ਰਹਿਣ ਚਾਹੁੰਦੇ ਹੋ ਤੰਦਰੁਸਤ ਤਾਂ ਸ਼ਾਮ 6 ਵਜੇ ਤੋਂ ਬਾਅਦ ਭੁੱਲ ਕੇ ਵੀ ਨਾ ਖਾਓ ਇਹ ਚੀ਼ਜ਼ਾਂ
Do not eat Snacks at night: ਸਨੈਕਸ ਖਾਣ ਨੂੰ ਲੈ ਕੇ ਇੱਕ ਨਵੀਂ ਗੱਲ ਸਾਹਮਣੇ ਆਈ ਹੈ। ਮਾਹਿਰਾਂ ਦਾ ਕਹਿਣਾ ਹੈ ਕਿ ਕਿਸੇ ਵੀ ਸਮੇਂ ਸਨੈਕਸ ਖਾਣਾ ਸਿਹਤ ਲਈ ਠੀਕ ਨਹੀਂ। ਇਸ ਨਾਲ ਸਰੀਰ ਵਿੱਚ ਕਈ ਸਮੱਸਿਆਵਾਂ ਹੋ ਸਕਦੀਆਂ ਹਨ। ਉਨ੍ਹਾਂ ਮੁਤਾਬਕ ਲੋਕਾਂ ਨੂੰ ਸਨੈਕਸ ਖਾਣ ਦਾ ਸਮਾਂ ਤੈਅ ਕਰਨਾ ਚਾਹੀਦਾ ਹੈ ਤੇ ਇਸ ਸਮੇਂ ਤੋਂ ਬਾਅਦ ਸਨੈਕਸ ਖਾਣ ਤੋਂ ਪ੍ਰਹੇਜ਼ ਕਰਨਾ ਚਾਹੀਦਾ ਹੈ।
Download ABP Live App and Watch All Latest Videos
View In Appਅਜਿਹੇ 'ਚ ਆਓ ਜਾਣਦੇ ਹਾਂ ਸਨੈਕਸ ਖਾਣ ਬਾਰੇ 'ਚ ਮਾਹਿਰ ਕੀ ਕਹਿੰਦੇ ਹਨ ਤੇ ਕਿਹੜੇ ਸਮੇਂ 'ਤੇ ਸਨੈਕਸ ਨਹੀਂ ਖਾਣਾ ਚਾਹੀਦਾ ਤਾਂ ਕਿ ਇਸ ਨਾਲ ਸਰੀਰ ਨੂੰ ਕੋਈ ਨੁਕਸਾਨ ਨਾ ਹੋਵੇ। ਅੱਜ ਦੇ ਆਰਟੀਕਲ ਵਿੱਚ, ਅਸੀਂ ਇਸ ਬਾਰੇ ਗੱਲ ਕਰਾਂਗੇ...
