Health News: ਉੱਠਣ ਤੋਂ ਬਾਅਦ ਵੀ ਘੰਟਿਆਂ ਤੱਕ ਬਿਸਤਰ 'ਤੇ ਪਏ ਰਹਿੰਦੇ ਹੋ? ਤਾਂ ਸਿਹਤ ਲਈ ਖਤਰੇ ਦੀ ਘੰਟੀ! ਜਾਣੋ ਨੁਕਸਾਨ
Health: ਤੜਕ ਸਵੇਰੇ ਵਾਲੀ ਨੀਂਦ ਸਭ ਨੂੰ ਪਿਆਰੀ ਹੁੰਦੀ ਹੈ। ਜਿਸ ਕਰਕੇ ਲੋਕ ਸਵੇਰੇ ਅੱਖ ਖੁੱਲ੍ਹ ਜਾਣ ਤੇ ਵੀ ਬਿਸਤਰ ਤੇ ਪਏ ਰਹਿਣਾ ਪਸੰਦ ਕਰਦੇ ਹਨ। ਕੀ ਤੁਸੀਂ ਜਾਣਦੇ ਹੋ ਕਿ ਅਜਿਹਾ ਕਰਨ ਨਾਲ ਸਾਡੀ ਸਰੀਰਕ ਸਿਹਤ ਤੇ ਮਾੜਾ ਅਸਰ ਪੈਂਦਾ ਹੈ?
( Image Source : Freepik )
1/7
ਅਸੀਂ ਤੁਹਾਨੂੰ ਦੱਸਾਂਗੇ ਕਿ ਸਵੇਰੇ-ਸਵੇਰੇ ਬਿਸਤਰ 'ਤੇ ਲੇਟਣ ਨਾਲ ਤੁਹਾਨੂੰ ਕੀ-ਕੀ ਨੁਕਸਾਨ ਹੋ ਸਕਦਾ ਹੈ। ਸਵੇਰੇ ਉੱਠਣ ਤੋਂ ਬਾਅਦ ਬਿਸਤਰ 'ਤੇ ਲੇਟਣਾ ਇੱਕ ਆਮ ਸਮੱਸਿਆ ਹੈ, ਜੋ ਬਹੁਤ ਸਾਰੇ ਲੋਕਾਂ ਵਿੱਚ ਦੇਖੀ ਗਈ ਹੈ। ਅਜਿਹਾ ਕਰਨ ਨਾਲ ਤੁਹਾਨੂੰ ਮੋਟਾਪੇ ਵਰਗੀਆਂ ਕਈ ਬਿਮਾਰੀਆਂ ਦਾ ਸਾਹਮਣਾ ਕਰਨਾ ਪੈ ਸਕਦਾ ਹੈ। ਆਓ ਜਾਣਦੇ ਹਾਂ ਅਜਿਹਾ ਕਰਨ ਨਾਲ ਸਾਡੇ ਸਰੀਰ 'ਤੇ ਕੀ ਪ੍ਰਭਾਵ ਪੈਂਦਾ ਹੈ।
2/7
ਬਿਸਤਰ 'ਤੇ ਲੇਟਣ ਨਾਲ ਸਾਡੀ ਪਿੱਠ 'ਚ ਦਰਦ ਹੋਣ ਦੇ ਨਾਲ-ਨਾਲ ਸਾਡੀਆਂ ਮਾਸਪੇਸ਼ੀਆਂ 'ਚ ਤਕਲੀਫ ਹੋ ਸਕਦੀ ਹੈ। ਇਸ ਤੋਂ ਇਲਾਵਾ ਇਹ ਸਾਡੇ ਦਿਮਾਗ ਦੀ ਕਾਰਜਸ਼ੀਲਤਾ ਨੂੰ ਵੀ ਪ੍ਰਭਾਵਿਤ ਕਰਦਾ ਹੈ। ਲੰਬੇ ਸਮੇਂ ਤੱਕ ਬਿਸਤਰ 'ਤੇ ਲੇਟਣ ਨਾਲ ਵੀ ਥਕਾਵਟ ਅਤੇ ਆਲਸ ਦਾ ਅਹਿਸਾਸ ਹੁੰਦਾ ਹੈ।
