Weak Memory : ਵੱਧਦੀ ਉਮਰ ਨਾਲ ਕੀ ਤੁਹਾਡੇ 'ਤੇ ਵੀ ਪੈ ਰਿਹਾ ਕਮਜੋਰ ਯਾਦਦਾਸ਼ਤ ਦਾ ਪ੍ਰਭਾਵ ਤਾਂ ਡਾਇਟ 'ਚ ਸ਼ਾਮਿਲ ਕਰੋ ਆਹ ਚੀਜ਼ਾਂ
ਅੱਜ ਅਸੀਂ ਤੁਹਾਨੂੰ ਕੁਝ ਅਜਿਹੀਆਂ ਚੀਜ਼ਾਂ ਬਾਰੇ ਦੱਸਾਂਗੇ ਜੋ ਬੱਚਿਆਂ ਤੋਂ ਲੈ ਕੇ ਵੱਡਿਆਂ ਤੱਕ ਹਰ ਕਿਸੇ ਨੂੰ ਜ਼ਰੂਰ ਖਾਣਾ ਚਾਹੀਦਾ ਹੈ। ਇਸ ਨਾਲ ਨਾ ਸਿਰਫ ਤੁਹਾਡਾ ਦਿਮਾਗ ਤੇਜ਼ ਹੋਵੇਗਾ, ਸਗੋਂ ਤੁਸੀਂ ਆਪਣੇ ਆਤਮ-ਵਿਸ਼ਵਾਸ ਨੂੰ ਵੀ ਵਧਾ ਸਕੋਗੇ। ਆਓ ਜਾਣਦੇ ਹਾਂ ਅਜਿਹੀਆਂ ਚੀਜ਼ਾਂ ਬਾਰੇ।
Download ABP Live App and Watch All Latest Videos
View In Appਐਂਟੀਆਕਸੀਡੈਂਟਸ ਨਾਲ ਭਰਪੂਰ ਬਰੋਕਲੀ ਦਾ ਸੇਵਨ ਤੁਹਾਡੇ ਦਿਮਾਗ ਦੀ ਸਿਹਤ ਨੂੰ ਵੀ ਮਜ਼ਬੂਤ ਕਰ ਸਕਦਾ ਹੈ। ਇਸ 'ਚ ਓਮੇਗਾ-3 ਫੈਟੀ ਐਸਿਡ, ਆਇਰਨ, ਵਿਟਾਮਿਨ ਈ ਅਤੇ ਕਾਪਰ ਪਾਇਆ ਜਾਂਦਾ ਹੈ, ਜੋ ਦਿਮਾਗ ਦੀ ਯਾਦ ਰੱਖਣ ਦੀ ਸਮਰੱਥਾ ਨੂੰ ਵਧਾਉਂਦਾ ਹੈ।
ਆਪਣੇ ਦਿਮਾਗ ਨੂੰ ਤੇਜ਼ ਬਣਾਉਣ ਲਈ ਤੁਸੀਂ ਆਪਣੀ ਖੁਰਾਕ ਵਿੱਚ ਵਿਟਾਮਿਨ ਏ, ਸੀ, ਕੇ, ਬੀ6, ਕੈਲਸ਼ੀਅਮ ਅਤੇ ਆਇਰਨ ਨਾਲ ਭਰਪੂਰ ਬੀਜ ਸ਼ਾਮਲ ਕਰ ਸਕਦੇ ਹੋ। ਇਸਦੇ ਲਈ, ਕੱਦੂ ਦੇ ਬੀਜ, ਸੂਰਜਮੁਖੀ ਦੇ ਬੀਜ, ਤਰਬੂਜ ਦੇ ਬੀਜ ਅਤੇ ਚਿਆ ਦੇ ਬੀਜਾਂ ਦਾ ਸੇਵਨ ਇੱਕ ਸਹੀ ਵਿਕਲਪ ਹੈ। ਐਂਟੀਆਕਸੀਡੈਂਟ ਨਾਲ ਭਰਪੂਰ ਹੋਣ ਕਾਰਨ ਇਹ ਤੁਹਾਨੂੰ ਕਈ ਹੋਰ ਫਾਇਦੇ ਵੀ ਪ੍ਰਦਾਨ ਕਰ ਸਕਦਾ ਹੈ।
