Health Tips: ਗਰਮੀਆਂ 'ਚ ਅੰਡੇ ਖਾਣਾ ਰਹਿੰਦਾ ਸਹੀ ਜਾਂ ਨਹੀਂ? ਮਾਹਿਰ ਤੋਂ ਜਾਣੋ ਕਿੰਨੇ ਅੰਡੇ ਖਾ ਸਕਦੇ ਹੋ?
ਇਸੇ ਕਰਕੇ ਕਿਹਾ ਜਾਂਦਾ ਹੈ ਸੰਡੇ ਹੋ ਜਾਂ ਮੰਡੇ ਰੋਜ਼ ਖਾਓ ਅੰਡੇ। ਸਰਦੀਆਂ ਦੇ 'ਚ ਅੰਡੇ ਰੋਜ਼ਾਨਾ ਵਾਂਗ ਖਾਏ ਜਾਂ ਸਕਦੇ ਹਨ ਕੀ ਗਰਮੀਆਂ ਦੇ ਵਿੱਚ ਰੋਜ਼ ਅੰਡੇ ਖਾਣਾ ਸਹੀ ਰਹਿੰਦਾ ਹੈ? ਬਹੁਤ ਸਾਰੇ ਲੋਕ ਇਸ ਗੱਲ ਨੂੰ ਲੈ ਕੇ ਭੰਬਲਭੂਸੇ ਦੇ ਵਿੱਚ ਰਹਿੰਦੇ ਹਨ, ਤਾਂ ਆਓ ਅੱਜ ਜਾਣਦੇ ਹਾਂ ਕਿ ਗਰਮੀਆਂ ਦੇ ਵਿੱਚ ਇਸ ਦਾ ਸੇਵਨ ਕਰਨਾ ਸਹੀ ਰਹਿੰਦਾ ਹੈ ਜਾਂ ਨਹੀਂ?
Download ABP Live App and Watch All Latest Videos
View In Appਪਰ ਗਰਮੀਆਂ ਦੌਰਾਨ ਜ਼ਿਆਦਾਤਰ ਲੋਕ ਇਸ ਤੋਂ ਦੂਰ ਰਹਿੰਦੇ ਹਨ। ਅੰਡੇ ਖਾਣ ਨੂੰ ਲੈ ਕੇ ਲੋਕਾਂ ਵਿਚ ਕਈ ਮਿੱਥ ਪ੍ਰਚਲਿਤ ਹਨ, ਜਿਨ੍ਹਾਂ ਵਿਚੋਂ ਇਕ ਹੈ ਗਰਮੀਆਂ ਵਿਚ ਇਸ ਦਾ ਸੇਵਨ ਨਾ ਕਰਨਾ। ਮੰਨਿਆ ਜਾਂਦਾ ਹੈ ਕਿ ਇਸ ਦੀ ਤਾਸੀਰ ਗਰਮ ਹੈ, ਇਸ ਲਈ ਇਸ ਨੂੰ ਖਾਣ ਨਾਲ ਗਰਮੀਆਂ 'ਚ ਦਸਤ ਜਾਂ ਉਲਟੀਆਂ ਹੋ ਸਕਦੀਆਂ ਹਨ।
ਇਸ ਕਾਰਨ ਲੋਕ ਸਿਹਤਮੰਦ ਭੋਜਨ ਨੂੰ ਨਜ਼ਰਅੰਦਾਜ਼ ਕਰਦੇ ਹਨ। ਸਰੀਰ ਵਿੱਚ ਕਈ ਪੌਸ਼ਟਿਕ ਤੱਤਾਂ ਦੀ ਕਮੀ ਨੂੰ ਪੂਰਾ ਕਰਨ ਵਾਲੇ ਅੰਡੇ ਦਾ ਸੇਵਨ ਛੱਡਣ ਦੀ ਬਜਾਏ, ਇਹ ਜਾਣਨਾ ਜ਼ਰੂਰੀ ਹੈ ਕਿ ਗਰਮੀਆਂ ਵਿੱਚ ਇਸਨੂੰ ਕਿਵੇਂ ਖਾਣਾ ਹੈ। ਇੱਥੇ ਅਸੀਂ ਤੁਹਾਨੂੰ ਮਾਹਿਰਾਂ ਦੇ ਜ਼ਰੀਏ ਦੱਸਣ ਜਾ ਰਹੇ ਹਾਂ ਕਿ ਤੁਸੀਂ ਇੱਕ ਦਿਨ ਵਿੱਚ ਕਿੰਨੇ ਅੰਡੇ ਖਾ ਸਕਦੇ ਹੋ। ਅਤੇ ਕਿਨ੍ਹਾਂ ਤਰੀਕਿਆਂ ਨਾਲ ਇਸ ਨੂੰ ਖਾਣਾ ਸਭ ਤੋਂ ਵਧੀਆ ਹੈ?
