Health: ਸ਼ੂਗਰ ਨਾਲ ਵਧਦਾ ਓਵੇਰੀਅਨ ਕੈਂਸਰ ਦਾ ਖਤਰਾ, ਇਦਾਂ ਕਰੋ ਲੱਛਣਾਂ ਦੀ ਪਛਾਣ: ICMR
ਓਵੇਰੀਅਨ ਕੈਂਸਰ ਔਰਤਾਂ ਵਿੱਚ ਪਾਏ ਜਾਣ ਵਾਲੇ ਸਭ ਤੋਂ ਗੰਭੀਰ ਕੈਂਸਰਾਂ ਵਿੱਚੋਂ ਇੱਕ ਹੈ। ਕਿਉਂਕਿ ਇਸ ਦੇ ਸ਼ੁਰੂਆਤੀ ਲੱਛਣ ਸਰੀਰ 'ਤੇ ਨਜ਼ਰ ਨਹੀਂ ਆਉਂਦੇ ਹਨ। ਜਦੋਂ ਤੱਕ ਇਸ ਦੇ ਲੱਛਣ ਨਜ਼ਰ ਆਉਂਦੇ ਹਨ, ਉਦੋਂ ਤੱਕ ਇਗ ਗੰਭੀਰ ਰੂਪ ਲੈ ਲੈਂਦਾ ਹੈ। ਡਾਇਬਟੀਜ਼ ਓਵੇਰੀਅਨ ਕੈਂਸਰ ਦੇ ਖਤਰੇ ਨੂੰ ਵਧਾਉਂਦੀ ਹੈ। ਓਵੇਰੀਅਨ ਕੈਂਸਰ 78 ਵਿੱਚੋਂ 1 ਔਰਤ ਨੂੰ ਪ੍ਰਭਾਵਿਤ ਕਰਦਾ ਹੈ। ਜਿਨ੍ਹਾਂ ਵਿੱਚੋਂ ਅੱਧੀਆਂ 63 ਸਾਲ ਜਾਂ ਇਸ ਤੋਂ ਵੱਧ ਉਮਰ ਦੀਆਂ ਹੁੰਦੀਆਂ ਹਨ।
Download ABP Live App and Watch All Latest Videos
View In Appਓਵੇਰੀਅਨ ਕੈਂਸਰ ਕਾਲੀਆਂ ਔਰਤਾਂ ਦੇ ਮੁਕਾਬਲੇ ਗੋਰੀਆਂ ਔਰਤਾਂ ਵਿੱਚ ਜ਼ਿਆਦਾ ਹੁੰਦਾ ਹੈ। ਇਹ ਵੱਡੀ ਉਮਰ ਦੀਆਂ ਔਰਤਾਂ ਨੂੰ ਛੋਟੀਆਂ ਉਮਰ ਦੀਆਂ ਔਰਤਾਂ ਨਾਲੋਂ ਜ਼ਿਆਦਾ ਪ੍ਰਭਾਵਿਤ ਕਰਦਾ ਹੈ।
ਡਾਇਬੀਟੀਜ਼ ਕਈ ਕੈਂਸਰਾਂ ਦੇ ਵਧੇ ਹੋਏ ਖਤਰੇ ਨਾਲ ਜੁੜਿਆ ਹੋਇਆ ਹੈ, ਜਿਸ ਵਿੱਚ ਲੀਵਰ, ਗਰਦਨ, ਛਾਤੀ ਅਤੇ ਐਂਡੋਮੈਟਰੀਅਲ ਕੈਂਸਰ ਸ਼ਾਮਲ ਹੈ।
ਸ਼ੂਗਰ ਦੇ ਮਰੀਜ਼ਾਂ ਨੂੰ ਭੋਜਨ ਪਚਣ ਵਿੱਚ ਮੁਸ਼ਕਲ ਹੁੰਦੀ ਹੈ। ਜਿਸ ਕਾਰਨ ਉਨ੍ਹਾਂ ਨੂੰ ਅਕਸਰ ਕਬਜ਼ ਦੀ ਸਮੱਸਿਆ ਰਹਿੰਦੀ ਹੈ। ਅਜਿਹੀ ਸਥਿਤੀ ਵਿੱਚ ਕੈਂਸਰ ਦਾ ਖ਼ਤਰਾ ਵੱਧ ਜਾਂਦਾ ਹੈ।
ਗਲੂਕੋਜ਼ ਕੈਂਸਰ ਸੈਲਸ ਦਾ ਖਾਣਾ ਹੁੰਦਾ ਹੈ, ਇਸ ਲਈ ਅਕਸਰ ਬਹੁਤ ਜ਼ਿਆਦਾ ਚੀਨੀ ਖਾਣ ਲਈ ਮਨ੍ਹਾ ਕੀਤਾ ਜਾਂਦਾ ਹੈ। ਕਿਉਂਕਿ ਇਸ ਨਾਲ ਕਈ ਕੈਂਸਰਾਂ ਦਾ ਖਤਰਾ ਵੱਧ ਜਾਂਦਾ ਹੈ।