ਸਾਵਧਾਨ! ਪਨੀਰ ਖਾਣ ਨਾਲ ਹੋ ਸਕਦੇ ਹਨ ਸਿਹਤ ਨੂੰ ਨੁਕਸਾਨ
ਪਨੀਰ ਤੋਂ ਬਣੀਆਂ ਕਈ ਡਿਸ਼ ਜਿਵੇਂ ਸ਼ਾਹੀ ਪਨੀਰ, ਪਾਲਕ ਪਨੀਰ, ਚੀਸ ਚਿਲੀ ਆਦਿ ਕਈ ਰੈਸਟੋਰੈਂਟ ਵਿੱਚ ਬਹੁਤ ਸ਼ੌਕ ਨਾਲ ਲੋਕਾਂ ਵੱਲੋਂ ਖਾਇਆ ਜਾਂਦਾ ਹੈ।
Download ABP Live App and Watch All Latest Videos
View In Appਪ੍ਰੋਟੀਨ ਦੇ ਨਾਲ-ਨਾਲ ਪਨੀਰ ਵਿੱਚ ਕੈਲਸ਼ੀਅਮ, ਫਾਸਫੋਰਸ, ਸੇਲੇਨੀਅਮ, ਫਾਈਬਰ ਅਤੇ ਐਂਟੀਆਕਸੀਡੈਂਟ ਗੁਣ ਹੁੰਦੇ ਹਨ।
ਇਹ ਸਾਡੀਆਂ ਹੱਡੀਆਂ ਨੂੰ ਮਜ਼ਬੂਤ ਕਰਨ ਦਾ ਕੰਮ ਕਰਦਾ ਹੈ ਪਰ ਤੁਹਾਨੂੰ ਇਹ ਜਾਣ ਕੇ ਹੈਰਾਨੀ ਹੋਵੇਗੀ ਕਿ ਪਨੀਰ ਦਾ ਸੇਵਨ ਸਰੀਰ ਨੂੰ ਨੁਕਸਾਨ ਵੀ ਪਹੁੰਚਾ ਸਕਦਾ ਹੈ।
ਕੱਚਾ ਪਨੀਰ ਕੋਲੈਸਟ੍ਰਾਲ ਦੀ ਮਾਤਰਾ ਵਧਾ ਸਕਦਾ ਹੈ। ਅਕਸਰ ਇਹ ਸਮੱਸਿਆ ਪਨੀਰ ਦੀ ਜ਼ਿਆਦਾ ਮਾਤਰਾ ਦੇ ਕਾਰਨ ਹੁੰਦੀ ਹੈ। ਆਓ ਜਾਣਦੇ ਹਾਂ ਪਨੀਰ ਦੇ ਕੀ ਨੁਕਸਾਨ ਤੁਹਾਡੀ ਸਿਹਤ ਨੂੰ ਹੋ ਸਕਦੇ ਹਨ।
ਬਲੱਡ ਪ੍ਰੈਸ਼ਰ ਵਧ ਸਕਦਾ ਹੈ : ਜੇਕਰ ਤੁਸੀਂ ਬਲੱਡ ਪ੍ਰੈਸ਼ਰ ਦੇ ਮਰੀਜ਼ ਹੋ ਤਾਂ ਤੁਹਾਨੂੰ ਪਨੀਰ ਦਾ ਸੇਵਨ ਨਹੀਂ ਕਰਨਾ ਚਾਹੀਦਾ। ਭਾਵੇਂ ਪਨੀਰ ਸਾਡੀ ਸਿਹਤ ਲਈ ਫਾਇਦੇਮੰਦ ਹੁੰਦਾ ਹੈ ਪਰ ਜ਼ਿਆਦਾ ਪਨੀਰ ਦਾ ਸੇਵਨ ਕਰਨ ਨਾਲ ਇਹ ਬਲੱਡ ਪ੍ਰੈਸ਼ਰ ਵਧਾਉਣ ਦਾ ਕੰਮ ਕਰਦਾ ਹੈ।
ਰਾਤ ਨੂੰ ਸੌਣ ਤੋਂ ਪਹਿਲਾਂ ਪਨੀਰ ਦਾ ਸੇਵਨ ਨਹੀਂ ਕਰਨਾ ਚਾਹੀਦਾ। ਜੇਕਰ ਤੁਹਾਨੂੰ ਪਾਚਨ, ਕਬਜ਼, ਐਸੀਡਿਟੀ ਨਾਲ ਜੁੜੀਆਂ ਸਮੱਸਿਆਵਾਂ ਹਨ ਤਾਂ ਤੁਹਾਨੂੰ ਪਨੀਰ ਦਾ ਜ਼ਿਆਦਾ ਸੇਵਨ ਨਹੀਂ ਕਰਨਾ ਚਾਹੀਦਾ ਕਿਉਂਕਿ ਜ਼ਿਆਦਾ ਪਨੀਰ ਦਾ ਸੇਵਨ ਕਰਨ ਨਾਲ ਐਸੀਡਿਟੀ ਅਤੇ ਕਈ ਵਾਰ ਕਬਜ਼ ਹੋ ਸਕਦੀ ਹੈ।
ਜੇਕਰ ਸਾਡੇ ਸਰੀਰ ਵਿੱਚ ਪ੍ਰੋਟੀਨ ਦੀ ਮਾਤਰਾ ਜ਼ਿਆਦਾ ਹੋਵੇ ਤਾਂ ਡਾਇਰੀਆ ਦੀ ਸਮੱਸਿਆ ਹੋ ਸਕਦੀ ਹੈ। ਪਨੀਰ ਪ੍ਰੋਟੀਨ ਦਾ ਚੰਗਾ ਸਰੋਤ ਹੈ। ਜ਼ਿਆਦਾ ਪਨੀਰ ਖਾਣ ਨਾਲ ਸਾਡੇ ਸਰੀਰ ‘ਚ ਪ੍ਰੋਟੀਨ ਵਧ ਸਕਦਾ ਹੈ, ਇਸ ਲਈ ਸਾਨੂੰ ਇਕ ਵਾਰ ‘ਚ ਜ਼ਿਆਦਾ ਪਨੀਰ ਦਾ ਸੇਵਨ ਨਹੀਂ ਕਰਨਾ ਚਾਹੀਦਾ।