ਜੇਕਰ ਅਸੀਂ ਗਰਮੀਆਂ ਵਿੱਚ ਬਹੁਤ ਜ਼ਿਆਦਾ ਅੰਡੇ ਖਾਂਦੇ ਹਾਂ ਤਾਂ ਕੀ ਸਾਡੇ ਸਰੀਰ ਨੂੰ ਕੋਈ ਨੁਕਸਾਨ ਹੋਵੇਗਾ? ਅੰਡੇ ਵਿੱਚ ਪ੍ਰੋਟੀਨ ਦੀ ਭਰਪੂਰ ਮਾਤਰਾ ਹੁੰਦੀ ਹੈ, ਜੋ ਸਿਹਤ ਲਈ ਫਾਇਦੇਮੰਦ ਹੁੰਦੀ ਹੈ। ਜਿੱਥੋਂ ਤੱਕ ਗਰਮੀਆਂ ਦਾ ਸਵਾਲ ਹੈ, ਤੁਸੀਂ ਗਰਮੀਆਂ ਦੇ ਮੌਸਮ ਵਿੱਚ ਹਰ ਰੋਜ਼ ਇੱਕ ਜਾਂ ਦੋ ਅੰਡੇ ਖਾ ਸਕਦੇ ਹੋ।
ਮਾਹਿਰ ਦੇ ਅਨੁਸਾਰ ਤੁਸੀਂ ਅੰਡੇ ਨੂੰ ਉਬਾਲ ਕੇ ਜਾਂ ਆਮਲੇਟ ਬਣਾ ਕੇ ਖਾ ਸਕਦੇ ਹੋ। ਗਰਮੀਆਂ ਦੇ ਮੌਸਮ 'ਚ ਜ਼ਿਆਦਾ ਅੰਡੇ ਨਾ ਖਾਓ ਦੋ ਜਾਂ ਤਿੰਨ ਤੋਂ ਜ਼ਿਆਦਾ ਅੰਡੇ ਖਾਣ ਨਾਲ ਤੁਹਾਡੇ ਪੇਟ 'ਚ ਜਲਣ ਹੋ ਸਕਦੀ ਹੈ। ਬਹੁਤ ਜ਼ਿਆਦਾ ਅੰਡੇ ਖਾਣ ਨਾਲ ਤੁਹਾਡੇ ਸਰੀਰ ਦਾ ਤਾਪਮਾਨ ਵਧ ਜਾਂਦਾ ਹੈ ਅਤੇ ਪੇਟ ਦੀਆਂ ਕਈ ਤਰ੍ਹਾਂ ਦੀਆਂ ਸਮੱਸਿਆਵਾਂ ਹੋ ਸਕਦੀਆਂ ਹਨ। ਪਰ ਜੇਕਰ ਤੁਸੀਂ ਸਿਰਫ ਇੱਕ ਜਾਂ ਦੋ ਅੰਡੇ ਖਾਓਗੇ ਤਾਂ ਤੁਹਾਨੂੰ ਕੋਈ ਸਮੱਸਿਆ ਨਹੀਂ ਹੋਵੇਗੀ।
ਜੇਕਰ ਕਿਸੇ ਨੂੰ ਦਸਤ, ਉਲਟੀ ਜਾਂ ਪੇਟ ਸੰਬੰਧੀ ਕੋਈ ਸਮੱਸਿਆ ਹੈ ਤਾਂ ਉਸ ਨੂੰ ਅੰਡੇ ਖਾਣ ਤੋਂ ਪਹਿਲਾਂ ਮਾਹਿਰਾਂ ਦੀ ਸਲਾਹ ਜ਼ਰੂਰ ਲੈਣੀ ਚਾਹੀਦੀ ਹੈ। ਜੇਕਰ ਪਾਚਨ ਤੰਤਰ ਦੀ ਸਿਹਤ ਵਿਗੜਦੀ ਹੈ ਤਾਂ ਸਾਨੂੰ ਖਿਚੜੀ ਜਾਂ ਹੋਰ ਹਲਕਾ ਭੋਜਨ ਹੀ ਲੈਣਾ ਚਾਹੀਦਾ ਹੈ।