ਜੇ ਤੁਸੀਂ ਵੀ ਹੋ ਇਨ੍ਹਾਂ 5 ਚੀਜ਼ਾਂ ਤੋਂ ਪਰੇਸ਼ਾਨ, ਤਾਂ ਤੁਰੰਤ ਖਾਣਾ ਬੰਦ ਕਰ ਦਿਓ ਟਮਾਟਰ, ਨਹੀਂ ਤਾਂ...
Tomato Side Effects : ਟਮਾਟਰ ਦਾ ਮਜ਼ਾਜ ਇਨ੍ਹੀਂ ਦਿਨੀਂ ਕਾਫੀ ਲਾਲ ਹੈ। ਕੀਮਤਾਂ ਅਸਮਾਨ ਨੂੰ ਛੂਹ ਰਹੀਆਂ ਹਨ ਤੇ ਬਹੁਤ ਸਾਰੇ ਲੋਕਾਂ ਦੀ ਥਾਲੀ ਤੋਂ ਟਮਾਟਰ (Tomato) ਗਾਇਬ ਹੋ ਗਿਆ ਹੈ। ਹਾਲਾਂਕਿ ਜਦੋਂ ਟਮਾਟਰ ਸਸਤੇ ਹੁੰਦੇ ਹਨ ਤਾਂ ਇਸ ਦੀ ਵਰਤੋਂ ਹਰ ਸਬਜ਼ੀ ਦੇ ਨਾਲ ਕੀਤੀ ਜਾਂਦੀ ਹੈ। ਲੋਕ ਇਸ ਨੂੰ ਚਟਨੀ ਤੇ ਹੋਰ ਕਈ ਚੀਜ਼ਾਂ ਬਣਾ ਕੇ ਖਾਂਦੇ ਹਨ।
Download ABP Live App and Watch All Latest Videos
View In Appਟਮਾਟਰ ਖਾਣਾ ਸਿਹਤ ਲਈ ਵੀ ਫਾਇਦੇਮੰਦ ਹੁੰਦਾ ਹੈ ਪਰ ਆਯੁਰਵੇਦ ਕਹਿੰਦਾ ਹੈ ਕਿ ਜੇ ਤੁਹਾਡਾ ਸਰੀਰ 5 ਸਮੱਸਿਆਵਾਂ ਤੋਂ ਪ੍ਰੇਸ਼ਾਨ ਹੈ, ਤਾਂ ਟਮਾਟਰ (Tomato Side Effects) ਨੂੰ ਹੱਥ ਨਾ ਲਾਉਣਾ ਹੀ ਬਿਹਤਰ ਹੈ। ਜੇ ਤੁਸੀਂ ਅਜਿਹਾ ਨਹੀਂ ਕਰਦੇ ਤਾਂ ਤੁਹਾਡਾ ਦਰਦ ਹੋਰ ਵੀ ਵਧ ਸਕਦਾ ਹੈ ਤੇ ਇਹ ਜਾਨਲੇਵਾ ਵੀ ਹੋ ਸਕਦਾ ਹੈ। ਇਸ ਲਈ ਇਨ੍ਹਾਂ 5 ਲੋਕਾਂ ਨੂੰ ਗਲਤੀ ਨਾਲ ਵੀ ਟਮਾਟਰ ਨਹੀਂ ਖਾਣਾ ਚਾਹੀਦਾ।
ਆਯੁਰਵੇਦ ਦੇ ਜਾਣਕਾਰ ਗਠੀਆ (Arthritis) ਤੇ ਸੋਜ ਵਿੱਚ ਟਮਾਟਰ ਨਾ ਖਾਣ ਦੀ ਸਲਾਹ ਦਿੰਦੇ ਹਨ। ਉਨ੍ਹਾਂ ਦਾ ਕਹਿਣਾ ਹੈ ਕਿ ਜੇ ਤੁਸੀਂ ਗੈਸ ਤੇ ਐਸੀਡਿਟੀ ਤੋਂ ਪਰੇਸ਼ਾਨ ਹੋ ਤਾਂ ਵੀ ਟਮਾਟਰ ਦਾ ਸੇਵਨ ਨਹੀਂ ਕਰਨਾ ਚਾਹੀਦਾ। ਅਜਿਹੇ ਲੋਕਾਂ ਨੂੰ ਗਲਤੀ ਨਾਲ ਵੀ ਕੱਚਾ ਟਮਾਟਰ ਨਹੀਂ ਖਾਣਾ ਚਾਹੀਦਾ।