ਮਾਹਿਰਾਂ ਦੀ ਮੰਨੀਏ ਤਾਂ ਗਲਤ ਸਮੇਂ 'ਤੇ ਸਨੈਕਸ ਖਾਣਾ ਸਿਹਤ ਲਈ ਹਾਨੀਕਾਰਕ ਸਾਬਤ ਹੋ ਸਕਦਾ ਹੈ। ਉਨ੍ਹਾਂ ਮੁਤਾਬਕ ਸ਼ਾਮ ਤੇ ਰਾਤ ਨੂੰ ਸਨੈਕਸ ਖਾਣਾ ਸਿਹਤ ਲਈ ਠੀਕ ਨਹੀਂ। 'ਮਿਰਰ' ਦੀ ਰਿਪੋਰਟ ਅਨੁਸਾਰ ਸਿਹਤ ਮਾਹਿਰਾਂ ਨੇ ਦੱਸਿਆ ਕਿ ਸ਼ਾਮ ਨੂੰ ਛੇ ਵਜੇ ਤੋਂ ਬਾਅਦ ਸਨੈਕਸ ਨਹੀਂ ਖਾਣੇ ਚਾਹੀਦੇ। ਉਨ੍ਹਾਂ ਨੇ ਇਸ ਸਮੇਂ ਦੌਰਾਨ ਸਨੈਕਸ ਨਾ ਖਾਣ ਦੀ ਸਲਾਹ ਦਿੱਤੀ ਹੈ।
ਆਮ ਤੌਰ 'ਤੇ ਦੇਖਿਆ ਜਾਂਦਾ ਹੈ ਕਿ ਕੁਝ ਸਨੈਕਸਾਂ ਵਿੱਚ ਲੋੜ ਤੋਂ ਵੱਧ ਨਮਕ ਤੇ ਤੇਲ ਹੁੰਦਾ ਹੈ। ਇਹ ਸਨੈਕਸ ਪ੍ਰੋਸੈਸ ਕਰਕੇ ਤਿਆਰ ਕੀਤੇ ਜਾਂਦੇ ਹਨ। ਅਜਿਹੇ 'ਚ ਇਸ ਤੋਂ ਪਹਿਲਾਂ ਕਈ ਅਧਿਐਨਾਂ 'ਚ ਇਹ ਗੱਲ ਸਾਫ ਹੋ ਚੁੱਕੀ ਹੈ ਕਿ ਪ੍ਰੋਸੈਸਡ ਫੂਡ ਦਾ ਸਿਹਤ 'ਤੇ ਬੁਰਾ ਪ੍ਰਭਾਵ ਪੈਂਦਾ ਹੈ ਤੇ ਲੋਕਾਂ ਨੂੰ ਇਸ ਤੋਂ ਬਚਣਾ ਚਾਹੀਦਾ ਹੈ।
ਅੱਜ-ਕੱਲ੍ਹ ਲੋਕ ਟਾਈਮ ਪਾਸ ਕਰਨ ਲਈ ਟੀਵੀ ਤੇ ਮੋਬਾਈਲ ਦੇਖਦੇ ਹੋਏ ਸਨੈਕਸ ਖਾਣਾ ਪਸੰਦ ਕਰਦੇ ਹਨ। ਅਜਿਹੀ ਸਥਿਤੀ ਵਿੱਚ, ਜੇਕਰ ਤੁਹਾਨੂੰ ਸਨੈਕਸ ਦੇ ਸਮੇਂ ਭੋਜਨ ਦੀ ਲਾਲਸਾ ਹੈ, ਤਾਂ ਇਸ ਸਥਿਤੀ ਵਿੱਚ ਤੁਸੀਂ ਸਿਰਫ ਸਿਹਤਮੰਦ ਚੀਜ਼ਾਂ ਹੀ ਖਾ ਸਕਦੇ ਹੋ।
ਸਿਹਤਮੰਦ ਚੀਜ਼ਾਂ ਵਿੱਚ, ਤੁਸੀਂ ਫਲਾਂ ਤੇ ਸਬਜ਼ੀਆਂ ਦੇ ਨਾਲ-ਨਾਲ ਬਿਨਾਂ ਨਮਕੀਨ ਮੇਵੇ ਤੇ ਥੋੜ੍ਹੀ ਮਾਤਰਾ ਵਿੱਚ ਡਾਰਕ ਚਾਕਲੇਟ ਦਾ ਸੇਵਨ ਕਰ ਸਕਦੇ ਹੋ। ਅਜਿਹਾ ਕਰਨ ਨਾਲ ਤੁਹਾਡੀ ਸਿਹਤ ਠੀਕ ਰਹਿੰਦੀ ਹੈ ਤੇ ਤੁਸੀਂ ਤੰਦਰੁਸਤ ਮਹਿਸੂਸ ਕਰਦੇ ਹੋ। ਇੰਨਾ ਹੀ ਨਹੀਂ ਖਾਣੇ ਦੀ ਲਾਲਸਾ ਦੀ ਸਮੱਸਿਆ ਵੀ ਦੂਰ ਹੋ ਜਾਵੇਗੀ।