Flavoured Hooka: ਫਲੇਵਰਡ ਹੁੱਕਾ ਪੀਣ ਦੇ ਸ਼ੌਕੀਨ ਹੋ ਤਾਂ ਇਨ੍ਹਾਂ ਗੰਭੀਰ ਬਿਮਾਰੀਆਂ ਨੂੰ ਦੇ ਰਹੇ ਸੱਦਾ
ਫਲੇਵਰਡ ਹੁੱਕਾ ਪੀਣਾ ਅੱਜ ਕੱਲ੍ਹ ਇੱਕ ਫੈਸ਼ਨ ਬਣ ਗਿਆ ਹੈ। ਲੋਕ ਇਸ ਨੂੰ ਪਾਰਟੀ ਕਰਨ ਅਤੇ ਦੋਸਤਾਂ ਨਾਲ ਸਮਾਂ ਬਿਤਾਉਣ ਦਾ ਮਜ਼ੇਦਾਰ ਤਰੀਕਾ ਮੰਨਦੇ ਹਨ। ਪਰ, ਕੀ ਤੁਸੀਂ ਜਾਣਦੇ ਹੋ ਕਿ ਫਲੇਵਰਡ ਹੁੱਕਾ ਤੁਹਾਡੀ ਸਿਹਤ ਲਈ ਕਿੰਨਾ ਖਤਰਨਾਕ ਹੋ ਸਕਦਾ ਹੈ? ਆਓ ਜਾਣਦੇ ਹਾਂ ਫਲੇਵਰਡ ਹੁੱਕਾ ਪੀਣ ਨਾਲ ਕਿਹੜੀਆਂ ਬਿਮਾਰੀਆਂ ਹੋ ਸਕਦੀਆਂ ਹਨ ਅਤੇ ਇਸ ਤੋਂ ਕਿਵੇਂ ਬਚਿਆ ਜਾ ਸਕਦਾ ਹੈ। ਫੇਫੜਿਆਂ ਦੇ ਰੋਗ: ਹੁੱਕਾ ਪੀਣ ਨਾਲ ਧੂੰਆਂ ਫੇਫੜਿਆਂ ਵਿਚ ਦਾਖਲ ਹੋ ਜਾਂਦਾ ਹੈ, ਜਿਸ ਨਾਲ ਫੇਫੜਿਆਂ ਦੀਆਂ ਬਿਮਾਰੀਆਂ ਹੁੰਦੀਆਂ ਹਨ। ਇਹ ਦਮੇ, ਬ੍ਰੌਨਕਾਈਟਸ ਅਤੇ ਇੱਥੋਂ ਤੱਕ ਕਿ ਫੇਫੜਿਆਂ ਦੇ ਕੈਂਸਰ ਦਾ ਕਾਰਨ ਬਣਦਾ ਹੈ।
Download ABP Live App and Watch All Latest Videos
View In Appਦਿਲ ਦੇ ਰੋਗ: ਹੁੱਕਾ ਪੀਣ ਨਾਲ ਧਮਨੀਆਂ ਵਿੱਚ ਰੁਕਾਵਟ ਪੈਦਾ ਹੋ ਸਕਦੀ ਹੈ, ਜਿਸ ਨਾਲ ਦਿਲ ਦੇ ਦੌਰੇ ਅਤੇ ਸਟ੍ਰੋਕ ਦਾ ਖਤਰਾ ਵੱਧ ਜਾਂਦਾ ਹੈ।
ਲਾਗ ਦਾ ਖ਼ਤਰਾ: ਹੁੱਕਾ ਪੀਣ ਵਾਲੇ ਅਕਸਰ ਇੱਕੋ ਪਾਈਪ ਦੀ ਵਰਤੋਂ ਕਰਦੇ ਹਨ, ਜਿਸ ਨਾਲ ਲਾਗ ਫੈਲਣ ਦਾ ਖ਼ਤਰਾ ਵਧ ਜਾਂਦਾ ਹੈ। ਇਸ ਨਾਲ ਟੀਬੀ, ਹਰਪੀਸ ਅਤੇ ਹੋਰ ਬਿਮਾਰੀਆਂ ਹੋ ਸਕਦੀਆਂ ਹਨ।
ਦਿਮਾਗੀ ਪ੍ਰਣਾਲੀ 'ਤੇ ਪ੍ਰਭਾਵ: ਹੁੱਕੇ ਦੇ ਧੂੰਏਂ ਵਿਚ ਨਿਕੋਟੀਨ ਹੁੰਦਾ ਹੈ, ਜੋ ਦਿਮਾਗੀ ਪ੍ਰਣਾਲੀ ਨੂੰ ਪ੍ਰਭਾਵਿਤ ਕਰਦਾ ਹੈ। ਇਸ ਨਾਲ ਚਿੜਚਿੜਾਪਨ, ਚਿੰਤਾ ਅਤੇ ਉਦਾਸੀ ਵਰਗੀਆਂ ਸਮੱਸਿਆਵਾਂ ਹੋ ਸਕਦੀਆਂ ਹਨ।
ਮੂੰਹ ਦਾ ਕੈਂਸਰ: ਹੁੱਕੇ ਦੇ ਧੂੰਏਂ ਵਿੱਚ ਨਿਕੋਟੀਨ ਅਤੇ ਟਾਰ ਹੁੰਦੇ ਹਨ, ਜੋ ਮੂੰਹ, ਗਲੇ ਅਤੇ ਬੁੱਲ੍ਹਾਂ ਦੇ ਕੈਂਸਰ ਦਾ ਕਾਰਨ ਬਣ ਸਕਦੇ ਹਨ।