ਸਿਨੇ 'ਚ ਹੋਣ ਵਾਲੇ ਦਰਦ ਨੂੰ ਨਜ਼ਰਅੰਦਾਜ਼ ਕਰਨਾ ਪੈ ਸਕਦਾ ਭਾਰੀ, ਹਾਰਟ ਅਟੈਕ ਤੋਂ ਪਹਿਲਾਂ ਨਜ਼ਰ ਆਉਂਦੇ ਇਹ ਸੰਕੇਤ

ਹਾਰਟ ਅਟੈਕ ਤੋਂ ਪਹਿਲਾਂ ਸਰੀਰ ਕੁਝ ਖਾਸ ਸੰਕੇਤ ਦੇ ਸਕਦਾ ਹੈ, ਜੇਕਰ ਅਸੀਂ ਇਨ੍ਹਾਂ ਨੂੰ ਸਮਝ ਲਈਏ ਤਾਂ ਆਪਣੀ ਜਾਨ ਜਾਣ ਤੋਂ ਬਚਾਅ ਸਕਦੇ ਹਾਂ। ਸਰੀਰ ਖਾਸ ਸੰਕੇਤ ਦਿੰਦਾ ਹੈ ਜੋ ਦਿਲ ਦੇ ਦੌਰੇ ਤੋਂ ਪਹਿਲਾਂ ਦਿਖਾਈ ਦੇ ਸਕਦੇ ਹਨ।

