ਸਿਹਤ ਜ਼ਰੂਰੀ ਹੈ! ਠੰਢ 'ਚ ਛੋਲਿਆਂ ਨੂੰ ਇਸ ਤਰ੍ਹਾਂ ਖਾਓ, ਇਨ੍ਹਾਂ ਸਾਰੀਆਂ ਮੁਸ਼ਕਲਾਂ ਨੂੰ ਦੂਰ ਭਜਾਓ
ਠੰਢ ਵਿੱਚ ਅਕਸਰ ਇਮਿਊਨਿਟੀ ਕਮਜ਼ੋਰ ਹੋ ਜਾਂਦੀ ਹੈ, ਅਜਿਹੇ ਵਿੱਚ ਜੇਕਰ ਤੁਸੀਂ ਛੋਲੇ ਖਾਂਦੇ ਹੋ ਤਾਂ ਇਮਿਊਨਿਟੀ ਮਜ਼ਬੂਤ ਹੁੰਦੀ ਹੈ ਕਿਉਂਕਿ ਇਸ ਵਿੱਚ ਕੁਝ ਅਜਿਹੇ ਤੱਤ ਪਾਏ ਜਾਂਦੇ ਹਨ ਜੋ ਕਿ ਇਮਨਿਊਟੀ ਨੂੰ ਮਜ਼ਬੂਤ ਬਣਾਉਂਦੇ ਹਨ।
Download ABP Live App and Watch All Latest Videos
View In Appਸਵੇਰ ਵੇਲੇ ਖਾਲੀ ਪੇਟ ਭੁੰਨੇ ਹੋਏ ਛੋਲੇ ਖਾਣ ਨਾਲ ਪੇਟ ਦੀ ਸਿਹਤ ਬਹੁਤ ਵਧੀਆ ਰਹਿੰਦੀ ਹੈ, ਇਸ ਵਿਚ ਫਾਈਬਰ ਦੀ ਚੰਗੀ ਮਾਤਰਾ ਪਾਈ ਜਾਂਦੀ ਹੈ। ਇਸ ਲਈ ਇਸ ਦੇ ਸੇਵਨ ਨਾਲ ਪਾਚਨ ਤੰਤਰ ਠੀਕ ਰਹਿੰਦਾ ਹੈ ਤੇ ਪੇਟ ਨਾਲ ਜੁੜੀਆਂ ਕਈ ਬਿਮਾਰੀਆਂ ਦੂਰ ਹੁੰਦੀਆਂ ਹਨ।
ਸ਼ੂਗਰ ਦੇ ਰੋਗੀਆਂ ਲਈ ਭੁੰਨੇ ਹੋਏ ਛੋਲਿਆਂ ਦਾ ਸੇਵਨ ਕਰਨਾ ਅੰਮ੍ਰਿਤ ਤੋਂ ਘੱਟ ਨਹੀਂ ਹੈ, ਇਸ ਵਿਚ ਐਂਟੀ-ਡਾਇਬੀਟਿਕ ਗੁਣ ਹੁੰਦੇ ਹਨ, ਇਸ ਲਈ ਇਸ ਦਾ ਸੇਵਨ ਬਲੱਡ ਸ਼ੂਗਰ ਲੈਵਲ ਨੂੰ ਕੰਟਰੋਲ ਕਰਨ ਵਿਚ ਮਦਦ ਕਰਦਾ ਹੈ।
ਠੰਢ ਵਿੱਚ ਉਦਾਸੀ ਅਤੇ ਸੁਸਤੀ ਸਾਨੂੰ ਘੇਰ ਲੈਂਦੀ ਹੈ, ਅਜਿਹੇ ਵਿੱਚ ਇਸ ਦੀ ਵਰਤੋਂ ਸੁਸਤੀ ਨੂੰ ਦੂਰ ਕਰਨ ਵਿੱਚ ਮਦਦ ਕਰਦੀ ਹੈ, ਇਸ ਵਿੱਚ ਮੌਜੂਦ ਕਾਰਬੋਹਾਈਡਰੇਟ ਅਤੇ ਫਾਈਬਰ ਵਰਗੇ ਪੋਸ਼ਕ ਤੱਤ ਸਰੀਰ ਨੂੰ ਊਰਜਾ ਪ੍ਰਦਾਨ ਕਰਦੇ ਹਨ।
ਭੁੰਨੇ ਹੋਏ ਛੋਲੇ ਭਾਰ ਘਟਾਉਣ ਲਈ ਬਹੁਤ ਹੀ ਹੈਲਥੀ ਆਪਸ਼ਨ ਹੈ। ਫਾਈਬਰ ਨਾਲ ਭਰਪੂਰ ਹੋਣ ਕਾਰਨ ਜੇਕਰ ਤੁਸੀਂ ਇਸ ਨੂੰ ਖਾਂਦੇ ਹੋ ਤਾਂ ਤੁਹਾਨੂੰ ਭੁੱਖ ਘੱਟ ਲੱਗਦੀ ਹੈ, ਇਹ ਮੋਟਾਪਾ ਘੱਟ ਕਰਨ 'ਚ ਮਦਦ ਕਰਦਾ ਹੈ।
ਭੁੰਨੇ ਹੋਏ ਛੋਲਿਆਂ ਦਾ ਸੇਵਨ ਹੱਡੀਆਂ ਲਈ ਬਹੁਤ ਫਾਇਦੇਮੰਦ ਮੰਨਿਆ ਜਾਂਦਾ ਹੈ, ਕਿਉਂਕਿ ਇਸ 'ਚ ਕੈਲਸ਼ੀਅਮ ਦੀ ਚੰਗੀ ਮਾਤਰਾ ਹੁੰਦੀ ਹੈ, ਜੋ ਹੱਡੀਆਂ ਨੂੰ ਮਜ਼ਬੂਤ ਬਣਾਉਣ 'ਚ ਮਦਦਗਾਰ ਹੁੰਦਾ ਹੈ।
ਭੁੰਨੇ ਹੋਏ ਛੋਲਿਆਂ ਦਾ ਸੇਵਨ ਅਨੀਮੀਆ ਵਿਚ ਬਹੁਤ ਫਾਇਦੇਮੰਦ ਹੁੰਦਾ ਹੈ, ਇਹ ਅਨੀਮੀਆ ਦੀ ਸ਼ਿਕਾਇਤ ਨੂੰ ਦੂਰ ਕਰਦਾ ਹੈ ਕਿਉਂਕਿ ਇਸ ਵਿਚ ਆਇਰਨ ਭਰਪੂਰ ਮਾਤਰਾ ਵਿਚ ਹੁੰਦਾ ਹੈ, ਜੋ ਹੋਮੋਗਲੋਬਿਨ ਦੇ ਪੱਧਰ ਨੂੰ ਵਧਾਉਣ ਵਿਚ ਮਦਦ ਕਰਦਾ ਹੈ।