Health: ਤੁਹਾਡੀ ਕਈ ਸਿਹਤ ਦੀਆਂ ਸਮੱਸਿਆਵਾਂ ਨੂੰ ਦੂਰ ਕਰ ਸਕਦਾ ਇਹ ਮਸਾਲਾ, ਅੱਜ ਹੀ ਘਰ ਲੈ ਆਓ, ਡਾਕਟਰ ਕੋਲ ਨਹੀਂ ਖਾਣੇ ਪੈਣਗੇ ਧੱਕੇ
ਕਲੋਂਜੀ ਵਿੱਚ ਐਂਟੀ ਬੈਕਟੀਰੀਅਲ, ਐਂਟੀਮਾਈਕ੍ਰੋਬਾਇਲ, ਐਂਟੀਵਾਇਰਲ ਐਂਟੀਫੰਗਲ ਅਤੇ ਐਂਟੀ ਪੈਰਾਸਾਈਟਿਕ ਗੁਣ ਹੁੰਦੇ ਹਨ ਜੋ ਚਮੜੀ ਨਾਲ ਸਬੰਧਤ ਸਮੱਸਿਆਵਾਂ ਤੋਂ ਛੁਟਕਾਰਾ ਪਾਉਣ ਵਿੱਚ ਮਦਦ ਕਰ ਸਕਦੇ ਹਨ। ਇਹ ਪਿੰਪਲਸ ਦੇ ਲੱਛਣਾਂ ਨੂੰ ਸੁਧਾਰਨ ਵਿੱਚ ਮਦਦ ਕਰ ਸਕਦੀ ਹੈ।
Download ABP Live App and Watch All Latest Videos
View In Appਕਲੋਂਜੀ ਵਿੱਚ ਐਕਟਿਵ ਐਲੀਮੈਂਟ ਹੁੰਦੇ ਹਨ ਜੋ ਫੈਟ ਨੂੰ ਘਟਾਉਣ ਵਿੱਚ ਮਦਦ ਕਰ ਸਕਦੇ ਹਨ। ਇਸ ਵਿਚ ਐਂਟੀਆਕਸੀਡੈਂਟ ਅਤੇ ਐਂਟੀ-ਇੰਫਲੇਮੇਟਰੀ ਏਜੰਟ ਵੀ ਹੁੰਦੇ ਹਨ ਜੋ ਭਾਰ ਘਟਾਉਣ ਵਿਚ ਵੀ ਮਦਦ ਕਰ ਸਕਦੇ ਹਨ।
ਥਾਇਰਾਇਡ ਦੀ ਸਮੱਸਿਆ 'ਚ ਵੀ ਕਲੋਂਜੀ ਦਾ ਸੇਵਨ ਕਰਨਾ ਫਾਇਦੇਮੰਦ ਹੋ ਸਕਦਾ ਹੈ। ਇਸ ਦੀ ਵਰਤੋਂ ਨਾਲ ਭਾਰ ਘਟਾਉਣਾ, TSH ਹਾਰਮੋਨ ਵਿੱਚ ਸੰਤੁਲਨ ਬਣਾਇਆ ਜਾ ਸਕਦਾ ਹੈ।
ਹਾਈ ਕੋਲੈਸਟ੍ਰੋਲ ਦੀ ਸਮੱਸਿਆ 'ਚ ਵੀ ਕਲੋਂਜੀ ਫਾਇਦੇਮੰਦ ਹੋ ਸਕਦੀ ਹੈ। ਕਲੋਂਜੀ ਵਿੱਚ ਪੌਲੀਅਨਸੈਚੁਰੇਟਿਡ ਫੈਟ ਦੀ ਚੰਗੀ ਮਾਤਰਾ ਹੁੰਦੀ ਹੈ, ਇਹ ਖਰਾਬ ਕੋਲੈਸਟ੍ਰੋਲ ਨੂੰ ਘੱਟ ਕਰਦੀ ਹੈ।
ਇੱਕ ਰਿਸਰਚ ਦੇ ਮੁਤਾਬਕ ਕਲੋਂਜੀ ਜਾਂ ਕਲੋਂਜੀ ਦੇ ਤੇਲ ਨੂੰ ਡਾਈਟ ਵਿੱਚ ਸ਼ਾਮਲ ਕੀਤਾ ਜਾ ਸਕਦਾ ਹੈ। ਇਸ ਵਿੱਚ ਐਂਟੀਆਕਸੀਡੈਂਟ ਗੁਣ ਮੌਜੂਦ ਹੁੰਦੇ ਹਨ, ਜੋ ਕਿ ਟਾਈਪ 2 ਸ਼ੂਗਰ ਲਈ ਫਾਇਦੇਮੰਦ ਹੁੰਦੇ ਹਨ।
ਕਲੋਂਜੀ ਐਂਟੀਆਕਸੀਡੈਂਟਸ ਨਾਲ ਭਰਪੂਰ ਹੁੰਦੀ ਹੈ ਜੋ ਫ੍ਰੀ ਰੈਡੀਕਲਸ ਦੇ ਕਾਰਨ ਹੋਣ ਵਾਲੇ ਨੁਕਸਾਨ ਨੂੰ ਘੱਟ ਕਰਨ ਵਿੱਚ ਮਦਦ ਕਰਦੀ ਹੈ। ਜਦੋਂ ਫ੍ਰੀ ਰੈਡੀਕਲ ਡੈਮੇਜ ਵੱਧ ਜਾਂਦਾ ਹੈ, ਤਾਂ ਪੁਰਾਣੀਆਂ ਬਿਮਾਰੀਆਂ ਹੋਣ ਦੀ ਸੰਭਾਵਨਾ ਹੁੰਦੀ ਹੈ।