ਵਿਟਾਮਿਨ E ਕੈਪਸੂਲ ਵਾਲਾਂ ‘ਚ ਕਿਵੇਂ ਲਗਾਈਏ...ਵਾਲਾਂ ਨੂੰ ਮਿਲੇਗਾ ਵੱਡਾ ਲਾਭ
ਤੁਸੀਂ ਵਿਟਾਮਿਨ E ਨੂੰ ਕਈ ਤਰੀਕਿਆਂ ਨਾਲ ਵਾਲਾਂ ‘ਚ ਲਗਾ ਸਕਦੇ ਹੋ। ਇਸਦੇ ਲਈ ਤੁਹਾਨੂੰ ਕੁਝ ਆਸਾਨ ਸਮੱਗਰੀਆਂ ਦੀ ਲੋੜ ਪੈਂਦੀ ਹੈ, ਜਿਨ੍ਹਾਂ ਦੀ ਮਦਦ ਨਾਲ ਤੁਸੀਂ ਘਰੇਲੂ ਹੇਅਰ ਮਾਸਕ ਤਿਆਰ ਕਰ ਸਕਦੇ ਹੋ। ਇਹ ਮਾਸਕ ਵਾਲਾਂ ਨੂੰ ਪੋਸ਼ਣ ਦਿੰਦੇ ਹਨ..
Continues below advertisement
( Image Source : Freepik )
Continues below advertisement
1/6
ਵਾਲਾਂ ਲਈ ਵਿਟਾਮਿਨ E ਦਾ ਕੈਪਸੂਲ ਬਹੁਤ ਹੀ ਫਾਇਦੇਮੰਦ ਹੁੰਦਾ ਹੈ। ਕਈ ਲੋਕ ਇਸਦਾ ਇਸਤੇਮਾਲ ਤਾਂ ਕਰਦੇ ਹਨ, ਪਰ ਸਹੀ ਤਰੀਕਾ ਨਾ ਪਤਾ ਹੋਣ ਕਰਕੇ ਉਹ ਇਸਦੇ ਪੂਰੇ ਫਾਇਦੇ ਨਹੀਂ ਲੈ ਪਾਉਂਦੇ। ਜੇ ਤੁਸੀਂ ਵੀ ਇਹ ਨਹੀਂ ਚਾਹੁੰਦੇ, ਤਾਂ ਤੁਹਾਨੂੰ ਵਿਟਾਮਿਨ E ਕੈਪਸੂਲ ਨੂੰ ਸਹੀ ਢੰਗ ਨਾਲ ਵਰਤਣਾ ਆਉਣਾ ਚਾਹੀਦਾ ਹੈ।
2/6
ਵਿਟਾਮਿਨ E ਨੂੰ ਮਾਸਕ ਵਜੋਂ ਲਗਾਉਣ ਲਈ ਨਾਰੀਅਲ ਦਾ ਤੇਲ, ਦਹੀਂ ਅਤੇ ਐਲੋਵੈਰਾ ਦੀ ਲੋੜ ਹੁੰਦੀ ਹੈ। ਇਹਨਾਂ ਸਾਰੀਆਂ ਚੀਜ਼ਾਂ ਨੂੰ ਇੱਕ ਕਟੋਰੀ ‘ਚ ਪਾ ਕੇ ਚੰਗੀ ਤਰ੍ਹਾਂ ਮਿਲਾਓ ਅਤੇ ਮਾਸਕ ਤਿਆਰ ਕਰੋ। ਹੁਣ ਇਸ ਮਾਸਕ ਨੂੰ ਵਾਲਾਂ ਅਤੇ ਜੜ੍ਹਾਂ ‘ਚ ਲਗਾਓ। ਕਰੀਬ 30 ਮਿੰਟ ਤੱਕ ਲਗਾ ਰਹਿਣ ਦਿਓ, ਫਿਰ ਵਾਲ ਧੋ ਲਓ।
3/6
ਸਿਰਫ਼ ਵਿਟਾਮਿਨ E ਦਾ ਕੈਪਸੂਲ ਲਗਾਉਣਾ ਵੀ ਕਾਫ਼ੀ ਫਾਇਦੇਮੰਦ ਮੰਨਿਆ ਜਾਂਦਾ ਹੈ। ਮਾਰਕੀਟ ਤੋਂ ਕੈਪਸੂਲ ਖਰੀਦੋ, ਉਹਨੂੰ ਕਟੋਰੀ ‘ਚ ਕੱਢੋ ਅਤੇ ਬ੍ਰਸ਼ ਜਾਂ ਉਂਗਲਾਂ ਦੀ ਮਦਦ ਨਾਲ ਵਾਲਾਂ ‘ਤੇ ਲਗਾਓ। ਖ਼ਾਸ ਕਰਕੇ ਦੋਮੂੰਹੇ ਵਾਲਾਂ ‘ਤੇ ਇਸਨੂੰ ਰਾਤ ਭਰ ਲਈ ਲਗਾ ਕੇ ਰੱਖੋ ਅਤੇ ਚੰਗੀ ਤਰ੍ਹਾਂ ਮਾਲਿਸ਼ ਕਰੋ, ਤਾਂ ਜੋ ਫਾਇਦਾ ਦੋਗੁਣਾ ਮਿਲੇ।
