ਸਰਦੀਆਂ 'ਚ ਗਰਮ ਕੱਪੜੇ ਪਾ ਕੇ ਸੌਣਾ ਕਿੰਨਾ ਸਹੀ? ਜਾਣੋ ਸਰੀਰ ‘ਤੇ ਇਸਦਾ ਅਸਰ

ਰਜਾਈ ਅੰਦਰ ਸਵੈਟਰ ਪਾ ਕੇ ਸੌਣਾ ਸਿਹਤ ਲਈ ਠੀਕ ਨਹੀਂ। ਜੋ ਗਰਮਾਹਟ ਤੁਹਾਨੂੰ ਸਕੂਨ ਦਿੰਦੀ ਲੱਗਦੀ ਹੈ, ਉਹ ਰਾਤ ਨੂੰ ਸਰੀਰ ਦੇ ਤਾਪਮਾਨ ਨੂੰ ਬੇਤੁਕਾ ਤਰੀਕੇ ਨਾਲ ਵਧਾ ਦਿੰਦੀ ਹੈ। ਇਸ ਨਾਲ ਪਸੀਨਾ, ਬੇਚੈਨੀ ਅਤੇ ਨੀਂਦ ਵਿੱਚ ਖਲਲ ਪੈ ਸਕਦਾ ਹੈ...

Continues below advertisement

( Image Source : Freepik )