3/7
ਇਸ ਦਾ ਸਾਡੀ ਮਾਨਸਿਕ ਸਿਹਤ 'ਤੇ ਵੀ ਮਾੜਾ ਅਸਰ ਪੈਂਦਾ ਹੈ ਅਤੇ ਸਾਨੂੰ ਊਰਜਾ ਦੀ ਕਮੀ ਮਹਿਸੂਸ ਹੁੰਦੀ ਹੈ। ਆਮ ਤੌਰ 'ਤੇ ਇਹ ਸਮੱਸਿਆ ਸਵੇਰੇ ਉੱਠਣ ਤੋਂ ਬਾਅਦ ਅਤੇ ਰਾਤ ਨੂੰ ਸੌਣ ਤੋਂ ਪਹਿਲਾਂ ਹੁੰਦੀ ਹੈ।
4/7
ਸਵੇਰੇ ਉੱਠਣ ਤੋਂ ਬਾਅਦ ਕਈ ਘੰਟੇ ਬਿਸਤਰ 'ਤੇ ਲੇਟਣ ਦੇ ਕਈ ਕਾਰਨ ਹੋ ਸਕਦੇ ਹਨ ਜਿਵੇਂ ਨੀਂਦ ਦੀ ਕਮੀ, ਆਲਸ, ਮਾਨਸਿਕ ਤਣਾਅ, ਸਿਹਤ ਸੰਬੰਧੀ ਸਮੱਸਿਆਵਾਂ ਆਦਿ।
5/7
ਲੰਬੇ ਸਮੇਂ ਤੱਕ ਬਿਸਤਰ 'ਤੇ ਲੇਟਣ ਨਾਲ ਕਈ ਸਿਹਤ ਸੰਬੰਧੀ ਬਿਮਾਰੀਆਂ ਦੀ ਸੰਭਾਵਨਾ ਵੱਧ ਜਾਂਦੀ ਹੈ। ਇਸ ਤੋਂ ਬਚਣ ਲਈ ਤੁਹਾਨੂੰ ਅਲਾਰਮ ਲਗਾ ਕੇ ਸਵੇਰੇ ਜਲਦੀ ਉੱਠਣ ਦੀ ਆਦਤ ਬਣਾਉਣੀ ਚਾਹੀਦੀ ਹੈ।
6/7
ਇਸ ਤੋਂ ਇਲਾਵਾ ਸਵੇਰ ਸਮੇਂ ਸੂਰਜ ਦੀ ਰੌਸ਼ਨੀ ਵੱਲ ਦੇਖਣਾ ਫਾਇਦੇਮੰਦ ਅਤੇ ਨਾਲ ਹੀ ਜੇਕਰ ਤੁਸੀਂ ਕਸਰਤ ਕਰਦੇ ਹੋ ਤਾਂ ਦੁਗਣਾ ਫਾਇਦਾ ਮਿਲੇਗਾ।
7/7
ਧਿਆਨ ਰੱਖੋ ਕਿ ਸੌਣ ਤੋਂ ਪਹਿਲਾਂ ਇਲੈਕਟ੍ਰਾਨਿਕ ਡਿਵਾਈਸਾਂ ਨੂੰ ਆਪਣੇ ਤੋਂ ਦੂਰ ਰੱਖੋ ਅਤੇ ਬਿਸਤਰੇ ਨੂੰ ਆਰਾਮਦਾਇਕ ਅਤੇ ਸਾਫ਼ ਰੱਖੋ। ਇਨ੍ਹਾਂ ਟਿਪਸ ਤੋਂ ਬਾਅਦ ਵੀ, ਜੇਕਰ ਤੁਹਾਨੂੰ ਸਵੇਰੇ ਉੱਠਣ ਵਿੱਚ ਮੁਸ਼ਕਲ ਆ ਰਹੀ ਹੈ ਜਾਂ ਨੀਂਦ ਦੀ ਸਮੱਸਿਆ ਹੈ, ਤਾਂ ਜ਼ਰੂਰ ਡਾਕਟਰ ਦੀ ਸਲਾਹ ਲਓ।
Published at : 20 Mar 2024 07:19 AM (IST)