ਸਰਦੀਆਂ ’ਚ ਬੱਚਿਆਂ ਨੂੰ ਜ਼ੁਕਾਮ ਤੋਂ ਕਿਵੇਂ ਬਚਾਈਏ, ਇੰਝ ਰੱਖੋ ਖਿਆਲ
ਸਰਦੀਆਂ ਵਿੱਚ ਬੱਚਿਆਂ ਨੂੰ ਸਰਦੀ-ਜ਼ੁਕਾਮ ਜਲਦੀ ਲੱਗ ਜਾਂਦਾ ਹੈ, ਕਿਉਂਕਿ ਠੰਢੀ ਅਤੇ ਸੁੱਕੀ ਹਵਾ ਵਿੱਚ ਵਾਇਰਸ ਲੰਮੇ ਸਮੇਂ ਤੱਕ ਰਹਿੰਦੇ ਹਨ। ਇਸ ਨਾਲ ਘਰ, ਸਕੂਲ ਅਤੇ ਡੇਅਕੇਅਰ ਵਿੱਚ ਇਨਫੈਕਸ਼ਨ ਤੇਜ਼ੀ ਨਾਲ ਫੈਲਦਾ ਹੈ। ਮਾ
Continues below advertisement
( Image Source : Freepik )
Continues below advertisement
1/6
ਸਰਦੀਆਂ ਵਿੱਚ ਬੱਚਿਆਂ ਨੂੰ ਸਰਦੀ-ਜ਼ੁਕਾਮ ਜਲਦੀ ਲੱਗ ਜਾਂਦਾ ਹੈ, ਕਿਉਂਕਿ ਠੰਢੀ ਅਤੇ ਸੁੱਕੀ ਹਵਾ ਵਿੱਚ ਵਾਇਰਸ ਲੰਮੇ ਸਮੇਂ ਤੱਕ ਰਹਿੰਦੇ ਹਨ। ਇਸ ਨਾਲ ਘਰ, ਸਕੂਲ ਅਤੇ ਡੇਅਕੇਅਰ ਵਿੱਚ ਇਨਫੈਕਸ਼ਨ ਤੇਜ਼ੀ ਨਾਲ ਫੈਲਦਾ ਹੈ। ਮਾਹਿਰਾਂ ਅਨੁਸਾਰ, ਜੇ ਮਾਪੇ ਕੁਝ ਸੌਖੀਆਂ ਆਦਤਾਂ ਤੇ ਰੋਜ਼ਾਨਾ ਦੇਖਭਾਲ ਰੱਖਣ, ਤਾਂ ਬੱਚਿਆਂ ਨੂੰ ਬੀਮਾਰ ਹੋਣ ਤੋਂ ਕਾਫੀ ਹੱਦ ਤੱਕ ਬਚਾਇਆ ਜਾ ਸਕਦਾ ਹੈ।
2/6
ਸਕੂਲ ਜਾਣ ਤੋਂ ਪਹਿਲਾਂ ਅਤੇ ਸੌਂਣ ਤੋਂ ਪਹਿਲਾਂ 0.65 ਫੀਸਦੀ ਸਲਾਈਨ ਨੋਜ਼ ਸਪਰੇਅ ਦਿਓ, ਜੋ ਨੱਕ ਨੂੰ ਨਮ ਰੱਖਦਾ ਹੈ ਅਤੇ ਕਫ਼ ਨੂੰ ਸਾਫ਼ ਕਰਦਾ ਹੈ। 6 ਸਾਲ ਤੋਂ ਵੱਡੇ ਬੱਚਿਆਂ ਨੂੰ 3–5 ਮਿੰਟ ਦੀ ਸਟੀਮ ਦੇ ਸਕਦੇ ਹੋ, ਪਰ ਛੋਟੇ ਬੱਚਿਆਂ ਲਈ ਇਹ ਖਤਰਨਾਕ ਹੋ ਸਕਦੀ ਹੈ।
3/6
ਬੱਚਿਆਂ ਨੂੰ ਸਕੂਲ ਤੋਂ ਆਉਣ ਦੇ ਬਾਅਦ, ਟਾਇਲਟ ਦੇ ਬਾਅਦ ਅਤੇ ਖਾਣੇ ਤੋਂ ਪਹਿਲਾਂ 20 ਸਕਿੰਟ ਤੱਕ ਸਾਬਣ ਨਾਲ ਹੱਥ ਧੋਣ ਦੀ ਆਦਤ ਪਾਓ। ਖੰਘ ਜਾਂ ਛਿੱਕ ਆਉਣ 'ਤੇ ਬੱਚੇ ਨੂੰ ਕੋਹਣੀ 'ਚ ਮੂੰਹ ਕਰਨ ਦੀ ਸਿੱਖ ਦਿਓ। ਘਰ 'ਚ ਤਾਜ਼ਾ ਹਵਾ ਲਈ ਰੋਜ਼ਾਨਾ ਸਵੇਰੇ 10 ਮਿੰਟ ਲਈ ਖਿੜਕੀਆਂ ਖੋਲ੍ਹੋ।
