ਖੀਰਾ ਖਰੀਦਣ ਸਮੇਂ ਰੱਖੋ ਇਨ੍ਹਾਂ ਗੱਲਾਂ ਦਾ ਧਿਆਨ , ਨਾ ਕਰੋ ਇਹ ਅਣਗਹਿਲੀ
ਖਾਣ ਲਈ ਸਹੀ ਖੀਰੇ ਦੀ ਚੋਣ ਬੜੀ ਲਾਜ਼ਮੀ ਹੈ। ਜੇਕਰ ਅਜਿਹਾ ਨਾ ਹੋਵੇ ਤਾਂ ਖਾਣੇ ਦਾ ਸੁਆਦ ਕਿਰਕਿਰਾ ਹੋ ਸਕਦਾ ਹੈ। ਸਲਾਦ ਵਿਚ ਆਇਆ ਕੌੜਾ ਖੀਰਾ ਮੂੰਹ ਦਾ ਸੁਆਦ ਖਰਾਬ ਕਰ ਦਿੰਦਾ ਹੈ। ਸੋ ਆਓ ਤੁਹਾਨੂੰ ਦੱਸੀਏ ਕਿ ਖੀਰੇ ਦੀ ਚੋਣ ਕਿਵੇਂ ਕਰਨੀ ਹੈ
Download ABP Live App and Watch All Latest Videos
View In Appਖੀਰੇ ਦੀ ਚੋਣ ਕਰਨ ਦਾ ਸਹੀ ਤਰੀਕਾ: - ਸਬਜ਼ੀ ਬਾਜ਼ਾਰ ਵਿਚ ਜਦ ਵੀ ਖੀਰਾ ਖਰੀਦੋ ਤਾਂ ਧਿਆਨ ਰੱਖੋ ਕਿ ਇਸ ਦਾ ਰੰਗ ਹਲਕਾ ਹਰਾ ਹੋਵੇ ਤੇ ਵਿਚ ਪੀਲੀ ਭਾਅ ਮਾਰਦੀ ਹੋਵੇ, ਅਜਿਹਾ ਖੀਰਾ ਤਾਜ਼ਾ ਹੁੰਦਾ ਹੈ। - ਕਦੇ ਵੀ ਮੋਟੇ ਜਾਂ ਬਹੁਤੇ ਲੰਮੇ ਖੀਰੇ ਦੀ ਚੋਣ ਨਾ ਕਰੋ। ਇਨ੍ਹਾਂ ਅੰਦਰ ਬੀਜ ਹੁੰਦੇ ਹਨ ਤੇ ਇਹ ਪੱਕ ਚੁੱਕੇ ਹੋਣ ਕਰਕੇ ਕੌੜੇ ਹੋ ਸਕਦੇ ਹਨ।
- ਹਮੇਸ਼ਾ ਪਤਲੇ ਤੇ ਮੁਲਾਇਮ ਖੀਰੇ ਦੀ ਚੋਣ ਕਰੋ, ਅਜਿਹਾ ਖੀਰਾ ਕੌੜਾ ਵੀ ਨਹੀਂ ਹੋਵੇਗਾ ਤੇ ਤਾਜ਼ਾ ਹੋਵੇਗਾ। - ਤੁਸੀਂ ਚਾਹੋ ਤਾਂ ਚੀਨੀ ਖੀਰੇ ਦੇ ਨਾਮ ਨਾਲ ਮਸ਼ਹੂਰ ਖੀਰੇ ਦੀ ਚੋਣ ਵੀ ਕਰ ਸਕਦੇ ਹੋ। ਇਹ ਖੀਰਾ ਵੀ ਖਾਣ ਵਿਚ ਬਹੁਤ ਸੁਆਦ ਤੇ ਸਿਹਤ ਲਈ ਫਾਇਦੇਮੰਦ ਹੁੰਦਾ ਹੈ।
ਜੇਕਰ ਤੁਸੀਂ ਉਪਰ ਦੱਸੀਆਂ ਗੱਲਾਂ ਨੂੰ ਧਿਆਨ ਵਿਚ ਰੱਖ ਕੇ ਖੀਰੇ ਦੀ ਚੋਣ ਕਰੋਗੇ ਤਾਂ ਇਹ ਕੌੜਾ ਨਹੀਂ ਹੋਵੇਗਾ।
ਖੀਰੇ ਦਾ ਕੌੜਾਪਣ ਬਿਲਕੁਲ ਖਤਮ ਕਰਨਾ ਚਾਹੁੰਦੇ ਹੋ ਤਾਂ ਇਸ ਦਾ ਤਰੀਕਾ ਹੈ। ਖੀਰੇ ਨੂੰ ਦੋਵਾਂ ਸਿਰਿਆਂ ਤੋਂ ਕੱਟ ਦੇਵੋ, ਤੇ ਪਿਛਲੇ ਹਿੱਸੇ ਉੱਤੇ ਨਮਕ ਛਿੜਕ ਕੇ ਕੱਟਿਆ ਹੋਇਆ ਛੋਟਾ ਟੁਕੜਾ ਨਾਲ ਘਸਾ ਦਿਉ। ਇਸ ਨਾਲ ਕੌੜਾਪਣ ਖਤਮ ਹੋ ਜਾਵੇਗਾ।