ਮਾਨਸੂਨ 'ਚ ਔਰਤਾਂ ਨੂੰ ਕਿਵੇਂ ਰੱਖਣਾ ਚਾਹੀਦਾ ਆਪਣੀ ਨਿੱਜੀ ਸਫਾਈ ਦਾ ਧਿਆਨ? ਕੰਮ ਆਉਣਗੇ ਆਹ ਤਰੀਕੇ
ਬਰਸਾਤ ਦੇ ਮੌਸਮ ਚ ਨਿੱਜੀ ਸਫਾਈ ਦਾ ਧਿਆਨ ਰੱਖਣਾ ਬਹੁਤ ਜ਼ਰੂਰੀ ਹੈ। ਖਾਸ ਤੌਰ ਤੇ ਔਰਤਾਂ ਲਈ, ਸਹੀ ਸਫਾਈ ਅਤੇ ਆਪਣੇ ਆਪ ਨੂੰ ਸਾਫ-ਸੁੱਥਰਾ ਬਣਾਏ ਰੱਖਣਾ ਬਹੁਤ ਜ਼ਰੂਰੀ ਹੈ ਤਾਂ ਜੋ ਕਿਸੇ ਵੀ ਤਰ੍ਹਾਂ ਦੀ ਲਾਗ ਅਤੇ ਬਿਮਾਰੀਆਂ ਤੋਂ ਬਚਿਆ ਜਾ ਸਕੇ।
Rain
1/5
ਸਾਫ਼ ਅਤੇ ਸੁੱਕੇ ਕੱਪੜੇ ਪਾਓ: ਮੀਂਹ ਵਿੱਚ ਗਿੱਲੇ ਕੱਪੜੇ ਪਾਉਣ ਨਾਲ ਇਨਫੈਕਸ਼ਨ ਦਾ ਖ਼ਤਰਾ ਵੱਧ ਜਾਂਦਾ ਹੈ। ਹਮੇਸ਼ਾ ਸੁੱਕੇ ਅਤੇ ਸਾਫ਼ ਕੱਪੜੇ ਪਾਓ। ਜੇਕਰ ਕੱਪੜੇ ਗਿੱਲੇ ਹੋ ਜਾਣ ਤਾਂ ਉਨ੍ਹਾਂ ਨੂੰ ਤੁਰੰਤ ਬਦਲ ਦਿਓ ਅਤੇ ਸਰੀਰ ਨੂੰ ਚੰਗੀ ਤਰ੍ਹਾਂ ਪੂੰਝੋ।
2/5
ਸਾਫ਼ ਅੰਡਰਗਾਰਮੈਂਟਸ ਪਾਓ: ਸਾਫ਼ ਅਤੇ ਸੁੱਕੇ ਅੰਡਰਗਾਰਮੈਂਟਸ ਪਾਉਣਾ ਬਹੁਤ ਜ਼ਰੂਰੀ ਹੈ। ਗੰਦੇ ਜਾਂ ਗਿੱਲੇ ਅੰਡਰਗਾਰਮੈਂਟਸ ਪਾਉਣ ਨਾਲ ਇਨਫੈਕਸ਼ਨ ਦਾ ਖ਼ਤਰਾ ਹੁੰਦਾ ਹੈ। ਰੋਜ਼ਾਨਾ ਅੰਡਰਗਾਰਮੈਂਟਸ ਬਦਲੋ ਅਤੇ ਚੰਗੀ ਤਰ੍ਹਾਂ ਧੋਵੋ ਅਤੇ ਸੁਕਾਓ।
3/5
ਔਰਤਾਂ ਨੂੰ ਆਪਣੇ ਨਿੱਜੀ ਸਫਾਈ ਪ੍ਰੋਡਕਟਸ ਜਿਵੇਂ ਕਿ ਸੈਨੇਟਰੀ ਨੈਪਕਿਨ ਅਤੇ ਪੈਂਟੀ ਲਾਈਨਰ ਦੀ ਸਹੀ ਵਰਤੋਂ ਕਰਨੀ ਚਾਹੀਦੀ ਹੈ। ਇਨ੍ਹਾਂ ਚੀਜ਼ਾਂ ਨੂੰ ਹਰ 4-6 ਘੰਟਿਆਂ ਬਾਅਦ ਬਦਲਣਾ ਜ਼ਰੂਰੀ ਹੈ, ਭਾਵੇਂ ਖੂਨ ਘੱਟ ਵਹਿ ਰਿਹਾ ਹੋਵੇ ਜਾਂ ਜ਼ਿਆਦਾ, ਇਹ ਚਮੜੀ ਨੂੰ ਸਾਫ਼ ਅਤੇ ਖੁਸ਼ਕ ਰੱਖਣ ਵਿੱਚ ਮਦਦ ਕਰਦਾ ਹੈ।
4/5
ਵਰਤੋਂ ਤੋਂ ਬਾਅਦ ਹਾਈਜੀਨ ਪ੍ਰੋਡਕਟਸ ਨੂੰ ਸਹੀ ਤਰੀਕੇ ਨਾਲ ਨਿਪਟਾਰਾ ਕਰੋ। ਇਨ੍ਹਾਂ ਨੂੰ ਖੁੱਲੇ ਵਿੱਚ ਨਾ ਸੁੱਟੋ ਅਤੇ ਜੇ ਸੰਭਵ ਹੋਵੇ ਤਾਂ ਬਾਇਓਡੀਗ੍ਰੇਡੇਬਲ ਪ੍ਰੋਡਕਟਸ ਦੀ ਵਰਤੋਂ ਕਰੋ।
5/5
ਬਰਸਾਤ ਦੇ ਮੌਸਮ ਵਿੱਚ ਨਮੀ ਅਤੇ ਗੰਦਗੀ ਜ਼ਿਆਦਾ ਹੁੰਦੀ ਹੈ। ਇਸ ਕਾਰਨ ਬੈਕਟੀਰੀਆ ਅਤੇ ਫੰਗਸ ਵੱਧ ਸਕਦੇ ਹਨ। ਰੋਜ਼ ਨਹਾਓ ਅਤੇ ਐਂਟੀਬੈਕਟੀਰੀਅਲ ਸਾਬਣ ਦੀ ਵਰਤੋਂ ਕਰੋ। ਇਸ ਨਾਲ ਤੁਹਾਡੀ ਚਮੜੀ ਸਾਫ਼ ਅਤੇ ਤਾਜ਼ੀ ਰਹੇਗੀ।
Published at : 29 Jul 2024 09:20 AM (IST)