4/6
ਆਪਣੇ ਰੋਜ਼ਾਨਾ ਵਰਤੋਂ ਵਾਲੇ ਤੇਲ ‘ਚ ਵਿਟਾਮਿਨ E ਦਾ ਕੈਪਸੂਲ ਮਿਲਾ ਕੇ ਵੀ ਲਗਾ ਸਕਦੇ ਹੋ। ਇਸਦੇ ਲਈ ਇੱਕ ਜਾਂ ਦੋ ਕੈਪਸੂਲ ਤੇਲ ‘ਚ ਪਾ ਕੇ ਚੰਗੀ ਤਰ੍ਹਾਂ ਮਿਲਾਓ ਅਤੇ ਰਾਤ ਭਰ ਵਾਲਾਂ ‘ਚ ਲਗਾ ਕੇ ਰੱਖੋ। ਇਸ ਨਾਲ ਵਾਲ ਮਜ਼ਬੂਤ ਬਣਦੇ ਹਨ ਅਤੇ ਟੁੱਟਣ ਘੱਟ ਹੁੰਦੇ ਹਨ।
5/6
ਵਿਟਾਮਿਨ E ਕੈਪਸੂਲ ਵਾਲਾਂ ਲਈ ਬਹੁਤ ਲਾਭਕਾਰੀ ਮੰਨੇ ਜਾਂਦੇ ਹਨ। ਇਹ ਵਾਲਾਂ ਦਾ ਝੜਣਾ ਘੱਟ ਕਰਨ ਵਿੱਚ ਮਦਦ ਕਰਦੇ ਹਨ ਅਤੇ ਵਾਲਾਂ ਦੀ ਕੁਦਰਤੀ ਚਮਕ ਬਣਾਈ ਰੱਖਦੇ ਹਨ। ਨਿਯਮਿਤ ਵਰਤੋਂ ਨਾਲ ਵਾਲਾਂ ਦੀ ਗ੍ਰੋਥ ਵਧਦੀ ਹੈ ਅਤੇ ਸਕੈਲਪ ਨੂੰ ਪੋਸ਼ਣ ਮਿਲਦਾ ਹੈ। ਇਸ ਨਾਲ ਦੋਮੂੰਹੇ ਵਾਲਾਂ ਦੀ ਸਮੱਸਿਆ ਘੱਟ ਹੁੰਦੀ ਹੈ ਅਤੇ ਵਾਲਾਂ ਦਾ ਰੁੱਖਾਪਣ ਵੀ ਦੂਰ ਹੁੰਦਾ ਹੈ, ਜਿਸ ਨਾਲ ਵਾਲ ਨਰਮ ਤੇ ਮਜ਼ਬੂਤ ਬਣਦੇ ਹਨ।
Continues below advertisement
6/6
ਵਾਲਾਂ ਦੇ ਟੁੱਟਣ ਦਾ ਇੱਕ ਵੱਡਾ ਕਾਰਨ ਸਰੀਰ ‘ਚ ਜ਼ਰੂਰੀ ਪੋਸ਼ਕ ਤੱਤਾਂ ਦੀ ਕਮੀ ਹੁੰਦਾ ਹੈ। ਖ਼ਾਸ ਕਰਕੇ ਬਾਇਓਟਿਨ, ਵਿਟਾਮਿਨ D, ਵਿਟਾਮਿਨ C, ਵਿਟਾਮਿਨ E, ਜ਼ਿੰਕ (ZINC) ਅਤੇ ਆਇਰਨ (IRON) ਦੀ ਕਮੀ ਨਾਲ ਵਾਲ ਕਮਜ਼ੋਰ ਹੋ ਜਾਂਦੇ ਹਨ। ਇਸਦੇ ਨਾਲ ਹੀ ਪ੍ਰੋਟੀਨ ਅਤੇ ਹੋਰ ਕੁਝ ਪੋਸ਼ਕ ਤੱਤਾਂ ਦੀ ਘਾਟ ਕਾਰਨ ਵੀ ਵਾਲ ਟੁੱਟਣ ਲੱਗ ਪੈਂਦੇ ਹਨ ਅਤੇ ਉਹਨਾਂ ਦੀ ਗ੍ਰੋਥ ਪ੍ਰਭਾਵਿਤ ਹੁੰਦੀ ਹੈ।
Published at : 25 Dec 2025 04:36 PM (IST)