Detox Water: ਇਨ੍ਹਾਂ ਚੀਜ਼ਾਂ ਨੂੰ ਮਿਲਾ ਕੇ ਬਣਾਓ 'ਡੀਟੌਕਸ ਵਾਟਰ' ਤੇ ਦੂਰ ਕਰੋ ਝੁਰੜੀਆਂ ਤੇ ਫਾਈਨ ਲਾਈਨਸ ਨੂੰ
ਪਰ ਕੀ ਤੁਸੀਂ ਕਦੇ ਇਹ ਜਾਣਨ ਦੀ ਕੋਸ਼ਿਸ਼ ਕੀਤੀ ਹੈ ਕਿ ਛੋਟੀ ਉਮਰ ਵਿੱਚ ਹੀ ਬੁਢਾਪੇ ਦੇ ਲੱਛਣ ਕਿਉਂ ਨਜ਼ਰ ਆਉਣ ਲੱਗ ਪੈਂਦੇ ਹਨ?
Download ABP Live App and Watch All Latest Videos
View In Appਸਿਹਤ ਮਾਹਿਰਾਂ ਅਨੁਸਾਰ ਤੁਹਾਡੀ ਵਧਦੀ ਉਮਰ ਦੇ ਲੱਛਣਾਂ ਨੂੰ ਤੇਜ਼ ਕਰਨ ਤੇ ਵਧਾਉਣ ਲਈ ਮੁੱਖ ਤੌਰ 'ਤੇ ਦੋ ਜੀਵਨ ਸ਼ੈਲੀ ਕਾਰਕ ਜ਼ਿੰਮੇਵਾਰ ਹਨ। ਪਹਿਲਾ, ਲੋੜੀਂਦਾ ਪਾਣੀ ਨਾ ਪੀਣ ਕਾਰਨ ਡੀਹਾਈਡ੍ਰੇਸ਼ਨ ਦੀ ਸਥਿਤੀ ਤੇ ਦੂਸਰਾ, ਖੁਰਾਕ ਵਿੱਚ ਹੈਲਦੀ ਫੈਟਸ ਦੀ ਮਾਤਰਾ ਘੱਟ ਹੋਣਾ।
ਜਦੋਂ ਸਰੀਰ ਵਿੱਚ ਪਾਣੀ ਦੀ ਕਮੀ ਹੁੰਦੀ ਹੈ ਤਾਂ ਧੁੱਪ ਵਿੱਚ ਆਉਣ ਨਾਲ ਚਮੜੀ ਬਹੁਤ ਜਲਦੀ ਖਰਾਬ ਹੋਣ ਲੱਗਦੀ ਹੈ। ਹੈਲਦੀ ਫੈਟਸ ਜਾਂ ਜ਼ਰੂਰੀ ਫੈਟੀ ਐਸਿਡ ਜਿਵੇਂ ਓਮੇਗਾ 3 ਤੇ 6 ਚਮੜੀ ਦੀਆਂ ਪਰਤਾਂ ਨੂੰ ਨੁਕਸਾਨ ਤੋਂ ਬਚਾਉਂਦੇ ਹਨ। ਇਸ ਦੇ ਨਾਲ ਹੀ ਚਮੜੀ 'ਚ ਨਮੀ ਬਣਾਈ ਰੱਖਦੇ ਹਨ।
ਹੁਣ ਸਵਾਲ ਪੈਦਾ ਹੁੰਦਾ ਹੈ ਕਿ ਤੁਸੀਂ ਆਪਣੀ ਚਮੜੀ ਨੂੰ ਸਿਹਤਮੰਦ ਰੱਖਣ, ਵਧਦੀ ਉਮਰ ਦੇ ਲੱਛਣਾਂ ਨੂੰ ਰਿਵਰਸ ਕਰਨ ਤੇ ਲੰਬੇ ਸਮੇਂ ਤੱਕ ਜਵਾਨ ਰਹਿਣ ਲਈ ਕੀ ਕਰ ਸਕਦੇ ਹੋ? ਸਿਹਤ ਮਾਹਿਰ ਇੱਕ ਡੀਟੌਕਸ ਵਾਟਰ ਦੀ ਰੈਸਿਪੀ ਦਾ ਸੁਝਾਅ ਦਿੰਦੇ ਹਨ। ਇਸ ਨੂੰ ਨਿਯਮਤ ਤੌਰ 'ਤੇ ਪੀਣ ਨਾਲ ਤੁਹਾਨੂੰ ਜਲਦੀ ਬੁਢਾਪੇ ਦੇ ਲੱਛਣਾਂ ਨੂੰ ਘੱਟ ਕਰਨ ਵਿੱਚ ਮਦਦ ਮਿਲੇਗੀ।
ਸਮੱਗਰੀ:ਚੀਆ ਸੀਡਜ਼: 1 ਚਮਚ, ਖੀਰਾ -ਅੱਧਾ,ਪੁਦੀਨੇ ਦੇ ਪੱਤੇ - ਇੱਕ ਮੁੱਠੀ,ਨਿੰਬੂ ਦੇ ਟੁਕੜੇ - ਅੱਧੇ,ਪਾਣੀ - 1 ਲੀਟਰ,ਅਦਰਕ - 1/2 ਇੰਚ,ਇਲਾਇਚੀ - 2 ਫਲੀਆਂ
ਹਰ ਚੀਜ਼ ਨੂੰ ਪਾਣੀ ਦੀ ਬੋਤਲ ਵਿੱਚ ਪਾਓ ਤੇ ਹਿਲਾਓ। ਇਸ ਨੂੰ ਕੁਝ ਸਮੇਂ ਲਈ ਛੱਡ ਦਿਓ। ਬੋਤਲ ਵਿੱਚ ਘੱਟੋ-ਘੱਟ ਇੱਕ ਲੀਟਰ ਪਾਣੀ ਪਾਓ। ਦਿਨ ਭਰ ਇਸ ਦਾ ਸੇਵਨ ਕਰੋ।