ਅਖਰੋਟ ਵਿੱਚ ਅਲਫ਼ਾ-ਲਿਨੋਲੇਨਿਕ ਐਸਿਡ ਅਤੇ ਪੌਲੀਫੇਨੋਲਿਕ ਮਿਸ਼ਰਣ ਵੀ ਭਰਪੂਰ ਹੁੰਦੇ ਹਨ, ਇਸ ਲਈ ਇਸਨੂੰ ਖਾਣ ਨਾਲ ਆਕਸੀਡੇਟਿਵ ਤਣਾਅ ਨਾਲ ਲੜਨ ਵਿੱਚ ਰਾਹਤ ਮਿਲਦੀ ਹੈ। ਇਸ 'ਚ ਓਮੇਗਾ-3 ਫੈਟੀ ਐਸਿਡ ਅਤੇ ਪੌਲੀਫੇਨੋਲ ਵੀ ਪਾਏ ਜਾਂਦੇ ਹਨ, ਜੋ ਸਰੀਰ 'ਚ ਕਈ ਪੋਸ਼ਕ ਤੱਤਾਂ ਦੀ ਕਮੀ ਨੂੰ ਦੂਰ ਕਰਦੇ ਹਨ।
ਡਾਰਕ ਚਾਕਲੇਟ ਦਿਮਾਗ ਲਈ ਵੀ ਸੁਪਰਫੂਡ ਹੈ। ਇਸ 'ਚ ਮੌਜੂਦ ਕੋਕੋ ਯਾਦਦਾਸ਼ਤ ਨੂੰ ਵਧਾਉਂਦਾ ਹੈ। ਇਸ ਦੇ ਨਾਲ ਹੀ ਐਂਟੀਆਕਸੀਡੈਂਟਸ ਨਾਲ ਭਰਪੂਰ ਹੋਣ ਕਾਰਨ ਇਸ ਦੇ ਸੇਵਨ ਨਾਲ ਤੁਹਾਨੂੰ ਤਣਾਅ ਤੋਂ ਵੀ ਰਾਹਤ ਮਿਲਦੀ ਹੈ।
ਦਿਮਾਗ ਲਈ ਹਲਦੀ ਕਿਸੇ ਸੁਪਰਫੂਡ ਤੋਂ ਘੱਟ ਨਹੀਂ ਹੈ। ਇਹ ਐਂਟੀ-ਇੰਫਲੇਮੇਟਰੀ ਗੁਣਾਂ ਅਤੇ ਐਂਟੀਆਕਸੀਡੈਂਟਸ ਨਾਲ ਭਰਪੂਰ ਹੁੰਦੀ ਹੈ, ਜੋ ਖੂਨ ਦੇ ਸੰਚਾਰ ਨੂੰ ਵੀ ਬਿਹਤਰ ਬਣਾਉਂਦੀ ਹੈ। ਅਜਿਹੀ ਸਥਿਤੀ ਵਿੱਚ, ਇਸਨੂੰ ਆਪਣੀ ਖੁਰਾਕ ਵਿੱਚ ਸ਼ਾਮਲ ਕਰਕੇ, ਤੁਸੀਂ ਦਿਮਾਗ ਵਿੱਚ ਆਕਸੀਜਨ ਦੀ ਮਾਤਰਾ ਨੂੰ ਵੀ ਸੁਧਾਰ ਸਕਦੇ ਹੋ। ਇਸ ਨੂੰ ਖਾਣ ਨਾਲ ਡੋਪਾਮਿਨ ਹਾਰਮੋਨ ਵਧਦਾ ਹੈ ਅਤੇ ਯਾਦਦਾਸ਼ਤ ਵਧਦੀ ਹੈ।