ਜੇ ਕਿਸੇ ਨੂੰ ਕਿਡਨੀ ਸਟੋਨ (Kidney Stone) ਹੈ ਤਾਂ ਗਲਤੀ ਨਾਲ ਵੀ ਟਮਾਟਰ ਨਹੀਂ ਖਾਣਾ ਚਾਹੀਦਾ। ਅਜਿਹਾ ਇਸ ਲਈ ਕਿਉਂਕਿ ਟਮਾਟਰ ਵਿੱਚ ਕੈਲਸ਼ੀਅਮ ਆਕਸਲੇਟ ਪਾਇਆ ਜਾਂਦਾ ਹੈ। ਇਹ ਗੁਰਦੇ ਵਿੱਚ ਪੱਥਰੀ ਬਣਾਉਣ ਦਾ ਕੰਮ ਕਰਦਾ ਹੈ। ਟਮਾਟਰ ਦੇ ਬੀਜ ਪੇਟ ਵਿੱਚ ਪਚ ਨਹੀਂ ਪਾਉਂਦੇ ਅਤੇ ਕਿਡਨੀ ਵਿੱਚ ਜੰਮ ਜਾਂਦੇ ਹਨ, ਜਿਸ ਕਾਰਨ ਪੱਥਰੀ ਦੀ ਸਮੱਸਿਆ ਪ੍ਰੇਸ਼ਾਨ ਕਰ ਸਕਦੀ ਹੈ।
ਜਿਨ੍ਹਾਂ ਔਰਤਾਂ ਨੂੰ ਪੀਰੀਅਡਜ਼ ਦੌਰਾਨ ਬਹੁਤ ਜ਼ਿਆਦਾ Bleeding ਹੁੰਦੀ ਹੈ, ਉਨ੍ਹਾਂ ਨੂੰ ਟਮਾਟਰ ਤੋਂ ਪਰਹੇਜ਼ ਕਰਨਾ ਚਾਹੀਦਾ ਹੈ। ਆਯੁਰਵੇਦ ਕਹਿੰਦਾ ਹੈ ਕਿ ਟਮਾਟਰ ਦਾ ਸੂਪ, ਟਮਾਟਰ ਦੀ ਚਟਣੀ ਨੂੰ ਛੂਹਣਾ ਵੀ ਨਹੀਂ ਚਾਹੀਦਾ। ਇਸ ਨਾਲ ਸਰੀਰ 'ਚ ਸਮੱਸਿਆਵਾਂ ਵਧ ਸਕਦੀਆਂ ਹਨ। Bleeding ਹੋਰ ਵੀ ਜ਼ਿਆਦਾ ਹੋ ਸਕਦੀ ਹੈ।
ਆਯੁਰਵੇਦ ਮੁਤਾਬਕ ਗੈਸ-ਐਸੀਡਿਟੀ ਦੀ ਸਮੱਸਿਆ 'ਚ ਵੀ ਟਮਾਟਰ ਨਹੀਂ ਖਾਣਾ ਚਾਹੀਦਾ। ਇਸ ਦਾ ਸੇਵਨ ਕਰਨ ਨਾਲ ਸਰੀਰ ਦੀ ਪਾਚਨ ਕਿਰਿਆ ਹੌਲੀ ਹੋ ਜਾਂਦੀ ਹੈ ਤੇ ਬਦਹਜ਼ਮੀ ਵਿਗੜ ਸਕਦੀ ਹੈ। ਬਦਹਜ਼ਮੀ ਤੇ ਦਿਲ ਵਿੱਚ ਜਲਨ ਹੋ ਸਕਦੀ ਹੈ।
ਜੇ ਤੁਸੀਂ ਚਮੜੀ ਦੀ ਐਲਰਜੀ ਜਾਂ ਸਰੀਰ 'ਚ ਖੁਜਲੀ (Skin Allergy) ਦੀ ਸਮੱਸਿਆ ਤੋਂ ਪਰੇਸ਼ਾਨ ਹੋ ਤਾਂ ਟਮਾਟਰ ਨੂੰ ਹੱਥ ਵੀ ਨਾ ਲਾਓ। ਇਹ ਖਤਰਨਾਕ ਹੋ ਸਕਦਾ ਹੈ। ਟਮਾਟਰ, ਆਲੂ, ਬੈਂਗਣ, ਖੱਟੇ ਫਲ ਤੇ ਮਸਾਲੇਦਾਰ ਚੀਜ਼ਾਂ ਖਾਣ ਨਾਲ ਸਰੀਰ ਵਿੱਚ ਸਮੱਸਿਆਵਾਂ ਪੈਦਾ ਹੁੰਦੀਆਂ ਹਨ, ਜਿਸ ਨਾਲ ਲਾਲ ਧੱਫੜ ਤੇ ਖਾਰਸ਼ ਹੋ ਸਕਦੀ ਹੈ।