image source twitter

1/6
ਦਿਲ ਦੇ ਦੌਰੇ ਦੇ ਆਮ ਲੱਛਣਾਂ ਵਿੱਚ ਛਾਤੀ ਵਿੱਚ ਦਰਦ, ਜਕੜਨ, ਜਾਂ ਬੇਅਰਾਮੀ, ਸਾਹ ਲੈਣ ਵਿੱਚ ਤਕਲੀਫ਼, ਗਰਦਨ, ਪਿੱਠ, ਬਾਂਹ ਜਾਂ ਮੋਢੇ ਵਿੱਚ ਦਰਦ, ਮਤਲੀ, ਹਲਕਾ ਚੱਕਰ ਆਉਣਾ, ਥਕਾਵਟ, ਬਦਹਜ਼ਮੀ, ਠੰਡਾ ਪਸੀਨਾ ਆਉਣਾ ਅਤੇ ਠੰਢ ਮਹਿਸੂਸ ਕਰਨਾ ਸ਼ਾਮਿਲ ਹਨ।
2/6
ਜੀਵਨਸ਼ੈਲੀ ਦੇ ਕਾਰਕ ਜਿਵੇਂ ਕਿ ਅਨਿਯਮਿਤ ਖਾਣ-ਪੀਣ ਦੀਆਂ ਆਦਤਾਂ, ਜੰਕ ਫੂਡ ਦਾ ਸੇਵਨ, ਸਿਗਰਟਨੋਸ਼ੀ, ਸ਼ਰਾਬ, ਕੋਲੈਸਟ੍ਰੋਲ, ਸ਼ੂਗਰ, ਹਾਈ ਬਲੱਡ ਪ੍ਰੈਸ਼ਰ, ਮੋਟਾਪਾ ਅਤੇ ਤਣਾਅ ਵਰਗੀਆਂ ਸਥਿਤੀਆਂ ਨੌਜਵਾਨ ਆਬਾਦੀ ਵਿੱਚ ਦਿਲ ਦੇ ਦੌਰੇ ਦੇ ਜੋਖਮ ਨੂੰ ਵਧਾਉਂਦੀਆਂ ਹਨ।
3/6
ਛਾਤੀ ਵਿੱਚ ਦਬਾਅ ਜਾਂ ਦਰਦ-ਇਹ ਸਭ ਤੋਂ ਆਮ ਅਤੇ ਵੱਡਾ ਸੰਕੇਤ ਹੁੰਦਾ ਹੈ। ਛਾਤੀ ਵਿੱਚ ਭਾਰ ਹੋਣ ਦਾ ਅਹਿਸਾਸ, ਜਲਣ ਜਾਂ ਦਬਾਅ ਮਹਿਸੂਸ ਹੋ ਸਕਦਾ ਹੈ।
4/6
ਬਿਨ੍ਹਾਂ ਕਿਸੇ ਕੰਮ ਤੋਂ ਥਕਾਵਟ ਹੋਣਾ- ਜੇਕਰ ਤੁਸੀਂ ਬਿਨ੍ਹਾਂ ਕਿਸੇ ਵਜ੍ਹਾ ਦੇ ਬਹੁਤ ਜ਼ਿਆਦਾ ਥਕਾਵਟ ਮਹਿਸੂਸ ਕਰ ਰਹੇ ਹੋ, ਤਾਂ ਇਹ ਦਿਲ ਦੀ ਸਮੱਸਿਆ ਦਾ ਇਸ਼ਾਰਾ ਹੋ ਸਕਦਾ ਹੈ। ਆਮ ਤੌਰ ‘ਤੇ ਇਹ ਲੱਛਣ ਔਰਤਾਂ ਵਿੱਚ ਵੱਧ ਦੇਖਿਆ ਜਾਂਦਾ ਹੈ।
5/6
ਸਾਹ ਲੈਣ ਵਿੱਚ ਦਿੱਕਤ- ਜੇਕਰ ਤੁਹਾਨੂੰ ਹਾਲਕਾ ਕੰਮ ਕਰਨ ‘ਤੇ ਵੀ ਸਾਹ ਚੜ੍ਹ ਜਾਂਦਾ ਹੈ, ਤਾਂ ਇਹ ਦਿਲ ਦੀ ਬਿਮਾਰੀ ਦਾ ਸੰਕੇਤ ਹੋ ਸਕਦਾ ਹੈ। ਇਹ ਆਮ ਤੌਰ ‘ਤੇ ਉਨ੍ਹਾਂ ਲੋਕਾਂ ‘ਚ ਜ਼ਿਆਦਾ ਵੇਖਿਆ ਜਾਂਦਾ ਹੈ, ਜਿਨ੍ਹਾਂ ਨੂੰ ਪਹਿਲਾਂ ਤੋਂ ਹੀ ਹਾਈ ਬਲੱਡ ਪ੍ਰੈਸ਼ਰ ਜਾਂ ਡਾਇਬਟੀਜ਼ ਹੈ।
6/6
ਜੇਕਰ ਤੁਹਾਨੂੰ ਇਹ ਲੱਛਣ ਮਹਿਸੂਸ ਹੋਣ, ਤਾਂ ਤੁਰੰਤ ਡਾਕਟਰ ਨੂੰ ਮਿਲੋ। ਸਮੇਂ ਸਿਰ ਚੁੱਕਿਆ ਗਿਆ ਕਦਮ ਜਾਨ ਨੂੰ ਬਚਾਇਆ ਜਾ ਸਕਦਾ ਹੈ। ਸਿਹਤਮੰਦ ਜੀਵਨ ਸ਼ੈਲੀ, ਨਿਯਮਤ ਕਸਰਤ, ਇੱਕ ਸੰਤੁਲਿਤ ਖੁਰਾਕ, ਅਤੇ ਨਿਯਮਤ ਸਿਹਤ ਜਾਂਚਾਂ ਦੁਆਰਾ ਜੋਖਮ ਦੇ ਕਾਰਕਾਂ ਨੂੰ ਘੱਟ ਕਰਨਾ ਦਿਲ ਦੀ ਬਿਮਾਰੀ ਅਤੇ ਇਸਦੇ ਵਿਨਾਸ਼ਕਾਰੀ ਨਤੀਜਿਆਂ ਨੂੰ ਰੋਕਣ ਵਿੱਚ ਇੱਕ ਮਹੱਤਵਪੂਰਣ ਭੂਮਿਕਾ ਨਿਭਾ ਸਕਦਾ ਹੈ।
Sponsored Links by Taboola