Tips For hair: ਇਸ ਤਰੀਕੇ ਨਾਲ ਬਣਾਓ ਵਾਲਾਂ ਨੂੰ ਮਜ਼ਬੂਤ ਤੇ ਖ਼ੂਬਸੂਰਤ
ਕਈ ਵਾਰ ਅਸੀ ਫੈਸ਼ਨ ਦੌਰਾਨ ਆਪਣੇ ਵਾਲਾਂ ਨੂੰ ਕਲਰ ਕਰਾ ਲੈਨੇ ਹਾਂ। ਇਸ ਵਿਚ ਬਹੁਤ ਸਾਰੇ ਕੈਮੀਕਲ ਹੁੰਦੇ ਹਨ, ਜਿਸ ਨਾਲ ਵਾਲ਼ ਖਰਾਬ ਹੋ ਜਾਂਦੇ ਹਨ। ਇਸ ਨਾਲ ਵਾਲ਼ ਵੱਧਦੇ ਨਹੀਂ।
Download ABP Live App and Watch All Latest Videos
View In Appਹਬੀਕਸ ਵਾਲਾਂ ਲਈ ਬਹੁਤ ਚੰਗਾ ਮੰਨਿਆ ਜਾਂਦਾ ਹੈ। ਇਸ ਦੀ ਵਰਤੋਂ ਅਸੀ ਤੇਲ ਦੇ ਰੂਪ ਵਿਚ ਜਾਂ ਫਿਰ ਹੇਅਰ ਪੈਕ ਦੀ ਤਰ੍ਹਾਂ ਕਰ ਸਕਦੇ ਹਾਂ। ਹੇਬੀਕਸ ਦੇ ਫੁੱਲ ਅਤੇ ਸ਼ਹਿਦ ਦਾ ਪੇਸਟ ਬਣਾ ਕੇ ਵਾਲਾ ਵਿਚ ਲਗਾਓ।
ਵਾਲਾਂ ਨੂੰ ਲੰਬਾ ਕਰਨ ਲਈ ਮੇਥੀ ਦਾਣਾ ਬਹੁਤ ਸਹਾਇਕ ਹੁੰਦਾ ਹੈ। ਸਭ ਤੋਂ ਪਹਿਲਾਂ ਨਾਰੀਅਲ ਦੇ ਤੇਲ ਵਿੱਚ ਮੇਥੀ ਦੇ ਦਾਣੇ ਪਾਕੇ ਇਸਨੂੰ ਓਬਾਲ਼ ਲਵੋ। ਫਿਰ ਇਸ ਤੇਲ ਨੂੰ ਠੰਡਾ ਹੋਣ ਤੋਂ ਬਾਅਦ ਇਸ ਨੂੰ ਆਪਣੇ ਵਾਲਾ ਵਿਚ ਲਗਾਓ।
ਵਾਲਾ ਦੀ ਲੰਬਾਈ ਲਈ ਪਿਆਜ਼ ਦਾ ਰਸ ਬੇਹੱਦ ਗੁਣਕਾਰੀ ਹੈ। ਇਸ ਲਈ ਪਿਆਜ਼ ਨੂੰ ਲੈਕੇ ਚੰਗੀ ਤਰ੍ਹਾ ਧੋ ਲਵੋ ਤੇ ਫਿਰ ਉਸਦਾ ਰਸ ਕੱਢ ਲਵੋ।। ਇਹ ਰਸ ਵਾਲਾਂ ਵਿੱਚ ਲਗਾਉਣ ਨਾਲ ਵਾਲ ਲੰਬੇ ਤੇ ਖ਼ੂਬਸੂਰਤ ਹੁੰਦੇ ਹਨ। ਇਸ ਨੂੰ ਹਫਤੇ ਵਿੱਚ ਇੱਕ ਵਾਰ ਜ਼ਰੂਰ ਲਗਾਓ
ਰਾਤ ਨੂੰ ਸੌਣ ਤੋਂ ਪਹਿਲਾਂ ਹਮੇਸ਼ਾ ਸਿਰਹਾਣਾ ਲੈਣ ਲਈ ਸੈਟਨ ਦੇ ਕਪੜੇ ਦੀ ਵਰਤੋਂ ਕਰੋ। ਇਸ ਨਾਲ ਵਾਲ਼ ਟੁੱਟ ਦੇ ਨਹੀਂ ਅਤੇ ਨਾ ਓਹਨਾ ਵਿਚ ਕੋਈ ਉਲਝਣਾਂ ਪਵੇ। ਇਸ ਲਈ ਹਮੇਸ਼ਾ ਸੈਟਨ ਦੇ ਸਿਰਹਾਣੇ ਦੀ ਹੀ ਵਰਤੋਂ ਕਰੋ।
ਵਿਆਹ ਸ਼ਾਦੀਆਂ ਦੌਰਾਨ ਅਸੀ ਵਾਲਾਂ ਨੂੰ ਘੁੰਗਰਾਲੇ ਜਾ ਫਿਰ ਸਟ੍ਰੇਟ ਕਰਨ ਦੇ ਚਾਹਵਾਨ ਹੁੰਦਾ ਹਾਂ। ਇਹਨਾ ਲਈ ਬਿਜਲੀ ਦੇ ਉਪਕਰਨਾਂ ਦੀ ਲੋੜ ਪੈਂਦੀ ਹੈ, ਪ੍ਰ ਬਿਜਲੀ ਦੀ ਵਰਤੋਂ ਕਰਨ ਕਰਕੇ ਅਸੀ ਵਾਲਾ ਦਾ ਨੁਕਸਾਨ ਕਰ ਬੈਠਦੇ ਹਾਂ। ਸਾਨੂੰ ਇਹਨਾਂ ਤੋਂ ਦੂਰ ਰਹਿਣਾ ਚਾਹੀਦਾ ਹੈ।
ਵਾਲਾਂ ਨੂੰ ਸੋਹਣਾ ਤੇ ਸਿਹਤਮੰਦ ਬਣਾਉਣ ਲਈ ਤੁਸੀਂ ਇਹਨਾਂ ਦੀ ਮਾਲਿਸ਼ ਕਰ ਸਕਦੇ ਹੋ। ਇਸ ਲਈ ਨਾਰੀਅਲ ਦਾ ਤੇਲ ਜਾ ਫਿਰ ਸਰੋਂ ਦੇ ਤੇਲ ਲੈਕੇ ਇਸਨੂੰ ਥੋੜਾ ਜਿਹਾ ਕੋਸਾ ਕਰ ਲਵੋ । ਇਸ ਤਰ੍ਹਾਂ ਮਾਲਿਸ਼ ਕਰਨ ਨਾਲ ਖ਼ੂਨ ਦਾ ਸਰਕਲ ਤੇਜ ਹੁੰਦਾ ਹੈ।