Bread: ਜਾਣੋ ਸਿਹਤ ਦੇ ਲਈ ਕਿਹੜੀ ਬਰੈੱਡ ਚੰਗੀ ਮੈਦੇ ਵਾਲੀ ਜਾਂ ਫਿਰ ਆਟੇ ਵਾਲੀ? ਜਾਣੋ ਸਿਹਤ ਮਾਹਿਰਾਂ ਤੋਂ
ਮਾਰਕੀਟ ਵਿਚ ਕਈ ਕਿਸਮਾਂ ਦੀਆਂ ਬਰੈੱਡਾਂ ਉਪਲਬਧ ਹਨ, ਪਰ ਜ਼ਿਆਦਾਤਰ ਲੋਕ ਚਿੱਟੀ ਬਰੈੱਡ ਖਾਣਾ ਪਸੰਦ ਕਰਦੇ ਹਨ। ਇਹ ਬਰੈੱਡ ਮੈਦੇ ਤੋਂ ਤਿਆਰ ਕੀਤੀ ਜਾਂਦੀ ਹੈ। ਜੋ ਕਿ ਸਿਹਤ ਲਈ ਸਹੀ ਨਹੀਂ ਹੁੰਦੀ ਹੈ। ਵਧੇਰੇ ਬਰੈੱਡ ਖਾਣ ਨਾਲ ਪਾਚਨ ਪ੍ਰਕਿਰਿਆ ਪ੍ਰਭਾਵਤ ਹੋ ਸਕਦੀ ਹੈ।
Download ABP Live App and Watch All Latest Videos
View In Appਇਕ ਰਿਪੋਰਟ ਮੁਤਾਬਿਕ ਮੈਦੇ ਨਾਲ ਬਣੀ ਬਰੈੱਡ ਦੀ ਵਧੇਰੇ ਵਰਤੋਂ ਗੰਭੀਰ ਬਿਮਾਰੀਆਂ ਦਾ ਖ਼ਤਰਾ ਵਧਾ ਸਕਦੀ ਹੈ। ਬਰੈੱਡ ਕਬਜ਼ ਕਰ ਸਕਦੀ ਹੈ। ਬਾਅਦ ਵਿਚ ਇਹ ਸਮੱਸਿਆ ਗੰਭੀਰ ਬਿਮਾਰੀ ਜਿਵੇਂ ਕਿ ਪੇਪਟਿਕ ਅਲਸਰ ਦਾ ਕਾਰਨ ਵੀ ਬਣ ਸਕਦੀ ਹੈ।
ਇਸ ਤੋਂ ਇਲਾਵਾ ਬਰੈੱਡ ਨੂੰ ਹਜ਼ਮ ਕਰਨ ਲਈ ਸਰੀਰ ਨੂੰ ਵੀ ਸਖ਼ਤ ਮਿਹਨਤ ਕਰਨੀ ਪੈਂਦੀ ਹੈ। ਨਾਲ ਹੀ ਇਸ ਦੌਰਾਨ ਕਾਰਬੋਹਾਈਡਰੇਟਸ ਤੁਹਾਡੇ ਜਿਗਰ ਨੂੰ ਨੁਕਸਾਨ ਪਹੁੰਚਾ ਸਕਦੇ ਹਨ।
ਬਰੈੱਡ ਵਿਚ ਉਹ ਪਦਾਰਥ ਹੁੰਦੇ ਹਨ ਜਿਸ ਨਾਲ ਪਾਚਨ ਕਿਰਿਆ ਵਿਗੜ ਜਾਂਦੀ ਹੈ ਅਤੇ ਜ਼ਿਆਦਾ ਵਰਤੋਂ ਪੇਟ ਦੀ ਬਿਮਾਰੀ ਦਾ ਕਾਰਨ ਬਣ ਸਕਦੀ ਹੈ। ਇਸ ਨਾਲ ਹੀ ਇਸ ਨੂੰ ਖਾਣ ਨਾਲ ਸਿਲਿਅਕ ਬਿਮਾਰੀ ਦਾ ਖਤਰਾ ਵਧ ਜਾਂਦਾ ਹੈ।
ਅਧਿਐਨ ਦੇ ਅਨੁਸਾਰ ਚਿੱਟੀ ਬਰੈੱਡ ਖਾਣ ਨਾਲ ਸਰੀਰ ਨੂੰ ਕੋਈ ਪੌਸ਼ਟਿਕ ਤੱਤ ਨਹੀਂ ਮਿਲਦੇ। ਇਸ ਨੂੰ ਖਾਣ ਨਾਲ ਜਲਦਬਾਜ਼ੀ ਵਿਚ ਨਾਸ਼ਤਾ ਛੇਤੀ ਹੋ ਜਾਂਦਾ ਹੈ ਅਤੇ ਪੇਟ ਵੀ ਭਰਦਾ ਹੈ, ਪਰ ਸਰੀਰ ਨੂੰ ਇਸ ਤੋਂ ਊਰਜਾ ਨਹੀਂ ਮਿਲਦੀ।
ਲੋਕਾਂ ਨੂੰ ਅਪਣੀ ਖ਼ੁਰਾਕ ਵਿਚ ਬਰੈੱਡ ਸ਼ਾਮਲ ਨਹੀਂ ਕਰਨੀ ਚਾਹੀਦੀ ਕਿਉਂਕਿ ਜੇ ਤੁਸੀਂ ਲਗਾਤਾਰ ਬਰੈੱਡ ਖਾਉਗੇ ਤਾਂ ਇਹ ਤੁਹਾਡੇ ਭਾਰ ਨੂੰ ਵਧਾਏਗੀ।
ਇਸ ਨੂੰ ਖਾਣ ਨਾਲ ਬਲੱਡ ਸ਼ੂਗਰ ਦੇ ਪੱਧਰ 'ਚ ਤੇਜ਼ੀ ਨਾਲ ਉਤਰਾਅ-ਚੜ੍ਹਾਅ ਆਉਂਦੇ ਹਨ, ਜੋ ਕਿ ਜ਼ਿਆਦਾ ਭੁੱਖ ਦਾ ਮੁੱਖ ਕਾਰਨ ਹੈ। ਅਜਿਹੀ ਸਥਿਤੀ ਵਿਚ ਮੈਦੇ ਨਾਲ ਬਣੀ ਬਰੈੱਡ ਦੀ ਥਾਂ ਆਟੇ ਤੋਂ ਬਣੀ ਬਰੈੱਡ ਖਾਣਾ ਲਾਭਕਾਰੀ ਹੁੰਦਾ ਹੈ।