ਕਾਰਬਾਈਡ ਕੈਮਿਕਲ ਨਾਲ ਪੱਕੇ ਕੇਲਿਆਂ ਦੀ ਇਨ੍ਹਾਂ 5 ਟ੍ਰਿਕਸ ਨਾਲ ਕਰੋ ਪਛਾਣ, ਇੰਝ ਬਚਾਓ ਖੁਦ ਨੂੰ ਜ਼ਹਿਰ ਖਾਣ ਤੋਂ
ਕਾਰਬਾਈਡ ਇਕ ਜ਼ਹਿਰੀਲਾ ਰਸਾਇਣ ਹੈ ਜਿਸਦੇ ਸੰਪਰਕ ਨਾਲ ਕਈ ਸਿਹਤ ਸਮੱਸਿਆਵਾਂ ਜਿਵੇਂ ਕਿ ਸਿਰਦਰਦ, ਚੱਕਰ ਆਉਣੇ, ਜੀਅ ਕੱਚਾ ਹੋਣਾ ਤੇ ਇੱਥੋਂ ਤਕ ਕਿ ਕੈਂਸਰ ਵੀ ਹੋ ਸਕਦਾ ਹੈ।
Download ABP Live App and Watch All Latest Videos
View In Appਕਾਰਬਾਈਡ ਨਾਲ ਪਕਾਇਆ ਹੋਇਆ ਕੇਲਾ ਤੁਹਾਡੀ ਸਿਹਤ ਲਈ ਹਾਨੀਕਾਰਕ ਹੋ ਸਕਦਾ ਹੈ। ਅਜਿਹੇ ਕੇਲੇ ਦਾ ਛਿਲਕਾ ਬਹੁਤ ਹੀ ਮੁਲਾਇਮ ਤੇ ਹਲਕੇ ਪੀਲੇ ਰੰਗ ਦਾ ਹੁੰਦਾ ਹੈ। ਇਸ ਦਾ ਅੰਦਰਲਾ ਹਿੱਸਾ ਹਲਕਾ ਹਰਾ ਹੁੰਦਾ ਹੈ ਜਦੋਂਕਿ ਕੁਦਰਤੀ ਕੇਲੇ 'ਚ ਇਹ ਹਿੱਸਾ ਕਾਲਾ ਹੁੰਦਾ ਹੈ। ਕਾਰਬਾਈਡ ਨਾਲ ਪੱਕੇ ਹੋਏ ਕੇਲੇ ਦੀ ਸ਼ੈਲਫ ਲਾਈਫ ਵੀ ਬਹੁਤ ਘੱਟ ਹੁੰਦੀ ਹੈ ਤੇ ਜਲਦੀ ਖਰਾਬ ਹੋ ਜਾਂਦੇ ਹਨ।
ਕਿਵੇਂ ਪਤਾ ਕਰੀਏ ਕੇਲੇ ਕੁਦਰਤੀ ਤੌਰ 'ਤੇ ਪੱਕਿਆ ਹੋਇਆ ਹੈ ਜਾਂ ਕਾਰਬਾਈਡ ਵਰਗੇ ਖਤਰਨਾਕ ਰਸਾਇਣ ਨਾਲ? ਦਰਅਸਲ, ਕੁਦਰਤੀ ਤੌਰ 'ਤੇ ਪੱਕਿਆ ਕੇਲਾ ਨਾ ਸਿਰਫ ਸਵਾਦ ਹੁੰਦਾ ਹੈ ਸਗੋਂ ਸਿਹਤ ਲਈ ਵੀ ਫਾਇਦੇਮੰਦ ਹੁੰਦਾ ਹੈ। ਅਜਿਹੇ ਕੇਲਿਆਂ 'ਤੇ ਕਾਲੇ ਧੱਬੇ ਹੁੰਦੇ ਹਨ ਤੇ ਇਹ ਹਲਕੇ ਭੂਰੇ ਰੰਗ ਦੇ ਹੁੰਦੇ ਹਨ। ਇਨ੍ਹਾਂ ਦਾ ਛਿਲਕਾ ਦਾਗਦਾਰ ਹੁੰਦਾ ਹੈ ਤੇ ਗੂੜ੍ਹੇ ਪੀਲੇ ਰੰਗ ਦਾ ਹੁੰਦਾ ਹੈ।
ਜੋ ਕੇਲਾ ਤੁਸੀਂ ਖਰੀਦ ਰਹੇ ਹੋ, ਉਹ ਕੁਦਰਤੀ ਤੌਰ 'ਤੇ ਪੱਕਿਆ ਹੋਇਆ ਹੈ ਜਾਂ ਕਾਰਬਾਈਡ ਵਰਗੇ ਹਾਨੀਕਾਰਕ ਰਸਾਇਣਾਂ ਨਾਲ। ਇਸ ਲਈ ਤੁਹਾਨੂੰ ਕਿਸੇ ਭਾਂਡੇ 'ਚ ਪਾਣੀ ਲੈਣਾ ਹੋਵੇਗਾ ਤੇ ਫਿਰ ਉਸ 'ਚ ਕੇਲਾ ਪਾ ਕੇ ਕੁਝ ਦੇਰ ਲਈ ਛੱਡ ਦਿਓ। ਜੇਕਰ ਕੇਲਾ ਪਾਣੀ 'ਚ ਡੁੱਬ ਜਾਵੇ ਤਾਂ ਸੰਭਾਵਨਾ ਹੈ ਕਿ ਇਹ ਕੁਦਰਤੀ ਤੌਰ 'ਤੇ ਪੱਕ ਗਿਆ ਹੈ ਪਰ ਜੇਕਰ ਕੇਲਾ ਪਾਣੀ ਉੱਪਰ ਤੈਰਦਾ ਹੈ ਤਾਂ ਇਹ ਇਸ ਗੱਲ ਦਾ ਸੰਕੇਤ ਹੋ ਸਕਦਾ ਹੈ ਕਿ ਇਸ ਨੂੰ ਕਾਰਬਾਈਡ ਨਾਲ ਪਕਾਇਆ ਗਿਆ ਹੈ ਜਾਂ ਕਿਸੋ ਹਰ ਕੈਮੀਕਲ ਨਾਲ।
ਜੇਕਰ ਤੁਸੀਂ ਕਦੇ ਅਜਿਹਾ ਕੇਲਾ ਦੇਖਿਆ ਹੈ ਜੋ ਪੂਰੀ ਤਰ੍ਹਾਂ ਪੀਲਾ ਹੋ ਗਿਆ ਹੈ ਪਰ ਛੂਹਣਾ ਬਹੁਤ ਸਖਤ ਹੈ ਤਾਂ ਸੰਭਵ ਹੈ ਕਿ ਉਸ ਨੂੰ ਕਾਰਬਾਈਡ ਵਰਗੇ ਕਿਸੇ ਹਾਨੀਕਾਰਕ ਰਸਾਇਣ ਨਾਲ ਪਕਾਇਆ ਹੋਵੇ। ਇਸ ਕਿਸਮ ਦੇ ਕੇਲੇ ਦਾ ਬਾਹਰੀ ਹਿੱਸਾ ਅੰਦਰ ਦੇ ਮੁਕਾਬਲੇ ਸਖ਼ਤ ਹੁੰਦਾ ਹੈ।