Insomnia: ਦੇਰ ਰਾਤ ਤੱਕ ਜਾਗਣ ਦੀ ਬਿਮਾਰੀ? ਤਾਂ ਸ਼ੁਰੂ ਕਰ ਦਿਓ ਆਹ ਕੰਮ, ਆਵੇਗੀ ਸੁਕੂਨ ਵਾਲੀ ਨੀਂਦ
ਅੱਜਕੱਲ੍ਹ ਕਈ ਲੋਕ ਨੀਂਦ ਨਾ ਆਉਣ ਦੀ ਸਮੱਸਿਆ ਤੋਂ ਜੂਝ ਰਹੇ ਹਨ, ਅਜਿਹਾ ਨਹੀਂ ਹੈ ਕਿ ਸਿਰਫ਼ ਘੱਟ ਉਮਰ ਦਾ ਵਿਅਕਤੀ, ਸਗੋਂ ਹਰ ਉਮਰ ਦਾ ਵਿਅਕਤੀ ਇਸ ਪਰੇਸ਼ਾਨੀ ਨਾਲ ਜੂਝ ਰਿਹਾ ਹੈ। ਕੀ ਤੁਸੀਂ ਵੀ ਦੇਰ ਰਾਤ ਜਾਗਣ ਦੀ ਸਮੱਸਿਆ ਤੋਂ ਪਰੇਸ਼ਾਨ ਹੋ ਤਾਂ ਅੱਜ ਅਸੀਂ ਤੁਹਾਨੂੰ ਦੱਸਾਂਗੇ ਕੁਝ ਯੋਗ, ਜਿਨ੍ਹਾਂ ਨੂੰ ਕਰਨ ਤੋਂ ਬਾਅਦ ਤੁਹਾਨੂੰ ਚੰਗੀ ਨੀਂਦ ਆਵੇਗੀ। ਬੀਐਮਜੇ ਓਪਨ ਜਨਰਲ ਵਿੱਚ ਪਬਲਿਸ਼ ਇੱਕ ਆਰਟਿਕਲ ਦੇ ਮੁਤਾਬਕ ਜੇਕਰ ਕਿਸੇ ਵਿਅਕਤੀ ਨੂੰ ਨੀਂਦ ਨਾ ਆਉਣ ਦੀ ਸਮੱਸਿਆ ਹੈ ਤਾਂ ਉਸ ਨੂੰ ਕਸਰਤ ਜਾਂ ਯੋਗਾ ਕਰਨਾ ਚਾਹੀਦਾ ਹੈ।
Download ABP Live App and Watch All Latest Videos
View In Appਇਹ ਕਾਫੀ ਜ਼ਿਆਦਾ ਅਸਰਦਾਰ ਤਰੀਕਾ ਹੈ। ਫਿਜ਼ੀਕਲੀ ਐਕਟਿਵ ਰਹਿਣਾ ਇੱਕ ਵਿਅਕਤੀ ਦੇ ਲਈ ਬਹੁਤ ਜ਼ਰੂਰੀ ਹੁੰਦਾ ਹੈ। ਇਸ ਦੇ ਨਾਲ ਹੀ ਇਹ ਨੀਂਦ ਨਾ ਆਉਣ ਦੀ ਸਮੱਸਿਆ ਨੂੰ ਦੂਰ ਕਰਦਾ ਹੈ।
39 ਤੋਂ 67 ਸਾਲ ਵਾਲੇ ਲੋਕਾਂ ਵਿੱਚ ਇਹ ਰਿਸਰਚ ਕੀਤਾ ਗਿਆ, ਜਿਸ ਵਿੱਚ 4 ਹਜ਼ਾਰ ਤੋਂ ਵੱਧ ਲੋਕਾਂ ਨੂੰ ਸ਼ਾਮਲ ਕੀਤਾ ਗਿਆ। ਇਸ ਪੂਰੀ ਰਿਸਰਚ ਵਿੱਚ 9 ਯੂਰਪੀ ਦੇਸ਼ਾਂ ਨੂੰ ਸ਼ਾਮਲ ਕੀਤਾ ਗਿਆ ਹੈ। ਇਸ ਰਿਸਰਚ ਵਿੱਚ ਸ਼ਾਮਲ ਲੋਕਾਂ ਦੀ ਫਿਜ਼ੀਕਲ ਐਕਟੀਵਿਟੀ ਦੀ ਫ੍ਰੀਕੁਐਂਸੀ ਅਤੇ ਤੇਜ਼ੀ ਦੇ ਨਾਲ ਨੀਂਦ ਦੀ ਕਮੀ ਦੇ ਲੱਛਣਾਂ ਨੂੰ ਦੇਖਿਆ ਗਿਆ ਹੈ।
ਰਿਸਰਚ ਵਿੱਚ ਇਸ ਗੱਲ ‘ਤੇ ਵੀ ਜ਼ੋਰ ਦਿੱਤਾ ਗਿਆ ਕਿ ਜਿਹੜੇ ਲੋਕ ਕਸਰਤ ਜਾਂ ਯੋਗਾ ਕਰਦੇ ਹਨ ਉਨ੍ਹਾਂ ਨੂੰ 6-9 ਘੰਟਿਆਂ ਦੀ ਨੀਂਦ ਲੈਣੀ ਚਾਹੀਦੀ ਹੈ। ਜਿਹੜੀ ਲੋਕ ਫਿਜ਼ੀਕਲੀ ਐਕਟਿਵ ਰਹਿੰਦੇ ਹਨ, ਉਨ੍ਹਾਂ ਦੀ ਸੰਭਾਵਨਾ 21 ਫੀਸਦੀ ਵੱਧ ਹੁੰਦੀ ਹੈ। ਇਹ ਅੰਕੜੇ ਉਮਰ, ਲਿੰਗ ਅਤੇ ਬਾਡੀ ਦੇ ਮਾਸ ਇੰਡੈਕਸ ‘ਤੇ ਨਿਰਭਰ ਕਰਦੇ ਹਨ।
ਨੀਂਦ ਦੀ ਕਮੀ ਜਾਂ ਦੂਜੀ ਗੰਭੀਰ ਬਿਮਾਰੀਆਂ ਤੋਂ ਬਚਣ ਲਈ ਇਕ ਵਿਅਕਤੀ ਨੂੰ ਸਰੀਰਕ ਤੌਰ ‘ਤੇ ਐਕਟਿਵ ਰਹਿਣਾ ਬਹੁਤ ਜ਼ਰੂਰੀ ਹੈ।