Eye Health: ਅੱਖਾਂ ਦੀ ਰੋਸ਼ਨੀ ਵਧਾਉਣ ਲਈ ਅਪਣਾਓ ਇਹ ਦੇਸੀ ਨੁਸਖ਼ੇ, ਉੱਤਰ ਜਾਣਗੀਆਂ ਐਨਕਾਂ
ਜਿਨ੍ਹਾਂ ਲੋਕਾਂ ਦੀਆਂ ਅੱਖਾਂ ਪਹਿਲਾਂ ਤੋਂ ਹੀ ਕਮਜ਼ੋਰ ਹਨ ਉਨ੍ਹਾਂ ਨੂੰ ਹੋਰ ਵੀ ਮੁਸ਼ਕਲਾਂ ਦਾ ਸਾਹਮਣਾ ਕਰਨਾ ਪੈ ਸਕਦਾ ਹੈ। ਅਜਿਹੇ ‘ਚ ਅੱਜ ਅਸੀਂ ਤੁਹਾਨੂੰ ਕੁਝ ਘਰੇਲੂ ਨੁਸਖ਼ੇ ਦੱਸਾਂਗੇ ਜੋ ਤੁਹਾਡੀ ਅੱਖਾਂ ਦੀ ਰੋਸ਼ਨੀ ਨੂੰ ਵਧਾਉਣ ‘ਚ ਸਹਾਇਤਾ ਕਰਨਗੇ। ਨਾਲ ਹੀ ਤੁਸੀਂ ਐਨਕਾਂ ਜਾਂ lens ਤੋਂ ਛੁਟਕਾਰਾ ਪਾ ਸਕਦੇ ਹੋ। ਤਾਂ ਆਓ ਜਾਣਦੇ ਹਾਂ ਉਨ੍ਹਾਂ ਨੁਸਖਿਆਂ ਬਾਰੇ…
Download ABP Live App and Watch All Latest Videos
View In Appਆਂਵਲਾ ਨੂੰ ਗੁਣਾਂ ਦੀ ਖਾਨ ਮੰਨਿਆ ਜਾਂਦਾ ਹੈ। ਉੱਥੇ ਹੀ ਕੋਰੋਨਾ ਕਾਲ ‘ਚ ਇਮਿਊਨਿਟੀ ਵਧਾਉਣ ਲਈ ਮਾਹਰਾਂ ਦੁਆਰਾ ਇਸਦਾ ਸੇਵਨ ਕਰਨ ਦੀ ਸਲਾਹ ਦਿੱਤੀ ਜਾ ਰਹੀ ਹੈ। ਉੱਥੇ ਹੀ ਅੱਖਾਂ ਦੀ ਰੋਸ਼ਨੀ ਨੂੰ ਵਧਾਉਣ ‘ਚ ਵੀ ਇਹ ਰਾਮਬਾਣ ਦੀ ਤਰ੍ਹਾਂ ਕੰਮ ਕਰਦਾ ਹੈ। ਰੋਜ਼ਾਨਾ 1 ਵੱਡਾ ਚਮਚ ਆਂਵਲਾ ਜੂਸ ਪੀਣ ਨਾਲ ਅੱਖਾਂ ਦੀ ਰੌਸ਼ਨੀ ਵਧਦੀ ਹੈ। ਜੇ ਤੁਸੀਂ ਚਾਹੋ ਤਾਂ ਤੁਸੀਂ ਆਂਵਲਾ ਜੈਮ, ਅਚਾਰ, ਪਾਊਡਰ ਅਤੇ ਮੁਰੱਬੇ ਦਾ ਸੇਵਨ ਵੀ ਕਰ ਸਕਦੇ ਹੋ।
ਬਦਾਮ, ਸੌਂਫ ਅਤੇ ਮਿਸ਼ਰੀ ਤਿੰਨੋਂ ਚੀਜ਼ਾਂ ਅੱਖਾਂ ਦੀ ਰੋਸ਼ਨੀ ਨੂੰ ਤੇਜ਼ ਕਰਨ ‘ਚ ਬਹੁਤ ਫਾਇਦੇਮੰਦ ਹੁੰਦੀਆਂ ਹਨ। ਇਸ ਦੇ ਲਈ ਤਿੰਨੋਂ ਚੀਜ਼ਾਂ ਨੂੰ ਬਰਾਬਰ ਮਾਤਰਾ ‘ਚ ਪੀਸੋ। ਤਿਆਰ ਪਾਊਡਰ ਦੇ 1 ਵੱਡੇ ਚਮਚ ਨੂੰ 1 ਗਲਾਸ ਗਰਮ ਦੁੱਧ ‘ਚ ਮਿਲਾਕੇ ਸੌਂਣ ਤੋਂ ਪਹਿਲਾਂ ਪੀਓ।