Continues below advertisement
1/6
ਰਜਾਈ ਅੰਦਰ ਸਵੈਟਰ ਪਾ ਕੇ ਸੌਣਾ ਸਿਹਤ ਲਈ ਠੀਕ ਨਹੀਂ। ਜੋ ਗਰਮਾਹਟ ਤੁਹਾਨੂੰ ਸਕੂਨ ਦਿੰਦੀ ਲੱਗਦੀ ਹੈ, ਉਹ ਰਾਤ ਨੂੰ ਸਰੀਰ ਦੇ ਤਾਪਮਾਨ ਨੂੰ ਬੇਤੁਕਾ ਤਰੀਕੇ ਨਾਲ ਵਧਾ ਦਿੰਦੀ ਹੈ। ਇਸ ਨਾਲ ਪਸੀਨਾ, ਬੇਚੈਨੀ ਅਤੇ ਨੀਂਦ ਵਿੱਚ ਖਲਲ ਪੈ ਸਕਦਾ ਹੈ, ਜੋ ਸਿਹਤ ਲਈ ਨੁਕਸਾਨਦਾਇਕ ਹੈ।
2/6
ਉੱਨੀ ਕੱਪੜੇ ਜਾਂ ਮੋਟੇ ਸਵੈਟਰ ਸਰੀਰ ਦੀ ਗਰਮੀ ਨੂੰ ਬਾਹਰ ਨਿਕਲਣ ਨਹੀਂ ਦਿੰਦੇ। ਰਜਾਈ ਅੰਦਰ ਪਹਿਲਾਂ ਹੀ ਗਰਮਾਹਟ ਹੁੰਦੀ ਹੈ, ਉਸ ‘ਤੇ ਸਵੈਟਰ ਪਹਿਨਣ ਨਾਲ ਸਰੀਰ ਦਾ ਤਾਪਮਾਨ ਲੋੜ ਤੋਂ ਕਾਫ਼ੀ ਵੱਧ ਜਾਂਦਾ ਹੈ। ਇਸ ਨਾਲ ਖੂਨ ਦੀਆਂ ਨਾੜੀਆਂ ‘ਤੇ ਦਬਾਅ ਪੈਂਦਾ ਹੈ, ਬਲੱਡ ਪ੍ਰੈਸ਼ਰ ਵੱਧ ਸਕਦਾ ਹੈ ਅਤੇ ਘਬਰਾਹਟ ਹੋ ਸਕਦੀ ਹੈ। ਦਿਲ ਦੇ ਮਰੀਜ਼ਾਂ ਲਈ ਇਹ ਆਦਤ ਖਤਰਨਾਕ ਸਾਬਤ ਹੋ ਸਕਦੀ ਹੈ।
3/6
ਸਰਦੀਆਂ 'ਚ ਹਵਾ ਪਹਿਲਾਂ ਹੀ ਖੁਸ਼ਕ ਹੁੰਦੀ ਹੈ। ਉੱਨੀ ਕੱਪੜੇ ਪਹਿਨ ਕੇ ਸੌਣ ਨਾਲ ਕੱਪੜਿਆਂ ਅਤੇ ਚਮੜੀ ਵਿਚਕਾਰ ਰਗੜ ਪੈਂਦੀ ਹੈ, ਜਿਸ ਨਾਲ ਚਮੜੀ ਦੀ ਨਮੀ ਹੋਰ ਵੀ ਘਟ ਜਾਂਦੀ ਹੈ। ਇਸ ਕਾਰਨ ਸਵੇਰੇ ਉੱਠਦੇ ਸਮੇਂ ਖੁਜਲੀ, ਲਾਲੀ ਜਾਂ ਐਗਜ਼ੀਮਾ ਵਰਗੀਆਂ ਸਮੱਸਿਆਵਾਂ ਹੋ ਸਕਦੀਆਂ ਹਨ। ਡਾਕਟਰ ਇਸਨੂੰ “ਵਿੰਟਰ ਇਚ” ਕਹਿੰਦੇ ਹਨ ਅਤੇ ਉੱਨ ਦੇ ਰੇਸ਼ੇ ਕੋਮਲ ਚਮੜੀ ਨੂੰ ਨੁਕਸਾਨ ਪਹੁੰਚਾ ਸਕਦੇ ਹਨ।
4/6
ਵਿਗਿਆਨ ਮੁਤਾਬਕ ਚੰਗੀ ਅਤੇ ਡੂੰਘੀ ਨੀਂਦ ਲਈ ਸਰੀਰ ਦਾ ਤਾਪਮਾਨ ਥੋੜ੍ਹਾ ਘੱਟ ਹੋਣਾ ਜ਼ਰੂਰੀ ਹੁੰਦਾ ਹੈ। ਸਵੈਟਰ ਪਹਿਨ ਕੇ ਸੌਣ ਨਾਲ ਸਰੀਰ ਜ਼ਿਆਦਾ ਗਰਮ ਹੋ ਜਾਂਦਾ ਹੈ, ਜਿਸ ਕਾਰਨ ਰਾਤ ਭਰ ਬੇਚੈਨੀ, ਪਸੀਨਾ ਅਤੇ ਨੀਂਦ ਵਿੱਚ ਖਲਲ ਪੈਂਦਾ ਹੈ। ਇਸੇ ਲਈ ਸਵੇਰੇ ਉੱਠ ਕੇ ਤਰੋਤਾਜ਼ਾ ਹੋਣ ਦੀ ਥਾਂ ਥਕਾਵਟ ਮਹਿਸੂਸ ਹੁੰਦੀ ਹੈ।
5/6
ਬਹੁਤ ਤੰਗ ਅਤੇ ਮੋਟੇ ਕੱਪੜੇ ਪਾ ਕੇ ਰਜਾਈ ਲੈਣ ਨਾਲ ਕਦੇ-ਕਦੇ 'ਆਕਸੀਜਨ ਬਲਾਕ' ਹੋਣ ਦਾ ਖ਼ਤਰਾ ਰਹਿੰਦਾ ਹੈ। ਖਾਸ ਕਰਕੇ ਛੋਟੇ ਬੱਚਿਆਂ ਨਾਲ ਅਜਿਹਾ ਹੋ ਸਕਦਾ ਹੈ ਕਿਉਂਕਿ ਉਹ ਦੱਸ ਨਹੀਂ ਪਾਉਂਦੇ ਕਿ ਉਨ੍ਹਾਂ ਨੂੰ ਘਬਰਾਹਟ ਹੋ ਰਹੀ ਹੈ।
Continues below advertisement
6/6
ਠੰਢ ਤੋਂ ਬਚਣ ਅਤੇ ਸਿਹਤਮੰਦ ਰਹਿਣ ਲਈ ਇਹ ਤਰੀਕੇ ਅਪਣਾਓ: ਸੌਂਦੇ ਸਮੇਂ ਸੂਤੀ ਜਾਂ ਰੇਸ਼ਮੀ ਕੱਪੜੇ ਪਾਓ, ਕਿਉਂਕਿ ਇਹ ਚਮੜੀ ਨੂੰ ਸਾਹ ਲੈਣ ਦਿੰਦੇ ਹਨ। ਜੇ ਠੰਢ ਵੱਧ ਹੋਵੇ ਤਾਂ ਪਤਲੇ ਥਰਮਲ ਪਹਿਨੋ, ਜੋ ਸਰੀਰ ਨਾਲ ਚਿੱਪਕਦੇ ਹਨ। ਸਵੈਟਰ ਪਹਿਨਣ ਦੀ ਬਜਾਏ ਰਜਾਈ ਜਾਂ ਕੰਬਲ ਦੀਆਂ ਪਰਤਾਂ ਵਧਾਓ, ਤਾਂ ਗਰਮੀ ਹੋਣ ਤੇ ਕੰਬਲ ਹਟਾਉਣਾ ਆਸਾਨ ਰਹੇਗਾ।
Sponsored Links by Taboola