ਠੰਡ ‘ਚ ਮਾਰਨਿੰਗ ਵਾਕ ਖਤਰਨਾਕ? ਹਾਰਟ ਅਟੈਕ ਦਾ ਖਤਰਾ ਵਧ ਸਕਦਾ...
ਉੱਤਰ ਭਾਰਤ ਵਿੱਚ ਇਸ ਸਮੇਂ ਕੜਾਕੇ ਦੀ ਠੰਡ ਪੈ ਰਹੀ ਹੈ ਅਤੇ ਅਜਿਹੇ ਮੌਸਮ ਵਿੱਚ ਸਿਹਤ ਦਾ ਧਿਆਨ ਰੱਖਣਾ ਬਹੁਤ ਜ਼ਰੂਰੀ ਹੈ। ਸਰਦੀਆਂ ਵਿੱਚ ਥੋੜ੍ਹੀ ਜਿਹੀ ਲਾਪਰਵਾਹੀ ਵੀ ਸਿਹਤ ਨੂੰ ਨੁਕਸਾਨ ਪਹੁੰਚਾ ਸਕਦੀ ਹੈ। ਡਾਕਟਰਾਂ ਮੁਤਾਬਕ ਠੰਡ, ਕੋਹਰਾ...
Continues below advertisement
( Image Source : Freepik )
Continues below advertisement
1/6
ਉੱਤਰ ਭਾਰਤ ਵਿੱਚ ਇਸ ਸਮੇਂ ਕੜਾਕੇ ਦੀ ਠੰਡ ਪੈ ਰਹੀ ਹੈ ਅਤੇ ਅਜਿਹੇ ਮੌਸਮ ਵਿੱਚ ਸਿਹਤ ਦਾ ਧਿਆਨ ਰੱਖਣਾ ਬਹੁਤ ਜ਼ਰੂਰੀ ਹੈ। ਸਰਦੀਆਂ ਵਿੱਚ ਥੋੜ੍ਹੀ ਜਿਹੀ ਲਾਪਰਵਾਹੀ ਵੀ ਸਿਹਤ ਨੂੰ ਨੁਕਸਾਨ ਪਹੁੰਚਾ ਸਕਦੀ ਹੈ।
2/6
ਡਾਕਟਰਾਂ ਮੁਤਾਬਕ ਠੰਡ, ਕੋਹਰਾ ਅਤੇ ਪ੍ਰਦੂਸ਼ਣ ਕਾਰਨ ਸਵੇਰੇ ਮਾਰਨਿੰਗ ਵਾਕ ਕਰਨਾ ਖਤਰਨਾਕ ਹੋ ਸਕਦਾ ਹੈ, ਕਿਉਂਕਿ ਇਸ ਨਾਲ ਸਰੀਰ ਦਾ ਤਾਪਮਾਨ ਘਟਦਾ ਹੈ ਅਤੇ ਹਾਰਟ ਅਟੈਕ ਦਾ ਖਤਰਾ ਵਧ ਸਕਦਾ ਹੈ।
3/6
ਹਾਰਟ ਦੇ ਸਪੈਸ਼ਲਿਸਟ ਡਾਕਟਰਾਂ ਮੁਤਾਬਕ ਠੰਡ ਦੇ ਮੌਸਮ 'ਚ ਕਿਸੇ ਵੀ ਵਿਅਕਤੀ ਨੂੰ ਮਾਰਨਿੰਗ ਵਾਕ ਨਾ ਕਰਨ ਦੀ ਸਲਾਹ ਦਿੱਤੀ ਜਾਂਦੀ ਹੈ, ਪਰ ਇਸ ਮੌਸਮ'ਚ ਦਿਲ ਦੇ ਮਰੀਜ਼ਾਂ ਨੂੰ ਜ਼ਿਆਦਾ ਠੰਡ'ਚ ਘਰੋਂ ਨਾ ਨਿਕਲਣ ਦੀ ਸਲਾਹ ਦਿੱਤੀ ਜਾਂਦੀ ਹੈ ਕਿਉਂਕਿ ਇਕ ਤਾਂ ਉਨ੍ਹਾਂ ਦਾ ਹਾਰਟ ਪਹਿਲਾਂ ਹੀ ਕਮਜ਼ੋਰ ਹੁੰਦਾ ਹੈ ਅਤੇ ਥੋੜ੍ਹੀ ਜਿਹੀ ਲਾਪ੍ਰਵਾਹੀ ਨਾਲ ਹਾਰਟ ਅਟੈਕ ਦਾ ਖਤਰਾ ਹਾਰ ਵੀ ਵਧ ਜਾਂਦਾ ਹੈ।
4/6
ਹਾਈ ਬਲੱਡ ਪ੍ਰੈਸ਼ਰ ਵਾਲੇ ਲੋਕਾਂ ਨੂੰ ਵੀ ਠੰਡ 'ਚ ਮਾਰਨਿੰਗ ਵਾਕ ਨਹੀਂ ਕਰਨੀ ਚਾਹੀਦੀ ਕਿਉਂਕਿ ਇਸ ਮੌਕੇ ਹਾਰਟ ਰਿਧਮ ਵਿਗੜਨ ਦਾ ਖਤਰਾ ਹੁੰਦਾ ਹੈ ।
5/6
ਡਾਕਟਰਾਂ ਅਨੁਸਾਰ ਗਰਮੀਆਂ ਦੀ ਬਜਾਏ ਸਰਦੀਆਂ 'ਚ ਹਾਰਟ ਅਟੈਕ ਦੇ ਕੇਸ ਜ਼ਿਆਦਾ ਸਾਹਮਣੇ ਆਉਂਦੇ ਹਨ। ਇਸ ਕਰਕੇ ਹਾਰਟ ਮਰੀਜ਼ ਠੰਡ 'ਚ ਮਾਰਨਿੰਗ ਵਾਕ ਕਰਨ ਤੋਂ ਬਚ ਕੇ ਰਹਿਣ।
Continues below advertisement
6/6
ਹਾਰਟ ਮਰੀਜ਼ਾਂ ਅਤੇ ਬਜ਼ੁਰਗਾਂ ਤੋਂ ਇਲਾਵਾ ਹੋਰ ਲੋਕ ਮਾਰਨਿੰਗ ਵਾਕ ਕਰ ਸਕਦੇ ਹਨ, ਪਰ ਇਸ ਲਈ ਉਨ੍ਹਾਂ ਨੂੰ ਵੀ ਪੂਰੇ ਗਰਮ ਕੱਪੜੇ ਪਾ ਕੇ ਘਰੋਂ ਬਾਹਰ ਨਿਕਲਣਾ ਚਾਹੀਦਾ ਹੈ ਜਦਕਿ ਹਾਰਟ ਦੇ ਮਰੀਜ਼ ਤੜਕੇ (6-7 ਵਜੇ ਤੋਂ ਪਹਿਲਾਂ) ਵਾਕ ਕਰਨ ਤੋ ਬਚਣ।
Published at : 02 Jan 2026 04:40 PM (IST)