ਸਰਦੀਆਂ 'ਚ ਕਿਵੇਂ ਖਾਣੇ ਚਾਹੀਦੇ ਬਾਦਾਮ? ਜਾਣ ਲਓ ਸਹੀ ਤਰੀਕਾ
ਠੰਡ ਦੇ ਮਹੀਨਿਆਂ ਵਿੱਚ ਤੰਦਰੁਸਤ ਰਹਿਣ ਲਈ ਸਰੀਰ ਨੂੰ ਪੋਸ਼ਕ ਤੱਤਾਂ ਨਾਲ ਭਰਪੂਰ ਰੱਖਣਾ ਜ਼ਰੂਰੀ ਹੈ। ਇਸ ਦੌਰਾਨ ਬਾਦਾਮ ਖਾਣਾ ਬਹੁਤ ਫਾਇਦੇਮੰਦ ਹੈ ਕਿਉਂਕਿ ਇਹ ਸਰੀਰ ਨੂੰ ਗਰਮ ਰੱਖਦੇ ਹਨ ਅਤੇ ਸਿਹਤ ਨੂੰ ਚੰਗਾ ਬਣਾਉਂਦੇ ਹਨ।
Continues below advertisement
( Image Source : Freepik )
Continues below advertisement
1/5
ਸਿਹਤ ਮਾਹਰ ਦੱਸਦੇ ਹਨ ਕਿ ਬਾਦਾਮ ਸਰੀਰ ਨੂੰ ਅੰਦਰੋਂ ਗਰਮਾਹਟ ਦੇਣ, ਮੈਟਾਬੋਲਿਜ਼ਮ ਬੂਸਟ ਕਰਨ ਅਤੇ ਇਮਿਊਨਿਟੀ ਵਧਾਉਣ ਵਿੱਚ ਮਦਦ ਕਰਦੇ ਹਨ। ਪਰ ਪੂਰਾ ਫਾਇਦਾ ਲੈਣ ਲਈ ਇਹਨਾਂ ਨੂੰ ਸਹੀ ਤਰੀਕੇ ਨਾਲ ਖਾਣਾ ਜ਼ਰੂਰੀ ਹੈ।
2/5
ਬਾਦਾਮ ਖਾਣ ਦਾ ਸਹੀ ਤਰੀਕਾ ਇਹ ਹੈ ਕਿ ਮਾਹਿਰਾਂ ਦੇ ਅਨੁਸਾਰ ਬਾਦਾਮਾਂ ਨੂੰ ਬਿਨਾਂ ਭਿੱਜੇ ਜਾਂ ਭੁੰਨੇ ਖਾਣ ਤੋਂ ਬਚਣਾ ਚਾਹੀਦਾ ਹੈ। ਇਸਦਾ ਕਾਰਨ ਇਹ ਹੈ ਕਿ ਬਾਦਾਮ ਦੇ ਛਿਲਕੇ ਵਿੱਚ ਟੈਨਿਨ (Tannin) ਨਾਮਕ ਤੱਤ ਹੁੰਦਾ ਹੈ, ਜੋ ਸਰੀਰ ਵਿੱਚ ਪੌਸ਼ਟਿਕ ਤੱਤਾਂ ਦੇ ਹਜ਼ਮ ਹੋਣ ਦੀ ਪ੍ਰਕਿਰਿਆ ਨੂੰ ਹੌਲਾ ਕਰ ਦਿੰਦਾ ਹੈ।
3/5