ਦੇਸੀ ਘਿਓ ‘ਚ ਵਿਟਾਮਿਨ, ਖਣਿਜ, ਐਂਟੀ-ਆਕਸੀਡੈਂਟ ਗੁਣ ਦੇ ਨਾਲ ਚਿਕਿਤਸਕ ਗੁਣ ਹੁੰਦੇ ਹਨ। ਆਯੁਰਵੈਦ ਦੇ ਅਨੁਸਾਰ ਇਸ ਦਾ ਸੇਵਨ ਕਰਨ ਨਾਲ ਕਈ ਬਿਮਾਰੀਆਂ ਤੋਂ ਬਚਿਆ ਜਾ ਸਕਦਾ ਹੈ। ਇਸ ਦੇ ਸੇਵਨ ਨਾਲ ਪਾਚਨ ਪ੍ਰਣਾਲੀ ਅਤੇ ਸਰੀਰ ਦੀ ਇਮਿਊਨਿਟੀ ਮਜ਼ਬੂਤ ਹੁੰਦੀ ਹੈ। ਓਥੇ ਹੀ ਇਹ ਅੱਖਾਂ ਦੀਆਂ ਸਮੱਸਿਆਵਾਂ ਨੂੰ ਦੂਰ ਕਰਨ ਦੇ ਨਾਲ ਰੌਸ਼ਨੀ ਨੂੰ ਵਧਾਉਣ ‘ਚ ਸਹਾਇਤਾ ਕਰਦਾ ਹੈ।
ਅੱਖਾਂ ਨੂੰ ਤੰਦਰੁਸਤ ਰੱਖਣ ਲਈ ਬਦਾਮ, ਕਿਸ਼ਮਿਸ਼, ਅੰਜੀਰ ਸਭ ਤੋਂ ਬੈਸਟ ਹੁੰਦੇ ਹਨ। ਅੱਖਾਂ ਦੀ ਰੌਸ਼ਨੀ ਵਧਾਉਣ ਲਈ ਰੋਜ਼ਾਨਾ 5-6 ਬਦਾਮ ਨੂੰ ਪਾਣੀ ‘ਚ ਭਿਓ ਦਿਓ। ਫਿਰ ਅਗਲੀ ਸਵੇਰ ਇਸ ਦਾ ਪੇਸਟ ਬਣਾਕੇ ਪਾਣੀ ਵਿਚ ਮਿਲਾਕੇ ਪੀਣ ਨਾਲ ਫ਼ਾਇਦਾ ਮਿਲਦਾ ਹੈ।
ਗਾਜਰ ਅਤੇ ਪੱਤੇਦਾਰ ਸਬਜ਼ੀਆਂ ‘ਚ ਵਿਟਾਮਿਨ ਏ, ਸੀ, ਆਇਰਨ ਅਤੇ ਹੋਰ ਪੌਸ਼ਟਿਕ ਤੱਤ ਦੇ ਨਾਲ ਐਂਟੀ-ਆਕਸੀਡੈਂਟ ਗੁਣ ਹੁੰਦੇ ਹਨ। ਇਨ੍ਹਾਂ ਦਾ ਸੇਵਨ ਅੱਖਾਂ ਦੀ ਰੋਸ਼ਨੀ ਨੂੰ ਵਧਾਉਣ ‘ਚ ਮਦਦ ਕਰਦਾ ਹੈ। ਉੱਥੇ ਹੀ ਇਸ ਨਾਲ ਜੁੜੀਆਂ ਸਮੱਸਿਆਵਾਂ ਤੋਂ ਬਚਾਅ ਰਹਿੰਦਾ ਹੈ। ਤੁਸੀਂ ਇਨ੍ਹਾਂ ਨੂੰ ਸਲਾਦ, ਸਬਜ਼ੀਆਂ ਜਾਂ ਜੂਸ ਦੇ ਤੌਰ ‘ਤੇ ਡੇਲੀ ਡਾਇਟ ‘ਚ ਸ਼ਾਮਲ ਕਰ ਸਕਦੇ ਹੋ।
ਇਸ ਤੋਂ ਇਲਾਵਾ ਸੌਣ ਤੋਂ ਪਹਿਲਾਂ ਪੈਰਾਂ ਦੀਆਂ ਤਲੀਆਂ ਦੀ ਸਰੋਂ ਦੇ ਤੇਲ ਨਾਲ ਮਸਾਜ ਕਰੋ। ਸਵੇਰੇ ਨੰਗੇ ਪੈਰੀਂ ਹਰੇ ਘਾਹ ‘ਤੇ ਤੁਰਨ ਨਾਲ ਲਾਭ ਹੋਵੇਗਾ।
ਰੋਜ਼ਾਨਾ ਅਨੂਲੋਮ-ਵਿਲੋਮ ਪ੍ਰਣਾਯਮ ਕਰੋ। ਅੱਖਾਂ ‘ਚ ਧੁੰਦਲਾਪਣ ਜਾਂ ਦਰਦ ਹੋਣ ‘ਤੇ ਠੰਡੇ ਪਾਣੀ ਨਾਲ ਧੋ ਲਓ।