Cold Coffee: ਤੁਸੀਂ ਵੀ ਪੀਂਦੇ ਹੋ ਲੋੜ ਤੋਂ ਵੱਧ ਕੋਲਡ ਕੌਫੀ ਤਾਂ ਜਾਣ ਲਓ ਇਸ ਦੇ ਨੁਕਸਾਨ, ਸਿਹਤ ਮਾਹਰ ਵੀ ਕਰਦੇ ਮਨ੍ਹਾ
ਜ਼ਿਆਦਾ ਕੋਲਡ ਕੌਫੀ ਪੀਣਾ ਸਰੀਰ ਲਈ ਹਾਨੀਕਾਰਕ ਸਾਬਤ ਹੋ ਸਕਦਾ ਹੈ। ਆਓ ਜਾਣਦੇ ਹਾਂ ਸਿਹਤ ਮਾਹਿਰਾਂ ਦਾ ਕੀ ਮੰਨਣਾ ਹੈ?
Continues below advertisement
cold coffee
Continues below advertisement
1/5
ਜ਼ਿਆਦਾਤਰ ਲੋਕ ਗਰਮੀ ਤੋਂ ਰਾਹਤ ਪਾਉਣ ਲਈ ਕਾਫੀ ਮਾਤਰਾ 'ਚ ਕੋਲਡ ਕੌਫੀ ਪੀਣਾ ਪਸੰਦ ਕਰਦੇ ਹਨ। ਲੋਕ ਹੌਟ ਕੌਫੀ ਅਤੇ ਚਾਹ ਦੀ ਥਾਂ ਕੋਲਡ ਕੌਫੀ ਬਹੁਤ ਸੁਆਦ ਨਾਲ ਪੀਂਦੇ ਹਨ। ਪਰ ਜ਼ਿਆਦਾ ਪੀਣ ਨਾਲ ਸਰੀਰ 'ਤੇ ਮਾੜੇ ਪ੍ਰਭਾਵ ਪੈਂਦੇ ਹਨ। ਇਨ੍ਹੀਂ ਦਿਨੀਂ ਪੂਰੇ ਦੇਸ਼ 'ਚ ਅੱਤ ਦੀ ਗਰਮੀ ਪੈ ਰਹੀ ਹੈ। ਇਸ ਦੌਰਾਨ ਜ਼ਿਆਦਾਤਰ ਲੋਕ ਚਾਹ ਅਤੇ ਕੌਫੀ ਦੀ ਬਜਾਏ ਕੋਲਡ ਕੌਫੀ ਪੀਣਾ ਪਸੰਦ ਕਰਦੇ ਹਨ ਪਰ ਤੁਹਾਨੂੰ ਦੱਸ ਦਈਏ ਕਿ ਇਸ ਨਾਲ ਕਈ ਬਿਮਾਰੀਆਂ ਦਾ ਖਤਰਾ ਵੱਧ ਜਾਂਦਾ ਹੈ।
2/5
ਦਰਅਸਲ, ਕੋਲਡ ਕੌਫੀ ਵਿੱਚ ਵੱਡੀ ਮਾਤਰਾ ਵਿੱਚ ਚੀਨੀ ਦੀ ਵਰਤੋਂ ਕੀਤੀ ਜਾਂਦੀ ਹੈ। ਇਸ ਲਈ ਇਸ ਨੂੰ ਜ਼ਿਆਦਾ ਮਾਤਰਾ 'ਚ ਪੀਣ ਨਾਲ ਬਲੱਡ ਸ਼ੂਗਰ ਲੈਵਲ ਤੇਜ਼ੀ ਨਾਲ ਵੱਧ ਸਕਦਾ ਹੈ। ਇਸ ਤੋਂ ਇਲਾਵਾ ਟਾਈਪ-2 ਡਾਇਬਟੀਜ਼ ਦਾ ਖ਼ਤਰਾ ਵੀ ਵੱਧ ਜਾਂਦਾ ਹੈ।
3/5
ਕੋਲਡ ਕੌਫੀ ਵਿਚ ਕੈਫੀਨ ਦੀ ਮਾਤਰਾ ਵੀ ਜ਼ਿਆਦਾ ਹੁੰਦੀ ਹੈ, ਇਸ ਨੂੰ ਜ਼ਿਆਦਾ ਮਾਤਰਾ ਵਿਚ ਪੀਣ ਨਾਲ ਸਲੀਪ ਸਾਈਕਲ ਖਰਾਬ ਹੋਣ ਦੀ ਸੰਭਾਵਨਾ ਵੱਧ ਜਾਂਦੀ ਹੈ। ਇਸ ਤੋਂ ਇਲਾਵਾ ਨੀਂਦ ਦੀ ਕਮੀ ਕਈ ਬਿਮਾਰੀਆਂ ਦਾ ਖਤਰਾ ਵੀ ਵਧਾ ਸਕਦੀ ਹੈ।
4/5
ਗਰਮੀਆਂ 'ਚ ਅਕਸਰ ਸਰੀਰ 'ਚ ਪਾਣੀ ਦੀ ਕਮੀ ਹੋਣ ਦਾ ਡਰ ਰਹਿੰਦਾ ਹੈ ਜੇਕਰ ਤੁਸੀਂ ਬਹੁਤ ਜ਼ਿਆਦਾ ਕੋਲਡ ਕੌਫੀ ਪੀਂਦੇ ਹੋ ਤਾਂ ਤੁਸੀਂ ਡੀਹਾਈਡ੍ਰੇਸ਼ਨ ਦਾ ਸ਼ਿਕਾਰ ਹੋ ਸਕਦੇ ਹੋ, ਇਸ ਲਈ ਇਸ ਨੂੰ ਪੀਣ ਤੋਂ ਪਹਿਲਾਂ ਇਹ ਨਾ ਸੋਚੋ ਕਿ ਇਹ ਤੁਹਾਡੇ ਪੇਟ ਲਈ ਚੰਗੀ ਹੈ।
5/5
ਕੋਲਡ ਕੌਫੀ ਪੀਣ ਨਾਲ ਤੁਸੀਂ ਘਬਰਾਹਟ ਅਤੇ ਚਿੰਤਾ ਦਾ ਸ਼ਿਕਾਰ ਵੀ ਹੋ ਸਕਦੇ ਹੋ। ਇਹ ਪੇਟ ਲਈ ਬਿਲਕੁਲ ਵੀ ਚੰਗਾ ਨਹੀਂ ਹੁੰਦਾ।
Continues below advertisement
Published at : 23 Jun 2024 05:31 AM (IST)