ਸਹੀ ਤਰੀਕਾ ਇਹ ਹੈ ਕਿ ਬਾਦਾਮ ਨੂੰ ਰਾਤ ਨੂੰ ਪਾਣੀ ਵਿੱਚ ਭਿੱਜ ਕੇ ਰੱਖਣਾ ਚਾਹੀਦਾ ਹੈ। ਸਵੇਰੇ ਭਿੱਜੇ ਹੋਏ ਬਾਦਾਮਾਂ ਦਾ ਛਿਲਕਾ ਉਤਾਰ ਕੇ ਖਾਣਾ ਸਭ ਤੋਂ ਲਾਭਦਾਇਕ ਹੁੰਦਾ ਹੈ। ਛਿਲਕਾ ਕੱਢ ਕੇ ਖਾਣ ਨਾਲ ਬਾਦਾਮ ਵਿੱਚ ਮੌਜੂਦ ਵਿਟਾਮਿਨ ਈ, ਕੈਲਸ਼ੀਅਮ ਅਤੇ ਸਿਹਤਮੰਦ ਫੈਟ ਸਰੀਰ ਵਿੱਚ ਆਸਾਨੀ ਨਾਲ ਹਜ਼ਮ ਹੋ ਜਾਂਦੇ ਹਨ। ਇਸ ਤਰੀਕੇ ਨਾਲ ਬਾਦਾਮ ਦੇ ਪੌਸ਼ਟਿਕ ਤੱਤ ਜਲਦੀ ਹਜ਼ਮ ਹੋ ਕੇ ਸਰੀਰ ਨੂੰ ਜ਼ਿਆਦਾ ਫਾਇਦਾ ਪਹੁੰਚਾਉਂਦੇ ਹਨ ਅਤੇ ਸਰੀਰ ਨੂੰ ਤਾਕਤਵਰ ਅਤੇ ਤੰਦਰੁਸਤ ਬਣਾਉਂਦੇ ਹਨ।
4/5
ਤੁਸੀਂ ਛਿੱਲੇ ਹੋਏ ਬਾਦਾਮਾਂ ਨੂੰ ਪੀਸ ਕੇ ਦੁੱਧ ਵਿੱਚ ਮਿਲਾ ਕੇ ਵੀ ਪੀ ਸਕਦੇ ਹੋ। ਇਸ ਤਰੀਕੇ ਨਾਲ ਬਾਦਾਮ ਦੀ ਸਾਰੀ ਪੋਸ਼ਟਿਕਤਾ ਬਿਨਾਂ ਕਿਸੇ ਨੁਕਸਾਨ ਦੇ ਸਰੀਰ ਨੂੰ ਮਿਲਦੀ ਹੈ। ਇਸ ਦੇ ਨਾਲ ਸਵੇਰੇ ਖਾਲੀ ਪੇਟ ਬਾਦਾਮ ਖਾਣ ਨਾਲ ਇਮਿਊਨਿਟੀ ਵਧਦੀ ਹੈ, ਦਿਲ ਦੀ ਸਿਹਤ ਚੰਗੀ ਰਹਿੰਦੀ ਹੈ ਅਤੇ ਦਿਨ ਭਰ ਲਈ ਊਰਜਾ ਮਿਲਦੀ ਹੈ।
5/5
ਮਾਹਿਰਾਂ ਦੇ ਮੁਤਾਬਕ, ਜੇ ਤੁਸੀਂ ਪਹਿਲਾਂ ਤੋਂ ਹੀ ਬਾਦਾਮ ਖਾਂਦੇ ਆ ਰਹੇ ਹੋ ਤਾਂ ਰੋਜ਼ਾਨਾ 20-25 ਗ੍ਰਾਮ (ਲਗਭਗ ਇੱਕ ਮੁੱਠੀ) ਬਾਦਾਮ ਖਾਣੇ ਠੀਕ ਹਨ। ਪਰ ਜੇ ਤੁਸੀਂ ਹੁਣੇ ਹੀ ਸੇਵਨ ਸ਼ੁਰੂ ਕਰ ਰਹੇ ਹੋ, ਤਾਂ ਸਰਦੀਆਂ ਵਿੱਚ ਰੋਜ਼ਾਨਾ 6-10 ਬਾਦਾਮ ਖਾਣੇ ਕਾਫ਼ੀ ਹਨ। ਜਿਨ੍ਹਾਂ ਲੋਕਾਂ ਨੂੰ ਬਾਦਾਮ ਹਜ਼ਮ ਨਹੀਂ ਹੁੰਦੇ, ਉਹਨਾਂ ਨੂੰ ਕਿਸੇ ਮਾਹਿਰ ਦੀ ਸਲਾਹ ਲੈਣੀ ਚਾਹੀਦੀ ਹੈ।
Continues below advertisement
Published at : 14 Nov 2025 01:28 PM (IST)