ਮਰਦਾਂ ਦੇ ਸਪਰਮ ਕਾਊਂਟ ਵਧਾਉਣ ਦੇ ਸੌਖੇ ਤਰੀਕੇ, ਸਿਰਫ ਭੋਜਨ 'ਚ ਸ਼ਾਮਲ ਕਰੋ ਇਹ ਚੀਜ਼ਾਂ

Sperm

1/8
How to increase sperm count: ਕਿਸੇ ਵੀ ਮਰਦ ਦੀ ਮਰਦਾਨਾ ਸ਼ਕਤੀ ਉਸ ਦੀ ਸਿਹਤ ਉੱਤੇ ਨਿਰਭਰ ਕਰਦੀ ਹੈ। ਇਸ ਲਈ ਜ਼ਰੂਰੀ ਹੈ ਕਿ ਸਰੀਰ ਦੀ ਕਿਸੇ ਵੀ ਕਿਸਮ ਦੀ ਸਮੱਸਿਆ ਦਾ ਇਲਾਜ ਸਮੇਂ ’ਤੇ ਕਰਨ ਲਈ ਉਚਿਤ ਉਪਾਅ ਅਪਣਾਇਆ ਜਾਵੇ। ਕਈ ਮਰਦਾਂ ਨੂੰ ਸਪਰਮ ਕਾਊਂਟ (ਵੀਰਜ ਵਿੱਚ ਸ਼ੁਕਰਾਣੂਆਂ ਦੀ ਗਿਣਤੀ) ਵਧਾਉਣ ਲਈ ਵੀ ਕਾਫ਼ੀ ਸਮੱਸਿਆ ਦਾ ਸਾਹਮਣਾ ਕਰਨਾ ਪੈਂਦਾ ਹੈ ਪਰ ਅਸੀਂ ਉਨ੍ਹਾਂ ਲਈ ਇੱਥੇ ਕੁਝ ਖ਼ਾਸ ਖਾਣੇ ਤੇ ਨੁਕਤੇ ਦੱਸਣ ਜਾ ਰਹੇ ਹਾਂ, ਜਿਨ੍ਹਾਂ ਦੀ ਵਰਤੋਂ ਉਹ ਆਸਾਨੀ ਨਾਲ ਕਰ ਸਕਦੇ ਹਨ।
2/8
ਮਸਰਾਂ ਦੀ ਦਾਲ: ਮਸਰਾਂ ਦੀ ਦਾਲ ਵਿੱਚ ਫ਼ੌਲਿਕ ਐਸਿਡ ਪਾਇਆ ਜਾਂਦਾ ਹੈ, ਜੋ ਮਰਦਾਂ ਦੀ ਪ੍ਰਜਣਨ ਸਮਰੱਥਾ ਲਈ ਕਾਫ਼ੀ ਐਕਟਿਵ ਰੂਪ ਵਿੱਚ ਕੰਮ ਕਰਦਾ ਹੈ। ਤੁਸੀਂ ਚਾਹੋ ਤਾਂ ਇਹ ਦਾਲ ਆਪਣੇ ਲੰਚ ਜਾਂ ਡਿਨਰ ਵਿੱਚ ਸ਼ਾਮਲ ਕਰ ਸਕਦੇ ਹੋ।
3/8
ਅਸ਼ਵਗੰਧਾ: ਅਸ਼ਵਗੰਧਾ ਇੱਕ ਆਯੁਰਵੇਦਿਕ ਜੜ੍ਹੀ-ਬੂਟੀ ਹੁੰਦੀ ਹੈ, ਜੋ ਪਹਾੜੀ ਇਲਾਕਿਆਂ ’ਚ ਵਧੇਰੇ ਪਾਈ ਜਾਂਦੀ ਹੈ। ਇਸ ਦੀ ਵਰਤੋਂ ਕਰ ਕੇ ਸਪਰਮ ਕਾਊਂਟ ਆਸਾਨੀ ਨਾਂਲ ਵਧਾਏ ਜਾ ਸਕਦੇ ਹਨ।
4/8
ਜ਼ਿੰਕ ਵਾਲੇ ਖ਼ੁਰਾਕੀ ਪਦਾਰਥ: ਜ਼ਿੰਕ ਦੇ ਸਰੋਤ ਵਾਲੇ ਖ਼ੁਰਾਕੀ ਪਦਾਰਥਾਂ ਦਾ ਸੇਵਨ ਕਰਨ ਕਾਰਣ ਵੀ ਸ਼ੁਕਰਾਣੂਆਂ ਦੀ ਗਿਣਤੀ ਵਧ ਸਕਦੀ ਹੈ। ਇਨ੍ਹਾਂ ਖ਼ੁਰਾਕੀ ਪਦਾਰਥਾਂ ਵਿੱਚ ਮੁੱਖ ਤੌਰ ਉੱਤੇ ਬੀਨਜ਼, ਓਟਸ, ਤਿਲ, ਮੂੰਗਫਲੀ, ਲੱਸਣ ਜਿਹੇ ਖਾਣੇ ਸ਼ਾਮਲ ਹਨ। ਇਹ ਸਭ ਸਪਰਮ ਕਾਊਂਟ ਵਧਾਉਣ ਵਿੱਚ ਬਹੁਤ ਮਦਦ ਕਰਦੇ ਹਨ।
