Parenting Tips: ਜਿੱਦੇ ਅਤੇ ਗੁੱਸੇ ਵਾਲੇ ਬੱਚਿਆਂ ਨੂੰ ਇਦਾਂ ਕਰੋ ਕਾਬੂ, ਜਾਣੋ ਤਰੀਕਾ
Parenting Tips: ਆਓ ਜਾਣਦੇ ਹਾਂ ਪੇਰੈਂਟਿੰਗ ਦੇ ਕੁਝ ਅਜਿਹੇ ਟਿਪਸ ਜਿਹੜੇ ਤੁਹਾਡੇ ਬੱਚੇ ਦੀਆਂ ਬੇਕਾਰ ਆਦਤਾਂ ਨੂੰ ਦੂਰ ਕਰਨ ਵਿੱਚ ਮਦਦ ਕਰਨਗੇ।
Parenting Tips
1/5
ਜਦੋਂ ਬੱਚੇ ਛੋਟੇ ਹੁੰਦੇ ਹਨ, ਤਾਂ ਉਹ ਅਕਸਰ ਆਪਣੀ ਪਸੰਦ ਦੀ ਚੀਜ਼ ਨੂੰ ਲੈਕੇ ਜਿੱਦ ਕਰਦੇ ਹਨ। ਇਹ ਉਨ੍ਹਾਂ ਦੇ ਵਿਕਾਸ ਦਾ ਇੱਕ ਕੁਦਰਤੀ ਹਿੱਸਾ ਹੈ, ਜਿੱਥੇ ਉਹ ਆਪਣੀਆਂ ਇੱਛਾਵਾਂ ਅਤੇ ਭਾਵਨਾਵਾਂ ਨੂੰ ਪ੍ਰਗਟ ਕਰਨ ਦੇ ਨਵੇਂ ਤਰੀਕੇ ਲੱਭ ਰਹੇ ਹਨ। ਇਸ ਦੌਰਾਨ ਉਹ ਆਪਣੀ ਗੱਲ ਨੂੰ ਮਨਾਉਣ ਲਈ ਜ਼ਿੱਦ ਦਾ ਸਹਾਰਾ ਲੈਂਦੇ ਹਨ। ਆਓ ਜਾਣਦੇ ਹਾਂ ਇਨ੍ਹਾਂ ਆਦਤਾਂ ਤੋਂ ਛੁਟਕਾਰਾ ਪਾਉਣ ਦਾ ਤਰੀਕਾ।
2/5
ਸ਼ਾਂਤ ਰਹੋ: ਜਦੋਂ ਬੱਚਾ ਜ਼ਿੱਦ ਜਾਂ ਗੁੱਸਾ ਕਰੇ, ਤਾਂ ਪਹਿਲਾਂ ਆਪਣੇ ਆਪ ਨੂੰ ਸ਼ਾਂਤ ਰੱਖੋ। ਤੁਹਾਡਾ ਸ਼ਾਂਤ ਰਹਿਣਾ ਬੱਚੇ ਨੂੰ ਵੀ ਸ਼ਾਂਤ ਕਰਨ ਵਿੱਚ ਮਦਦ ਕਰੇਗਾ।
3/5
ਧਿਆਨ ਨਾਲ ਸੁਣੋ: ਬੱਚੇ ਦੀ ਗੱਲ ਧਿਆਨ ਨਾਲ ਸੁਣੋ। ਉਨ੍ਹਾਂ ਨੂੰ ਲੱਗਣਾ ਚਾਹੀਦਾ ਹੈ ਕਿ ਤੁਸੀਂ ਉਨ੍ਹਾਂ ਦੀਆਂ ਗੱਲਾਂ ਨੂੰ ਸਮਝ ਰਹੇ ਹੋ।
4/5
ਸਮਝਾਓ ਅਤੇ ਸਮਝੋ: ਬੱਚੇ ਨੂੰ ਸਮਝਾਓ ਕਿ ਕੁਝ ਚੀਜ਼ਾਂ ਸਹੀ ਕਿਉਂ ਹਨ ਅਤੇ ਕੁਝ ਨਹੀਂ। ਉਨ੍ਹਾਂ ਦੀਆਂ ਭਾਵਨਾਵਾਂ ਨੂੰ ਸਮਝਣ ਦੀ ਕੋਸ਼ਿਸ਼ ਕਰੋ।
5/5
ਸਕਾਰਾਤਮਕ ਉਤਸ਼ਾਹ: ਬੱਚੇ ਦੇ ਚੰਗੇ ਵਿਵਹਾਰ ਦੀ ਪ੍ਰਸ਼ੰਸਾ ਕਰੋ। ਇਸ ਨਾਲ ਉਨ੍ਹਾਂ ਨੂੰ ਪਤਾ ਲੱਗੇਗਾ ਕਿ ਚੰਗੇ ਵਿਵਹਾਰ ਦੀ ਸ਼ਲਾਘਾ ਕੀਤੀ ਜਾਂਦੀ ਹੈ।
Published at : 15 Feb 2024 09:27 PM (IST)