ਨੀਂਦ ਪੂਰੀ ਨਾਂ ਹੋਣ 'ਤੇ ਹੋ ਸਕਦਾ ਹੈ ਸਰਦੀ-ਜ਼ੁਕਾਮ
ਇਸ ਦਾ ਅਸਰ ਤੁਹਾਡੇ ਕੰਮ 'ਤੇ ਵੀ ਪੈਂਦਾ ਹੈ। ਇਕ ਅਧਿਐਨ 'ਚ ਦੱਸਿਆ ਗਿਆ ਹੈ ਕਿ ਨੀਂਦ ਪੂਰੀ ਨਾ ਹੋਣ 'ਤੇ ਸਰੀਰ ਸਰਦੀ ਜ਼ੁਕਾਮ ਦੀ ਚਪੇਟ 'ਚ ਆ ਜਾਂਦਾ ਹੈ।
Download ABP Live App and Watch All Latest Videos
View In Appਜਿਨ੍ਹਾਂ ਲੋਕਾਂ ਦੀ ਨੀਂਦ ਪੂਰੀ ਨਹੀਂ ਹੁੰਦੀ, ਉਨ੍ਹਾਂ ਨੂੰ ਸਰਦੀ-ਜ਼ੁਕਾਮ ਜ਼ਿਆਦਾ ਰਹਿੰਦਾ ਹੈ।
ਥੋੜੇ ਸਮੇਂ ਪਹਿਲਾਂ ਇਕ ਅਧਿਐਨ 'ਚ ਪਾਇਆ ਗਿਆ ਕਿ ਜੋ ਲੋਕ 7 ਘੰਟਿਆਂ ਤੋਂ ਘੱਟ ਸੌਂਦੇ ਹਨ ਜਾਂ ਪੂਰੀ ਨੀਂਦ ਨਹੀ ਲੈਂਦੇ ਉਨ੍ਹਾਂ ਨੂੰ ਸਰਦੀ-ਜ਼ੁਕਾਮ ਦਾ ਖਤਰਾ ਜ਼ਿਆਦਾ ਹੁੰਦਾ ਹੈ।
ਖੋਜਕਾਰਾ ਦੇ ਅਨੁਸਾਰ ਨੀਂਦ ਦਾ ਸਿੱਧਾ ਸੰਬੰਧ ਇਨਸਾਨ ਦੀਆਂ ਰੋਗ ਪ੍ਰਤੀਰੋਧਕ ਸਮਰੱਥਾ ਦੀ ਮਜ਼ਬੂਤੀ ਨਾਲ ਹੈ। ਇਹ ਹੀ ਕਾਰਨ ਹੈ ਕਿ ਨੀਂਦ ਨਾ ਲੈਂਣ ਕਾਰਨ ਲੋਕ ਜਲਦੀ ਬੀਮਾਰ ਪੈ ਜਾਂਦੇ ਹਨ।
ਜੇਕਰ ਤੁਸੀਂ ਤੰਦਰੁਸਤ ਰਹਿਣਾ ਚਹੁੰਦੇ ਹੋ ਤਾਂ ਭਰਪੂਰ ਨੀਂਦ ਲਓ। ਜ਼ਿਆਦਾ ਨੀਂਦ ਨਾ ਲੈਂਣ ਨਾਲ ਇਮਿਊਨ ਸਿਸਟਮ ਕਮਜ਼ੋਰ ਹੋ ਜਾਂਦਾ ਹੈ ਜਿਸ ਨਾਲ ਸਰਦੀ-ਜ਼ੁਕਾਮ ਵਰਗੀਆਂ ਬੀਮਾਰੀਆਂ ਨਾਲ ਲੜਨ ਦੀ ਸ਼ਕਤੀ ਘੱਟ ਹੁੰਦੀ ਹੈ।
ਇਮਿਊਨ ਸਿਸਟਮ ਕਮਜ਼ੋਰ ਹੋਣ ਨਾਲ ਵਿਅਕਤੀ ਸਰਦੀ-ਜ਼ੁਕਾਮ ਦੀ ਚਪੇਟ 'ਚ ਜਾਂਦਾ ਹੈ।