5/8
ਕੇਲਾ: ਕੇਲਾ ਇੱਕ ਅਜਿਹਾ ਫਲ ਹੈ, ਜੋ ਲਗਭਗ ਸਾਰਿਆਂ ਨੂੰ ਪਸੰਦ ਹੈ। ਇਹ ਸਸਤਾ ਤੇ ਆਸਾਨੀ ਨਾਲ ਉਪਲਬਧ ਹੁੰਦਾ ਹੈ। ਸ਼ੁਕਰਾਣੂਆਂ ਦੀ ਗਿਣਤੀ ਵਧਾਉਣ ਲਈ ਕੇਲਾ ਨਿਯਮਤ ਰੂਪ ਵਿੱਚ ਖਾਧਾ ਜਾਣਾ ਚਾਹੀਦਾ ਹੈ। ਦਿਨ ਭਰ ਲਈ ਊਰਜਾ ਹਾਸਲ ਕਰਨ ਵਾਸਤੇ ਤੁਸੀਂ ਕੇਲਾ ਰੋਜ਼ਾਨਾ ਖਾ ਸਕਦੇ ਹੋ।
6/8
ਡਾਰਕ ਚਾਕਲੇਟ: ਡਾਰਕ ਚਾਕਲੇਟ ਦਾ ਪਾਊਡਰ ਜੇ ਤੁਸੀਂ ਦੁੱਧ ਨਾਲ ਇਸਤੇਮਾਲ ਕਰਦੇ ਹੋ, ਤਾਂ ਇਹ ਸਪਰਮ ਕਾਊਂਟ ਵਧਾਉਣ ਵਿੱਚ ਸਹਾਈ ਹੁੰਦਾ ਹੈ। ਇਸ ਵਿੱਚ ਟੇਸਟੋਸਟੀਰੋਨ ਹਾਰਮੋਨ ਵਧਾਉਣ ਦਾ ਗੁਣ ਪਾਇਆ ਜਾਂਦਾ ਹੈ, ਜੋ ਸਪਰਮ ਕਾਊਂਟ ਵਧਾਉਣ ਲਈ ਅਹਿਮ ਭੂਮਿਕਾ ਨਿਭਾਉਂਦਾ ਹੈ।
7/8
ਬੇਰੀਜ਼: ਬੇਰੀਜ਼ ਕਈ ਕਿਸਮ ਦੀਆਂ ਹੁੰਦੀਆਂ ਹਨ; ਜਿਵੇਂ ਬਲੂਬੇਰੀ, ਸਟ੍ਰਾੱਅਬੇਰੀ, ਕ੍ਰੇਨਬੇਰੀ ਤੇ ਬਲੈਕ ਬੇਰੀ। ਇਨ੍ਹਾਂ ਨੂੰ ਖਾਣ ਨਾਲ ਵੀ ਸਪਰਮ ਵਧਾਉਣ ਵਿੱਚ ਕਾਫ਼ੀ ਮਦਦ ਮਿਲਦੀ ਹੈ।
8/8
ਸ਼ਤਾਵਰੀ: ਹਰੀਆਂ ਪੌਸ਼ਟਿਕ ਸਬਜ਼ੀਆਂ ਵਿੱਚ ਸ਼ਤਾਵਰੀ ਦਾ ਨਾਂਅ ਮੁੱਖ ਤੌਰ ਉੱਤੇ ਗਿਣਿਆ ਜਾਦਾ ਹੈ। ਇਸ ਦਾ ਕਾਰਣ ਇਹ ਹੈ ਕਿ ਇਸ ਵਿੱਚ ਪੌਸ਼ਟਿਕ ਤੱਤਾਂ ਦਾ ਭੰਡਾਰ ਲੁਕਿਆ ਹੋਇਆ ਹੈ। ਹਫ਼ਤੇ ਵਿੱਚ ਜੇ ਤਿੰਨ ਤੋਂ ਚਾਰ ਵਾਰ ਸ਼ਤਾਵਰੀ ਦੀ ਸਬਜ਼ੀ ਦੀ ਵਰਤੋਂ ਤੁਸੀਂ ਆਪਣੀ ਖ਼ੁਰਾਕ ਵਿੱਚ ਸ਼ਾਮਲ ਕਰ ਰਹੇ ਹੋ, ਤਾਂ ਤੁਹਾਡੇ ਵੀਰਜ ਵਿੱਚ ਸ਼ੁਕਰਾਣੂਆਂ ਦੀ ਗਿਣਤੀ ਜ਼ਰੂਰ ਵਧੇਗੀ।
Sponsored Links by Taboola