4/6
ਹਰ ਭੋਜਨ 'ਚ ਪ੍ਰੋਟੀਨ, ਰੰਗ–ਬਿਰੰਗੀਆਂ ਸਬਜ਼ੀਆਂ ਅਤੇ ਗਰਮ ਲਿਕਵਿਡ ਸ਼ਾਮਲ ਕਰੋ। ਆਂਡਾ, ਦਾਲਾਂ, ਦਹੀਂ, ਪਨੀਰ/ਟੋਫੂ ਬਿਹਤਰ ਪ੍ਰੋਟੀਨ ਸਰੋਤ ਹਨ। ਅਮਰੂਦ, ਆਂਵਲਾ, ਸੰਤਰਾ, ਸ਼ਿਮਲਾ ਮਿਰਚ ਅਤੇ ਟਮਾਟਰ ਵਿਟਾਮਿਨ ਸੀ ਲਈ ਫਾਇਦੇਮੰਦ ਹਨ। ਜ਼ਿੰਕ ਲਈ ਭੁੰਨੇ ਛੋਲੇ ਅਤੇ ਕੱਦੂ ਦੇ ਬੀਜ ਦਿਓ। ਗਰਮ ਸੂਪ, ਕਾੜ੍ਹਾ, ਨਿੰਬੂ–ਅਦਰਕ ਵੀ ਮਦਦਗਾਰ ਹਨ। ਸਰਦੀਆਂ 'ਚ ਬੱਚੇ ਪਾਣੀ ਘੱਟ ਪੀਂਦੇ ਹਨ, ਇਸ ਲਈ ਪਾਣੀ ਦਾ ਰੂਟੀਨ ਬਣਾੋ।
5/6
ਰੋਜ਼ 30–45 ਮਿੰਟ ਬੱਚਾ ਖੇਡੇ—ਜੇ ਬਾਹਰਲਾ ਹਵਾ ਗੁਣਵੱਤਾ ਨਾਰਮਲ ਹੋਵੇ ਤਾਂ ਆਊਟਡੋਰ ਖੇਡ, ਨਹੀਂ ਤਾਂ ਇਨਡੋਰ ਗਤੀਵਿਧੀਆਂ, ਸਕਿੱਪਿੰਗ ਜਾਂ ਯੋਗਾ। ਛਾਤੀ, ਗਰਦਨ ਅਤੇ ਕੰਨ ਗਰਮ ਰੱਖੋ ਅਤੇ ਬਹੁਤ ਭਾਰੀ ਕੱਪੜਿਆਂ ਤੋਂ ਬਚੋ ਜੋ ਪਸੀਨਾ ਲਿਆ ਕੇ ਬੱਚੇ ਨੂੰ ਠੰਡ ਲਗਵਾ ਸਕਦੇ ਹਨ।
Continues below advertisement
6/6
ਸਧਾਰਨ ਸਰਦੀ-ਜ਼ੁਕਾਮ 'ਚ ਐਂਟੀਬਾਇਓਟਿਕ ਨਾ ਦਿਓ। ਬਚੇ ਹੋਏ ਸਿਰਪ ਕਦੇ ਵੀ ਮੁੜ ਨਾ ਵਰਤੋਂ। ਬੁਖਾਰ 'ਚ ਬੱਚੇ ਨੂੰ ਜ਼ਿਆਦਾ ਲਿਕਵਿਡ ਦਿਓ ਅਤੇ ਹਲਕੇ ਕੱਪੜੇ ਪਵਾਓ। ਪੈਰਾਸਿਟਾਮੋਲ ਜਾਂ ਆਈਬੂਪ੍ਰੋਫ਼ਨ ਸਿਰਫ਼ ਡਾਕਟਰ ਦੀ ਸਲਾਹ ਨਾਲ ਹੀ ਦਿਓ। ਜੇ ਸਾਹ ਲੈਣ 'ਚ ਮੁਸ਼ਕਲ, ਤੇਜ਼ ਬੁਖਾਰ, ਕੰਨ 'ਚ ਦਰਦ ਵਰਗੀ ਦਿੱਕਤਾਂ ਹੋਣ ਤਾਂ ਤੁਰੰਤ ਡਾਕਟਰ ਨੂੰ ਦਿਖਾਓ।
Published at : 09 Dec 2025 03:40 PM (IST)