ਪੱਕਿਆ ਹੋਇਆ ਅਤੇ ਮਿੱਠਾ ਪਪੀਤਾ ਖਰੀਦਣਾ ਚਾਹੁੰਦੇ ਹੋ ਤਾਂ ਦੁਕਾਨ 'ਤੇ ਹੀ ਚੈੱਕ ਕਰ ਲਓ ਇਹ ਚੀਜ਼ਾਂ
ਜਦੋਂ ਪਪੀਤਾ ਪੱਕ ਜਾਂਦਾ ਹੈ ਤਾਂ ਇਸ 'ਤੇ ਪੀਲੀਆਂ ਧਾਰੀਆਂ ਬਣ ਜਾਂਦੀਆਂ ਹਨ। ਜੇਕਰ ਤੁਹਾਨੂੰ ਪਪੀਤੇ 'ਤੇ ਇਕ ਵੀ ਪੀਲੇ ਜਾਂ ਸੰਤਰੀ ਰੰਗ ਦੀ ਧਾਰੀ ਨਜ਼ਰ ਨਹੀਂ ਆਉਂਦੀ, ਤਾਂ ਇਸ ਨੂੰ ਨਾ ਖਰੀਦੋ। ਅਜਿਹਾ ਪਪੀਤਾ ਮਿੱਠਾ ਨਹੀਂ ਹੋਵੇਗਾ।
Download ABP Live App and Watch All Latest Videos
View In Appਪਪੀਤੇ ਨੂੰ ਇਸ ਦੇ ਹੇਠਲੇ ਹਿੱਸੇ ਤੋਂ ਦਬਾ ਕੇ ਦੇਖੋ। ਜੇਕਰ ਉਹ ਦੱਬ ਰਿਹਾ ਹੈ ਤਾਂ ਵੀ ਅਜਿਹਾ ਪਪੀਤਾ ਨਾ ਖਰੀਦੋ। ਕਿਉਂਕਿ ਇਹ ਅੰਦਰੋਂ ਸੜਿਆ ਹੋਇਆ ਹੋ ਸਕਦਾ ਹੈ।
ਜੇਕਰ ਪਪੀਤੇ ਦੇ ਥੱਲੇ ਜਾਂ ਉੱਪਰਲੇ ਹਿੱਸੇ 'ਤੇ ਫੰਗਸ ਲੱਗਿਆ ਹੈ ਤਾਂ ਵੀ ਇਸ ਨੂੰ ਨਾ ਖਰੀਦੋ ਕਿਉਂਕਿ, ਇਹ ਬਿਮਾਰੀ ਦਾ ਕਾਰਨ ਵੀ ਬਣ ਸਕਦਾ ਹੈ।
ਪਪੀਤਾ ਖਰੀਦਣ ਤੋਂ ਪਹਿਲਾਂ ਇਸ ਨੂੰ ਸੁੰਘ ਲਓ। ਜੇਕਰ ਪਪੀਤੇ 'ਚੋਂ ਮਿੱਠੀ ਮਹਿਕ ਆ ਰਹੀ ਹੈ ਤਾਂ ਇਹ ਜ਼ਰੂਰ ਪੱਕਾ ਅਤੇ ਅੰਦਰੋਂ ਮਿੱਠਾ ਹੋਣਾ ਚਾਹੀਦਾ ਹੈ।
ਪਪੀਤਾ ਖਰੀਦਣ ਵੇਲੇ ਉਸ ਦੇ ਛਿਲਕੇ ਨੂੰ ਦਬਾ ਕੇ ਦੇਖੋ। ਪਪੀਤਾ ਭਾਵੇਂ ਪੀਲਾ ਲੱਗ ਰਿਹਾ ਹੋਵੇ ਪਰ ਜੇਕਰ ਇਸ ਦਾ ਛਿਲਕਾ ਸਖ਼ਤ ਲੱਗਦਾ ਹੈ ਤਾਂ ਸਮਝ ਲਓ ਕਿ ਇਹ ਅਜੇ ਪੱਕਿਆ ਹੋਇਆ ਨਹੀਂ ਹੈ।