਾਵੇਗਾ।
6/7
ਮੁਲਤਾਨੀ ਮਿੱਟੀ ਦਾ ਪੈਕ ਵੀ ਚਿਹਰੇ ਦੀ ਰੰਗਤ ਨਿਖਾਰਨ ਲਈ ਲਾਭਦਾਇਕ ਹੈ। ਮੁਲਤਾਨੀ ਮਿੱਟੀ ਵਿੱਚ ਦੁੱਧ ਮਿਲਾ ਕੇ ਇਸ ਨੂੰ ਚਿਹਰੇ ਤੇ ਲਗਾਓ। ਇਸ ਨਾਲ ਚਿਹਰਾ ਵਿੱਚ ਕਸਾਵਟ ਆਏਗੀ। ਇਸ ਨੂੰ ਹਫਤੇ ਵਿੱਚ ਦੋ ਵਾਰ ਲਗਾਓ।
7/7
ਕੱਚਾ ਦੁੱਧ ਹਰ ਕੋਈ ਵਰਤੋਂ ਵਿੱਚ ਲੈ ਕੇ ਆਉਂਦਾ ਹੈ। ਕੱਚੇ ਦੁੱਧ ਵਿੱਚ ਸ਼ਹਿਦ ਮਿਲਾ ਕੇ ਲਗਾ ਸਕਦੇ ਹੋ। ਇਸ ਤੋ ਇਲਾਵਾ ਕੱਚੇ ਨੂੰ ਕਲੀਨਰ ਦੀ ਤਰ੍ਹਾਂ ਵੀ ਵਰਤੋਂ ਵਿੱਚ ਲਿਆ ਸਕਦੇ ਹੋ।
Sponsored Links by Taboola